25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਹੜ੍ਹਾਂ ਦੀ ਮਾਰ ਝੱਲ ਰਹੇ ਪੰਜਾਬ ਦੀ ਸੂਬਾ ਤੇ ਕੇਂਦਰ ਸਰਕਾਰ ਨਹੀਂ ਲੈ ਰਹੀਆਂ ਸਾਰ-ਲੱਖੋਵਾਲ

Ad Position 21
No active advertisement
ਅਜੀਤ ਡੈਸਕ 02-09-2025
ਮਜਾਰੀ/ਸਾਹਿਬਾ, 1 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਦਾ ਮਾਝਾ ਤੇ ਮਾਲਵਾ ਖੇਤਰ ਬੁਰੀ ਤਰ੍ਹਾਂ ਨਾਲ ਹੜ੍ਹਾਂ ਦੀ ਮਾਰ ਹੇਠ ਆਇਆ ਹੋਇਆ ਹੈ | ਲੋਕ ਘਰੋਂ ਬੇਘਰ ਹੋ ਗਏ ਹਨ | ਹੜ੍ਹ ਨੇ ਕਿਸਾਨਾਂ ਦੀਆਂ ਫਸਲਾਂ ਤੇ ਲੋਕਾਂ ਦੇ ਘਰ ਤਬਾਹ ਕਰਕੇ ਰੱਖ ਦਿੱਤੇ ਹਨ | ਬਹੁਤ ਸਾਰੇ ਮਾਲ ਪਸ਼ੂ ਪਾਣੀ ਨਾਲ ਹੜ੍ਹ ਗਏ ਹਨ ਪਰ ਇਨ੍ਹਾਂ ਪੀੜਤ ਲੋਕਾਂ ਦੀ ਪੰਜਾਬ ਤੇ ਸੂਬਾ ਸਰਕਾਰ ਵਲੋਂ ਕੋਈ ਸਾਰ ਨਹੀਂ ਲਈ ਜਾ ਰਹੀ | ਸਿਰਫ ਪੰਜਾਬ ਦੇ ਲੋਕ ਹੀ ਹੜ੍ਹ ਪੀੜਤਾਂ ਦੀ ਮਦਦ ਲਈ ਅੱਗੇ ਆਏ ਹਨ | ਇਹ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਵਲੋਂ ਪਿੰਡ ਸਾਹਦੜਾ ਵਿਖੇ ਕਿਸਾਨਾਂ ਨਾਲ ਮੀਟਿੰਗ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ | ਉਨ੍ਹਾਂ ਕਿਹਾ ਜਾਪਦਾ ਹੈ ਇਕ ਗਿਣੀ ਮਿੱਥੀ ਸਾਜਿਸ਼ ਤਹਿਤ ਪੰਾਜਬ ਨੂੰ ਡਬੋਇਆ ਜਾ ਰਿਹਾ ਹੈ | ਜਦੋਂ ਮੌਸਮ ਵਿਭਾਗ ਕਹਿ ਰਿਹਾ ਸੀ ਕਿ ਇਸ ਵਾਰ ਭਾਰੀ ਬਰਸਾਤ ਹੋਣੀ ਹੈ ਤਾਂ ਇਨ੍ਹਾਂ ਨੇ ਡੈਮ ਪਾਣੀ ਨਾਲ ਕਿਉਂ ਭਰਨ ਦਿੱਤੇ ਨਾਲ ਦੀ ਨਾਲ ਪਾਣੀ ਕਿਉਂ ਨਹੀਂ ਛੱਡਿਆ | ਹੁਣ ਇਕੱਠਾ ਪਾਣੀ ਛੱਡ ਕੇ ਪੰਜਾਬ ਨੂੰ ਡੋਬ ਕੇ ਰੱਖ ਦਿੱਤਾ ਹੈ | ਉਨ੍ਹਾਂ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਪੀੜਤ ਲੋਕਾਂ ਦੇ ਹੋਏ ਨੁਕਸਾਨ ਦੀ ਭਰਪਾਈ ਕੀਤੀ ਜਾਵੇ | ਇਸ ਮੌਕੇ ਜਿਲਾ ਪ੍ਰਧਾਨ ਅਵਤਾਰ ਸਿੰਘ ਸਾਹਦੜਾ, ਰਣਜੀਤ ਸਿੰਘ ਰਟੈਂਡਾ, ਚਰਨਜੀਤ ਸਿੰਘ ਮੁਬਾਰਕਪੁਰ, ਜਥੇ: ਮੋਹਣ ਸਿੰਘ ਟੱਪਰੀਆਂ, ਤਰਲੋਚਨ ਸਿੰਘ ਰੱਕੜ, ਹਜੂਰਾ ਸਿੰਘ ਪੈਲੀ, ਹਰਦੇਵ ਸਿੰਘ ਮੌਹਰਾਂ, ਗੁਰਨਾਮ ਸਿੰਘ ਟੱਪਰੀਆਂ, ਸੁਖਵਿੰਦਰ ਸਿੰਘ ਮਜਾਰੀ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਮੀਂਹ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਰਾਹੋਂ ਦੇ ਬਾਜ਼ਾਰ ਨੇ ਧਾਰਿਆ ਨਦੀ ਦਾ ਰੂਪ ਅਗਲੀ ਖ਼ਬਰ ਬੰਗਾ ਲਾਗੇ ਵੇਈਾ ਦਾ ਬੰਨ੍ਹ ਟੁੱਟਿਆ-ਕਈ ਪਿੰਡ ਆਏ ਪਾਣੀ ਦੀ ਮਾਰ ਹੇਠ
Ad Position 24