24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਬਾਰਿਸ਼ ਕਾਰਨ ਚੰਦਿਆਣੀ-ਪੋਜੇਵਾਲ ਮੁੱਖ ਮਾਰਗ ਪਿੰਡ ਕਟਾਵਾਰਾ ਤੋਂ ਹੋਇਆ ਬੰਦ

Ad Position 21
No active advertisement
ਅਜੀਤ ਡੈਸਕ 02-09-2025
ਟੱਪਰੀਆਂ ਖੁਰਦ, 1 ਸਤੰਬਰ (ਬਲਵਿੰਦਰ ਨਾਨੋਵਾਲੀਆ)-ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਾਰਿਸ਼ ਕਾਰਨ ਪਿੰਡ ਚੰਦਿਆਣੀ ਖੁਰਦ ਤੋਂ ਪੋਜੇਵਾਲ ਵਾਇਆ ਕਟਵਾਰਾ ਜਾਣ ਵਾਲਾ ਮੁੱਖ ਮਾਰਗ ਭੂ-ਮਾਫੀਆ ਦੀਆਂ ਗਲਤੀਆਂ ਕਾਰਨ ਪੂਰੀ ਤਰ੍ਹਾਂ ਬੰਦ ਹੋ ਚੁੱਕਿਆ ਹੈ | ਘਟਨਾ ਸਥਾਨ 'ਤੇ ਜਾਣਕਾਰੀ ਦਿੰਦਿਆਂ ਚੌਧਰੀ ਓਕਾਰ ਨਾਥ ਸਾਬਕਾ ਸਰਪੰਚ ਪਿੰਡ ਕਟਵਾਰਾ ਤੇ ਹਾਜ਼ਰ ਪਿੰਡ ਵਾਸੀਆ ਨੇ ਦੱਸਿਆ ਕਿ ਇਸ ਮਾਰਗ 'ਤੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਦੇ ਅਸਥਾਨ ਦੇ ਬਿਲਕੁੱਲ ਨਜ਼ਦੀਕ ਜੋ ਭਾਰੀ ਨੁਕਸਾਨ ਹੋਇਆ ਹੈ, ਇਹ ਭੂ-ਮਾਫੀਆ ਵਲੋਂ ਇਲਾਕੇ ਅੰਦਰ ਕੀਤੀ ਜਾ ਰਹੀ ਨਾਜਾਇਜ਼ ਮਾਈਨਿੰਗ ਦਾ ਹੀ ਨਤੀਜਾ ਹੈ | ਹੁਣ ਇਸ ਮਾਰਗ 'ਤੇ ਆਉਣ-ਜਾਣ ਵਾਲੇ ਰਾਹਗੀਰਾਂ ਦਾ ਰਸਤਾ ਬੰਦ ਹੋ ਗਿਆ ਹੈ | ਉਨ੍ਹਾਂ ਦੱਸਿਆ ਕਿ ਪਿੰਡ ਕਟਵਾਰਾ ਦੇ ਜਿਸ ਰਕਬੇ ਵਿਚੋਂ ਜੰਗਲ ਦਾ ਇਹ ਬਾਰਿਸ਼ ਦਾ ਪਾਣੀ ਹੁੰਦਾ ਹੋਇਆ ਇਸ ਅਸਥਾਨ 'ਤੇ ਪਹੁੰਚਿਆ ਹੈ, ਇਹ ਪਾਣੀ ਸ਼ੁਰੂ ਤੋਂ ਹੀ ਪਿੰਡ ਸਿੰਘਪੁਰ ਤੋਂ ਪੋਜੇਵਾਲ ਦੀ ਖੱਡ ਵਿਚ ਜਾਂਦਾ ਸੀ, ਪਰ ਮਾਈਨਿੰਗ ਵਿਭਾਗ ਦੀ ਮਿਲੀ ਭੁਗਤ ਕਾਰਨ ਇਸ ਖੇਤਰ ਅੰਦਰ ਹੋਈ ਨਾਜਾਇਜ਼ ਮਾਈਨਿੰਗ ਕਾਰਨ ਹੁਣ ਇਹ ਪਾਣੀ ਪੋਜੇਵਾਲ ਦੀ ਖੱਡ ਵਿਚ ਜਾਣ ਦੀ ਬਜਾਏ ਸਿੱਧਾ ਸਿੰਘਪੁਰ ਤੋਂ ਕਟਵਾਰਾ ਖੁਰਦ ਤੋਂ ਹੁੰਦਾ ਹੋਇਆ ਕਟਵਾਰਾ ਕਲਾਂ ਦੇ ਸਾਰੇ ਰਕਬੇ ਵਿਚੋਂ ਭਾਰੀ ਨੁਕਸਾਨ ਕਰਦਾ ਹੋਇਆ ਪਿੰਡ ਹਿਆਤਪੁਰ ਜੱਟਾਂ ਵੱਲ ਚਲਾ ਗਿਆ | ਉਨ੍ਹਾਂ ਕਿਹਾ ਕਿ ਸਾਡੇ ਦੋਨਾਂ ਪਿੰਡਾਂ ਦੀਆਂ ਪੰਚਾਇਤਾਂ ਨੇ ਸੰਬੰਧਤ ਵਿਭਾਗ ਨੂੰ ਇਲਾਕੇ ਅੰਦਰ ਨਾਜਾਇਜ਼ ਮਾਈਨਿੰਗ ਬਾਰੇ ਕਈ ਵਾਰ ਬੇਨਤੀ ਕੀਤੀ, ਪਰ ਵਿਭਾਗ ਵਲੋਂ ਸਾਡੀ ਇਸ ਸਮੱਸਿਆ ਵੱਲ ਕੋਈ ਧਿਆਨ ਨਹੀਂ ਦਿੱਤਾ, ਜਿਸ ਦੇ ਸਿੱਟੇ ਵਜੋਂ ਪੋਜੇਵਾਲ ਦੀ ਖੱਡ ਦਾ ਪਾਣੀ ਅੱਜ ਕਟਵਾਰਾ ਦੇ ਕਈ ਘਰਾਂ ਵਿਚੋਂ ਹੁੰਦਾ ਹੋਇਆ ਗੁਰਦੁਆਰਾ ਸਾਹਿਬ ਦੀ ਦੀਵਾਰ ਨਾਲੋਂ ਲੰਘ ਕੇ ਗਿਆ | ਉਨ੍ਹਾਂ ਕਿਹਾ ਕਿ ਅਗਰ ਪਿੰਡ ਵਾਸੀ ਮੌਕੇ 'ਤੇ ਚੌਕਸੀ ਤੋਂ ਕੰਮ ਨਾ ਲੈਂਦੇ ਤਾਂ ਇਹ ਬਾਰਸ਼ ਦਾ ਪਾਣੀ ਗੁਰਦੁਆਰਾ ਸਾਹਿਬ ਦਾ ਵੀ ਕਾਫੀ ਨੁਕਸਾਨ ਵੀ ਕਰ ਸਕਦਾ ਸੀ | ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਰਸਤੇ ਤੋਂ ਖੇਤਾਂ ਦਾ ਪਾਣੀ ਪਿੰਡ ਕਟਵਾਰਾ ਖੁਰਦ ਦੇ ਨਾਲੋਂ ਲੰਘਦੇ ਰੈਂਪ ਉੱਤੇ ਜਾਂਦਾ ਹੁੰਦਾ ਸੀ, ਪਰ ਪਿਛਲੇ ਸਮੇਂ ਸੜਕ ਦੀ ਮੁਰੰਮਤ ਹੋਣ ਕਰਕੇ ਇਸ ਰੈਂਪ 'ਤੇ ਭਰਤੀ ਪਾ ਕੇ ਪੂਰ ਦਿੱਤਾ ਗਿਆ | ਉਨ੍ਹਾਂ ਦੱਸਿਆ ਕਿ ਅੱਜ ਤੜਕੇ 2.30 ਵਜੇ ਪਹਿਲਾਂ ਇਹ ਪਾਣੀ ਘਟਨਾ ਸਥਾਨ ਦੇ ਨਾਲ ਪਵਨ ਕੁਮਾਰ ਦੇ ਰਿਹਾਇਸ਼ ਘਰ ਵਿਚੋਂ ਹੁੰਦਾ ਹੋਇਆ, ਰਾਜ ਕੁਮਾਰ ਪੁੱਤਰ ਰਤਨ ਚੰਦ ਦੇ ਸਤਿ ਸਾਹਿਬ ਧਰਮ ਕੰਡੇ ਨੂੰ ਨਿਸ਼ਾਨਾ ਬਣਾਉਂਦਾ ਹੋਇਆ ਪਿੰਡ ਦੇ ਸ਼ਮਸ਼ਾਨਘਾਟ ਦੀ ਦੀਵਾਰ ਨੂੰ ਤੋੜਦਾ ਹੋਇਆ ਪਿੰਡ ਕਟਵਾਰਾ ਦੀਆਂ ਫਸਲਾਂ ਦਾ ਨੁਕਸਾਨ ਕਰਦਾ ਹੋਇਆ ਪਿੰਡ ਹਿਆਤਪੁਰ ਜੱਟਾਂ ਵੱਲ ਚਲਾ ਗਿਆ | ਪਿੰਡ ਕਟਵਾਰਾ ਵਾਸੀਆਂ ਸਮੇਤ ਗੁਰਦੁਆਰਾ ਬਾਬਾ ਗੁਰਦਿੱਤਾ ਜੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਨੇ ਮੰਗ ਕੀਤੀ ਹੈ ਕਿ ਪ੍ਰਸ਼ਾਸ਼ਨ ਇਸ ਪਾਣੀ ਦੇ ਅਸਲ ਵਹਾਅ ਨੂੰ ਦੇਖਦੇ ਹੋਏ ਇਸ ਦਾ ਰੁੱਖ ਪੋਜੇਵਾਲ ਦੀ ਖੱਡ ਵੱਲ ਕਰੇ |
Ad Position 22
No active advertisement
ਪਿਛਲੀ ਖ਼ਬਰ ਬੰਗਾ ਲਾਗੇ ਵੇਈਾ ਦਾ ਬੰਨ੍ਹ ਟੁੱਟਿਆ-ਕਈ ਪਿੰਡ ਆਏ ਪਾਣੀ ਦੀ ਮਾਰ ਹੇਠ ਅਗਲੀ ਖ਼ਬਰ ਧੁੱਸੀ ਬੰਨ੍ਹ ਦੀਆਂ ਹੜ੍ਹਾਂ ਸੰਬੰਧੀ ਗੁਮਰਾਹਕੁੰਨ ਖਬਰਾਂ ਦੀਆਂ ਝੂਠੀਆਂ ਅਫਵਾਹਾਂ ਤੋਂ ਬਚੋ-ਸਤਨਾਮ ਜਲਾਲਪੁਰ
Ad Position 24