17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2025

ਦੀਵੇ ਥੱਲੇ ਹਨੇਰਾ, ਰਿਹਾਇਸ਼ ਡਿਪਟੀ ਕਮਿਸ਼ਨਰ ਅੱਗੇ ਖੜ੍ਹੇ ਪਾਣੀ ਨੂੰ ਚੌਥਾ ਦਿਨ

Ad Position 21
No active advertisement
ਅਜੀਤ ਡੈਸਕ 06-09-2025
ਨਵਾਂਸ਼ਹਿਰ, 5 ਸਤੰਬਰ (ਦੀਦਾਰ ਸਿੰਘ ਸ਼ੇਤਰਾ)-ਨਵਾਂਸ਼ਹਿਰ ਵਾਸੀਆਂ ਨੂੰ ਸੀਵਰੇਜ ਦੇ ਨਾਕਸ ਪ੍ਰਬੰਧ ਕਾਰਨ ਭਾਰੀ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਗੁਰੂ ਅੰਗਦ ਨਗਰ ਦੀ ਗਲ੍ਹੀ ਨੰਬਰ ਇਕ ਵਿਖੇ ਪ੍ਰੀਤ ਫਰਨੀਚਰ ਚੰਡੀਗੜ੍ਹ ਰੋਡ ਨੇੜੇ ਸੀਵਰੇਜ ਦੇ ਰਿਸ ਰਹੇ ਪਾਣੀ ਸਦਕਾ ਲੰਘਣ ਵਾਲਿਆਂ ਨੂੰ ਕਈ ਵਾਰ ਤਾਂ ਨੱਕ ਅੱਗੇ ਰੁਮਾਲ ਰੱਖ ਕੇ ਲੰਘਣਾ ਪੈਂਦਾ ਹੈ | ਰਿਹਾਇਸ਼ ਡਿਪਟੀ ਕਮਿਸ਼ਨਰ ਦੇ ਮੁੱਖ ਗੇਟ ਅੱਗੇ ਖੜ੍ਹਾ ਪਿਛਲੇ ਕਈ ਦਿਨਾਂ ਤੋਂ ਮੀਂਹ ਦਾ ਪਾਣੀ ਤੇ ਸੀਵਰੇਜ ਦੇ ਰਿਸਾਵ ਕਾਰਨ ਟੁੱਟੀ ਹੋਈ ਸੜਕ ਨਗਰ ਕੌਂਸਲ ਦੇ ਸੀਵਰੇਜ ਪ੍ਰਬੰਧਾਂ ਦਾ ਮੂੰਹ ਚਿੜਾ ਰਹੀ ਹੈ | ਜਦੋਂ ਮੀਂਹ ਪੈਂਦਾ ਹੈ ਤਾਂ ਇਸ ਸੜਕ 'ਤੇ ਦਫ਼ਤਰ ਡਿਪਟੀ ਕਮਿਸ਼ਨਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਐਚ. ਡੀ. ਐਫ਼. ਸੀ. ਬੈਂਕ ਬ੍ਰਾਂਚ, ਗੁਰੂ ਅੰਗਦ ਨਗਰ ਮੁਹੱਲੇ ਦੀ ਗਲ੍ਹੀ ਨੰਬਰ ਦੋ ਅੱਗੇ, ਗਲੀ ਨੰਬਰ ਤਿੰਨ ਦੀਆਂ ਗਲੀਆਂ, ਸ਼ਹਿਰ ਦੇ ਧਨਾਢ ਪਰਿਵਾਰਾਂ ਦੇ ਘਰਾਂ ਅਗਿਓਾ ਪੈਦਲ ਲੰਘਣਾ ਤਾਂ ਕੀ, ਮੋਟਰ ਕਾਰਾਂ 'ਚ ਲੰਘਣਾ ਵੀ ਮੁਸ਼ਕਲ ਬਣ ਜਾਂਦਾ ਹੈ | ਗਲ੍ਹੀ ਨੰਬਰ ਦੋ 'ਚ ਪਿ੍ੰਸੀਪਲ ਅਟਵਾਲ ਦੀ ਰਿਹਾਇਸ਼ ਤੇ ਸ਼ਹਿਰ ਦੇ ਦੂਸਰੇ ਮੁਹੱਲਿਆਂ ਕੋਠੀ ਰੋਡ, ਰਵਿਦਾਸ ਮੁਹੱਲਾ, ਬਕਰਖਾਨਾ ਰੋਡ, ਬਾਬਾ ਬਾਲਕ ਨਾਥ ਮੰਦਰ ਰੋਡ, ਗੜ੍ਹਸ਼ੰਕਰ ਰੋਡ, ਕਲਾਮ ਰੋਡ ਮੁਹੱਲਿਆ 'ਚ ਸੀਵਰੇਜ ਦਾ ਨਾਕਸ ਪ੍ਰਬੰਧ ਨਾ ਹੋਣ ਕਾਰਨ ਮੀਂਹ ਵਿਚ ਤੇ ਮੀਂਹ ਤੋਂ ਬਾਅਦ ਵੀ ਅਕਸਰ ਕਈ-ਕਈ ਦਿਨ ਖੜ੍ਹੇ ਪਾਣੀਆਂ ਸਦਕਾ ਖ਼ੁਆਰ ਹੋਣਾ ਪੈਂਦਾ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਸੀ. ਵਲੋਂ ਤਲਵੰਡੀ ਸ਼ੀਬੂ ਵਿਖੇ ਸਤਲੁਜ ਦਰਿਆ ਦੇ ਬੰਨ੍ਹ ਦਾ ਲਿਆ ਜਾਇਜ਼ਾ ਅਗਲੀ ਖ਼ਬਰ ਹੜ੍ਹ ਪੀੜਤ ਕਿਸਾਨਾਂ ਦੀ ਹਰ ਸੰਭਵ ਮਦਦ ਕਰਾਂਗੀ-ਸਰਪੰਚ ਬਿਮਲਾ ਦੇਵੀ
Ad Position 24