ਘੁੰਮਣਾ, 5 ਸਤੰਬਰ (ਮਹਿੰਦਰਪਾਲ ਸਿੰਘ)-ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਆਉਣ ਨਾਲ ਲੋਕਾਂ ਤੇ ਕਿਸਾਨਾਂ ਦਾ ਭਾਰੀ ਨੁਕਸਾਨ ਹੋਇਆ | ਪਿੰਡ ਮਾਂਗਟ ਡੀਗਰੀਆਂ ਵੇਈਾ ਦੇ ਕਿਨਾਰੇ 'ਤੇ ਇਥੇ ਹੜ੍ਹ ਦੀ ਮਾਰ ਨਾਲ ਕਿਸਾਨਾਂ ਦੀ ਝੋਨੇ ਤੇ ਕਮਾਦ ਦੀ ਫਸਲ ਪ੍ਰਭਾਵਿਤ ਹੋਈ ਹੈ | ਇਹ ਵਿਚਾਰ ਬਿਮਲਾ ਦੇਵੀ ਸਰਪੰਚ ਮਾਂਗਟ ਨੇ ਕਿਸਾਨਾਂ ਦੇ ਹੱਕ 'ਚ ਹਾਅ ਦਾ ਨਾਅਰਾ ਮਾਰਦੇ ਹੋਏ ਪੱਤਰਕਾਰਾਂ ਨਾਲ ਪ੍ਰਗਟ ਕੀਤੇ | ਉਨ੍ਹਾਂ ਕਿਹਾ ਇਹ ਇਲਾਕਾ ਨੀਵਾਂ ਹੋਣ ਕਰਕੇ ਪਾਣੀ ਨੇ ਮਾਰ ਮਾਰੀ ਹੈ ਮੈਂ ਸਰਕਾਰ ਤੇ ਕੇਂਦਰ ਸਰਕਾਰ ਤੋਂ ਹਰ ਸੰਭਵ ਮਦਦ ਲਈ ਯਤਨਸ਼ੀਲ ਰਹਾਂਗੀ ਤਾਂ ਜੋ ਝੋਨੇ ਦੀ ਫਸਲ ਦਾ ਯੋਗ ਮੁਆਵਜ਼ਾ ਮਿਲ ਸਕੇ |