29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2025

ਵੇਈਾ ਦੇ ਬੰਨ੍ਹ ਬੰਨ੍ਹਣ ਨਾਲ ਪਿੰਡ ਚੇਤਾ ਹੜ੍ਹਾਂ ਦੀ ਮਾਰ ਤੋਂ ਬਚ ਸਕਦਾ-ਸ਼ਿੰਦਾ ਜਾਪਾਨੀ

Ad Position 21
No active advertisement
ਅਜੀਤ ਡੈਸਕ 03-09-2025
ਘੁੰਮਣਾਂ, 2 ਸਤੰਬਰ (ਮਹਿੰਦਰਪਾਲ ਸਿੰਘ)-ਭਾਰੀ ਬਾਰਿਸ਼ ਨਾਲ ਪਿੰਡ ਚੇਤਾ ਚਾਰੇ ਪਾਸਿਓਾ ਪਾਣੀ ਨਾਲ ਘਿਰ ਗਿਆ ਹੈ | ਆਵਾਜਾਈ ਠੱਪ ਹੋ ਗਈ ਹੈ, ਲੋਕਾਂ ਦੇ ਘਰਾਂ 'ਚ ਪਾਣੀ ਵੜ ਗਿਆ | ਝੋਨੇ ਦੀ ਫ਼ਸਲ ਪਾਣੀ 'ਚ ਡੁਬ ਗਈ ਹੈ | ਇਸ ਪਿੰਡ ਵਿਚ ਡਾ. ਸੁਖਵਿੰਦਰ ਸੁੱਖੀ ਵਿਧਾਇਕ ਬੰਗਾ ਨੇ ਦੌਰਾ ਕੀਤਾ ਤੇ ਪਿੰਡ ਵਾਸੀਆਂ ਨੂੰ ਹਰ ਸਹੂਲਤ ਦੇਣ ਦਾ ਭਰੋਸਾ ਦਿੱਤਾ | ਪਿੰਡ ਵਾਸੀ ਕਿਸਾਨ ਸ਼ਿੰਦਾ ਜਾਪਾਨੀ ਨੇ ਕਿਹਾ ਕਿ ਪਿੰਡ ਚੇਤਾ ਹੜ੍ਹਾਂ ਦੀ ਮਾਰ ਤੋਂ ਬਚ ਸਕਦਾ ਹੈ | ਉਨ੍ਹਾਂ ਕਿਹਾ ਜਿਥੇ ਵੇਈਾ ਦਾ ਬੰਨ੍ਹ ਨਹੀਂ ਹੈ ਉਸ 'ਤੇ ਬੰਨ੍ਹ ਲਗਾਇਆ ਜਾਵੇ ਤਾਂ ਜੋ ਪਿੰਡ ਚੇਤਾ ਜੋ ਵੇਈਾ ਦੇ ਕਿਨਾਰੇ 'ਤੇ ਵਸਦਾ ਹੈ ਬਰਬਾਦ ਨਾ ਹੋਵੇ, ਜਿੰਨੀ ਵਾਰੀ ਵੀ ਜ਼ਿਆਦਾ ਬਾਰਿਸ਼ ਹੋਈ ਹੈ ਵੇਈਾ ਤੇ ਚੋਅ ਦੇ ਪਾਣੀ ਨੇ ਇਸ ਪਿੰਡ ਨੂੰ ਢਾਅ ਲਾਈ ਹੈ | ਸਾਡੀ ਇਸ ਮੰਗ ਨੂੰ ਸਰਕਾਰ ਪ੍ਰਵਾਨ ਕਰੇ, ਜਿਸ ਨਾਲ ਕਿਸਾਨਾਂ ਦੀਆਂ ਫ਼ਸਲਾਂ ਬਚ ਸਕਣ ਤੇ ਆਮ ਜਨ ਜੀਵਨ ਅਸਥ-ਵਿਅਸਥ ਨਾ ਹੋਵੇ |
Ad Position 22
No active advertisement
ਪਿਛਲੀ ਖ਼ਬਰ ਤਬਾਹੀ ਨੂੰ ਕੁਦਰਤੀ ਆਫ਼ਤ ਐਲਾਨ ਕੇ ਸਰਕਾਰਾਂ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੀਆਂ-ਕਾ: ਸੇਖੋਂ ਅਗਲੀ ਖ਼ਬਰ ਸਤਲੁਜ ਦਰਿਆ 'ਚ ਵਧਿਆ ਪਾਣੀ ਦਾ ਪੱਧਰ ਘਟਿਆ
Ad Position 24