29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਸਾਬਕਾ ਫ਼ੌਜੀ ਦੀ ਵਿਧਵਾ ਤੋਂ ਗੱਡੀ ਸਵਾਰ ਲੁਟੇਰੀਆਂ ਪੈਸੇ ਖੋਹ ਕੇ ਫ਼ਰਾਰ

Ad Position 21
No active advertisement
ਅਜੀਤ ਡੈਸਕ 03-09-2025
ਮਜਾਰੀ/ਸਾਹਿਬਾ, 2 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਕਸਬਾ ਮਜਾਰੀ ਵਿਖੇ ਇਕ ਸਾਬਕਾ ਫ਼ੌਜੀ ਦੀ ਵਿਧਵਾ ਪਤਨੀ ਤੋਂ ਗੱਡੀ 'ਚ ਸਵਾਰ ਹੋ ਕੇ ਆਈਆਂ ਦੋ ਲੁਟੇਰੀਆਂ 16 ਹਜ਼ਾਰ ਦੀ ਨਕਦੀ ਖੋਹ ਕੇ ਫ਼ਰਾਰ ਹੋ ਗਈਆਂ | ਜਾਣਕਾਰੀ ਅਨੁਸਾਰ ਮੋਹਣ ਕੌਰ ਪਤਨੀ ਸਵ: ਗਿਆਨ ਸਿੰਘ ਸਾਬਕਾ ਫ਼ੌਜੀ ਵਾਸੀ ਮਜਾਰੀ ਨੇ ਦੱਸਿਆ ਕਿ ਉਹ ਦੁਪਹਿਰ ਵੇਲੇ ਪੰਜਾਬ ਐਂਡ ਸਿੰਧ ਬੈਂਕ ਦੀ ਬ੍ਰਾਂਚ ਮਜਾਰੀ ਤੋਂ ਆਪਣੀ 15 ਹਜ਼ਾਰ ਪੈਨਸ਼ਨ ਲੈ ਕੇ ਆ ਰਹੀ ਸੀ | ਇਕ ਹਜ਼ਾਰ ਰੁਪਏ ਉਸ ਕੋਲ ਪਹਿਲਾਂ ਸੀ | ਜਦੋਂ ਉਹ ਬੈਂਕ ਤੋਂ ਨਿਕਲ ਕੇ ਘਰ ਜਾਣ ਲਈ ਥੋੜਾ ਦੂਰ ਗਈ ਤਾਂ ਪਿੱਛੋਂ ਇਕ ਚਿੱਟੇ ਰੰਗ ਦੀ ਪੁਰਾਣੀ ਗੱਡੀ ਉਸ ਦੇ ਕੋਲ ਆ ਕੇ ਰੁਕੀ, ਜਿਸ ਨੂੰ ਇਕ ਮੋਨਾ ਬੰਦਾ ਚਲਾ ਰਿਹਾ ਸੀ ਤੇ ਪਿਛਲੀ ਸੀਟ 'ਤੇ ਦੋ ਜਨਾਨੀਆਂ ਇਕ ਮੋਟੀ ਤੇ ਦੂਜੀ ਪਤਲੀ ਬੈਠੀ ਸੀ | ਮੋਟੀ ਜ਼ਨਾਨੀ ਨੇ ਆਪਣੇ ਆਪ ਨੂੰ ਮਜਾਰੀ ਦੀ ਕੁੜੀ ਦੱਸਿਆ ਤੇ ਮੇਰੇ ਸਵ: ਪਤੀ ਗਿਆਨ ਸਿੰਘ ਬਾਰੇ ਦੱਸਿਆ ਤੇ ਕਿਹਾ ਕਿ ਉਨ੍ਹਾਂ ਦੇ ਘਰ ਵੱਲ ਜਾਣਾ ਹੈ ਤੇ ਨਾਲ ਬੈਠਾ ਲਿਆ | ਥੋੜੀ ਦੂਰ ਜਾ ਕੇ ਮੋਟੀ ਜ਼ਨਾਨੀ ਨੇ ਉਲਟੀ ਆਉਣ ਦਾ ਬਹਾਨਾ ਲਗਾ ਕੇ ਮੈਨੂੰ ਗੱਡੀ 'ਚੋਂ ਉਤਾਰ ਦਿੱਤਾ | ਮੇਰੇ ਜਬਰੀ ਸਾਰੇ ਪੈਸੇ ਕੱਢ ਲਏ, ਜਦੋਂ ਮੈਂ ਉਨ੍ਹਾਂ ਨੂੰ ਆਪਣੇ ਪੈਸੇ ਦੇਣ ਲਈ ਕਿਹਾ ਤਾਂ ਉਹ ਜਲਦੀ 'ਚ ਗੱਡੀ ਦੀ ਤਾਕੀ ਬੰਦ ਕਰਕੇ ਗੜ੍ਹਸ਼ੰਕਰ ਵੱਲ ਨੂੰ ਗੱਡੀ ਭਜਾ ਕੇ ਲੈ ਗਏ, ਜਿਸ ਦੀ ਇਤਲਾਹ ਪੁਲਿਸ ਕੰਟਰੋਲ ਰੂਮ 112 'ਤੇ ਦਿੱਤੀ ਗਈ ਹੈ |
Ad Position 22
No active advertisement
ਪਿਛਲੀ ਖ਼ਬਰ ਨਵਾਂਸ਼ਹਿਰ ਪੁਲਿਸ ਵਲੋਂ ਦੋ ਨੌਜਵਾਨ ਹਥਿਆਰਾਂ ਸਮੇਤ ਕਾਬੂ-ਦੇਸੀ ਪਿਸਤੌਲ ਤੇ ਰੌਂਦ ਬਰਾਮਦ ਅਗਲੀ ਖ਼ਬਰ ਡੇਰਾ ਬਾਬਾ ਸ੍ਰੀਚੰਦ ਦੌਲਤਪੁਰ ਵਿਖੇ ਬੱਬਰਾਂ ਦੀ ਯਾਦ ਮਨਾਈ
Ad Position 24