25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2025

ਪੱਲੀ-ਝਿੱਕੀ ਵਿਖੇ 15 ਸਤੰਬਰ ਦੀ ਛਿੰਝ ਅਖਾੜੇ ਸੰਬੰਧੀ ਹੋਈ ਮੀਟਿੰਗ

Ad Position 21
No active advertisement
ਅਜੀਤ ਡੈਸਕ 02-09-2025
ਬੰਗਾ, 1 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪੱਲੀ ਝਿੱਕੀ ਵਿਖੇ ਧਾਰਮਿਕ ਅਸਥਾਨ ਝਿੱੜੀ ਦਰਬਾਰ ਵਿਚ ਸਮੂਹ ਝਿੱੜੀ ਦੀ ਪ੍ਰਬੰਧਕ ਕਮੇਟੀ, ਸਮੂਹ ਗ੍ਰਾਮ ਪੰਚਾਇਤ, ਨਗਰ ਨਿਵਾਸੀਆਂ ਵਲੋਂ ਬਾਬਾ ਦਰਸ਼ਨ ਸਿੰਘ ਦੀ ਅਗਵਾਈ ਵਿਚ ਮੀਟਿੰਗ ਕੀਤੀ ਗਈ | ਛਿੰਝ ਮੇਲਾ ਸਮੂਹ ਪ੍ਰਬੰਧਕ ਕਮੇਟੀ, ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 15 ਸਤੰਬਰ ਨੂੰ ਧੂਮ ਧਾਮ ਨਾਲ ਕਰਵਾਇਆ ਜਾਵੇਗਾ | ਇਸ ਦੌਰਾਨ ਸਤਵੀਰ ਸਿੰਘ ਪੱਲੀ ਝਿੱਕੀ ਨੇ ਦੱਸਿਆ ਕਿ ਇਸ ਛਿੰਝ ਮੇਲੇ ਦੇ ਪਹਿਲੇ ਅਖਾੜੇ ਦੀ ਕੁਸ਼ਤੀ ਦੇ ਪਹਿਲਵਾਨ ਕਲੂਆ ਗੁਜਰ ਤੇ ਤਾਲਬ ਫਲਾਈ ਵਿਚਕਾਰ ਮੁਕਾਬਲਾ ਕਰਵਾਇਆ ਜਾਵੇਗਾ | ਉਨ੍ਹਾਂ ਦੱਸਿਆ ਇਸ ਪਹਿਲੀ ਫਾਈਨਲ ਕੁਸ਼ਤੀ ਦੇ ਪਹਿਲਵਾਨਾਂ ਨੂੰ ਇਸ ਪਿੰਡ ਦੇ ਦੋਹਤੇ ਸ: ਜਸਵੀਰ ਸਿੰਘ ਬਡਵਾਲ (ਕੈਨੇਡਾ) ਸਪੁੱਤਰ ਬਲਦੇਵ ਸਿੰਘ ਬਡਵਾਲ ਕੈਨੇਡਾ ਦੇ ਪਰਿਵਾਰ ਵਲੋਂ 1 ਲੱਖ 60,000 ਹਜ਼ਾਰ ਇਨਾਮ ਵਜੋਂ ਦਿੱਤੇ ਜਾਣਗੇ | ਦੂਜੀ ਕੁਸ਼ਤੀ ਦੇ ਪਹਿਲਵਾਨਾਂ ਨੂੰ ਪਰਮਿੰਦਰ ਸਿੰਘ ਸਪੁੱਤਰ ਹਰਕਿਸ਼ਨ ਸਿੰਘ ਦੁਕਾਨਦਾਰ ਦੇ ਪਰਿਵਾਰ ਵਲੋਂ 55,000 ਹਜ਼ਾਰ ਰੁਪਏ ਇਨਾਮ ਵਜੋਂ ਦਿੱਤੇ ਜਾਣਗੇ | ਇਸ ਦੌਰਾਨ ਤਜਿੰਦਰ ਸਿੰਘ ਪਾਬਲਾ ਮਨੂੰ (ਯੂ. ਕੇ.) ਸਪੁੱਤਰ ਰਜਿੰਦਰ ਸਿੰਘ ਪਾਬਲਾ (ਯੂ. ਕੇ.) ਦੇ ਪਰਿਵਾਰ ਵਲੋਂ ਬੁੱਧ ਸਿੰਘ ਪਾਬਲਾ, ਸੁੱਧ ਸਿੰਘ ਪਾਬਲਾ ਅਤੇ ਬਲਵੀਰ ਸਿੰਘ ਡੁਲਕੂ ਦੀ ਯਾਦ ਵਿਚ 11,000-11,000 ਹਜ਼ਾਰ ਦੀਆਂ ਤਿੰਨ ਕੁਸ਼ਤੀਆਂ ਦੇ ਪਹਿਲਵਾਨਾਂ ਨੂੰ ਇਨਾਮ ਵਜੋਂ ਦਿੱਤੇ ਜਾਣਗੇ | ਇਸ ਦੌਰਾਨ ਰਜਿੰਦਰ ਸਿੰਘ ਯੂ. ਕੇ. ਨੇ ਦੱਸਿਆ ਕਿ ਬਲਵੀਰ ਸਿੰਘ ਡੁਲਕੂ ਦੇ ਭਰਾ ਸਵਰਨ ਸਿੰਘ ਡੁਲਕੂ ਵਲੋਂ ਫੁੱਟਬਾਲ ਦੇ ਖਿਡਾਰੀ ਖੇਡ ਕਿੱਟਾਂ ਮਨਜਿੰਦਰ ਸਿੰਘ ਕੋਲੋਂ ਮੁਫ਼ਤ ਲੈ ਸਕਦੇ ਹਨ | ਇਸ ਮੌਕੇ ਝਿੱੜੀ ਅਸਥਾਨ ਦੇ ਮੁੱਖ ਸੇਵਾਦਾਰ ਬਾਬਾ ਦਰਸ਼ਨ ਸਿੰਘ, ਸਤਵੀਰ ਸਿੰਘ ਸਿੰਘ ਪੱਲੀ ਝਿੱਕੀ, ਭਗਤ ਸੀਤਲ ਸਿੰਘ ਹਲਵਾਈ, ਸਰੂਪ ਸਿੰਘ ਸਰਪੰਚ, ਬਲਕਾਰ ਸਿੰਘ, ਗੁ: ਸਿੰਘ ਸਭਾ ਦੇ ਪ੍ਰਧਾਨ ਸੁਰਿੰਦਰ ਸਿੰਘ, ਅਮਰੀਕ ਸਿੰਘ ਮੀਕਾ, ਗੁਰਦੀਪ ਸਿੰਘ ਦੀਪ, ਕੁਲਵਿੰਦਰ ਸਿੰਘ, ਕਰਨੈਲ ਸਿੰਘ ਯੂ. ਕੇ, ਹਰਪਾਲ ਸਿੰਘ ਪਾਲਾ, ਮਨਜਿੰਦਰ ਸਿੰਘ ਬਿੰਦੀ, ਹਰਭਜਨ ਸਿੰਘ ਠੇਕੇਦਾਰ, ਜਸਵੰਤ ਸਿੰਘ ਪੱਪੀ ਪਾਬਲਾ, ਭਗੀਰਥ ਲਾਲ ਸਾਹਿਲ ਸਟੂਡੀਓ, ਲਸ਼ਕਰ ਸਿੰਘ, ਪਰਮਜੀਤ ਸਿੰਘ, ਜਰਨੈਲ ਸਿੰਘ ਰਾਣਾ, ਸਤਨਾਮ ਸਿੰਘ ਠੇਕੇਦਾਰ, ਹਰਪ੍ਰੀਤ ਸਿੰਘ ਟੈਂਟ ਵਾਲਾ ਪੱਤੀ ਕੋਟ, ਤਰਸੇਮ ਲਾਲ ਬੂਟਾ ਪੰਚ, ਅਵਤਾਰ ਸਿੰਘ ਤਾਰਾ, ਜੋਤੀ, ਸੰਤੋਖ ਸਿੰਘ ਬਾਵਾ, ਕੁਲਦੀਪ ਸਿੰਘ, ਰੇਸ਼ਮ ਸਿੰਘ ਭੋਲਾ, ਪੱਪੂ ਚੌਂਕੀਦਾਰ ਤੇ ਸਮੂਹ ਨਗਰ ਵਾਸੀ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹੜ੍ਹ ਦੇ ਪਾਣੀ ਨਾਲ ਫ਼ਸਲਾਂ ਦਾ ਭਾਰੀ ਨੁਕਸਾਨ ਆਵਾਜਾਈ ਠੱਪ, ਬਿਜਲੀ ਦੇ ਖੰਭੇ ਡਿੱਗੇ ਅਗਲੀ ਖ਼ਬਰ ਮੀਂਹ ਨਾਲ ਨੱਕੋ-ਨੱਕ ਭਰੇ ਛੱਪੜ ਦਾ ਪਾਣੀ ਓਵਰ ਫਲੋਅ ਹੋ ਲੋਕਾਂ ਦੇ ਘਰ ਤੇ ਸੜਕ 'ਚ ਭਰਿਆ
Ad Position 24