ਬਲਾਚੌਰ, 5 ਸਤੰਬਰ (ਨਰੇਸ਼ ਧੌਲ)-ਭੂਰੀ ਵਾਲੇ ਭੇਖ ਗਰੀਬਦਾਸੀ ਸੰਪਰਦਾਇ ਦੇ ਅਨਮੋਲ ਰਤਨ ਸਤਿਗੁਰ ਗੰਗਾ ਨੰਦ ਮਹਾਰਾਜ ਦੇ ਦੂਜੇ ਗੱਦੀਨਸ਼ੀਨ ਸਤਿਗੁਰ ਉਂਕਾਰਾ ਨੰਦ ਮਹਾਰਾਜ ਦੀ ਮੂਰਤੀ ਸਥਾਪਨਾ ਦਿਵਸ ਸੰਬੰਧੀ ਸਤਿਗੁਰ ਦਾਸਾ ਨੰਦ ਮਹਾਰਾਜ ਦੁਆਰਾ ਚਲਾਈ ਹੋਈ 108 ਸ੍ਰੀ ਅਖੰਡ ਪਾਠਾਂ ਦੀ ਲੜੀ ਦੇ ਬਕਾਇਆ ਰਹਿੰਦੇ 11 ਸ੍ਰੀ ਅਖੰਡ ਪਾਠਾਂ ਨੂੰ ਸਮਰਪਿਤ ਸਾਲਾਨਾ ਵਿਸ਼ਾਲ ਸੰਤ ਸਮਾਗਮ 7, 8, 9 ਸਤੰਬਰ ਨੂੰ ਸਤਿਗੁਰਾਂ ਦੇ ਹੈੱਡ ਆਫਿਸ ਤੇ ਤਪ ਅਸਥਾਨ ਵਾਲੀ ਪਾਵਨ ਪਵਿੱਤਰ ਕੁਟੀਆ ਸਾਹਿਬ ਸ੍ਰੀ ਉਂਕਾਰ ਧਾਮ ਥੋਪੀਆ (ਨੇੜੇ ਬਲਾਚੌਰ) ਵਿਖੇ ਮੌਜੂਦਾ ਗੱਦੀਨਸ਼ੀਨ ਅਚਾਰੀਆ ਨਮਰਤਾ ਨੰਦ ਮਹਾਰਾਜ ਦੀ ਸਰਪ੍ਰਸਤੀ ਹੇਠ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ | ਬੀਤੇ ਦਿਨੀਂ ਸਮਾਗਮ ਦੇ ਸਰਪ੍ਰਸਤ ਤੇ ਸੰਸਥਾ ਦੇ ਮੌਜੂਦਾ ਮੁਖੀ ਅਚਾਰੀਆ ਨਮਰਤਾ ਨੰਦ ਮਹਾਰਾਜ ਨੇ ਕੁਟੀਆ ਸਾਹਿਬ ਉਂਕਾਰ ਧਾਮ ਥੋਪੀਆ ਵਿਖੇ ਪਹੁੰਚ ਕੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ | ਉਨ੍ਹਾਂ ਧਾਮ ਦੇ ਮੁੱਖ ਸੇਵਾਦਾਰ ਪ੍ਰਧਾਨ ਰਾਮ ਸਰੂਪ ਥੋਪੀਆ ਤੇ ਸਮੁੱਚੇ ਸੇਵਾਦਾਰਾਂ ਵਲੋਂ ਕੀਤੀ ਜਾ ਰਹੀ ਸੇਵਾ ਦੀ ਭਰਪੂਰ ਸ਼ਲਾਘਾ ਕੀਤੀ | ਉਨ੍ਹਾਂ ਜਿਥੇ ਸਮਾਗਮ ਦੀਆਂ ਤਿਆਰੀਆਂ 'ਤੇ ਤਸੱਲੀ ਪ੍ਰਗਟਾਈ ਉਥੇ ਪ੍ਰਬੰਧਕਾਂ ਨੂੰ ਕੁੱਝ ਦਿਸ਼ਾ-ਨਿਰਦੇਸ਼ ਵੀ ਦਿੱਤੇ | ਉਨ੍ਹਾਂ ਸੰਗਤਾਂ ਨੂੰ ਇਸ ਮਹਾਨ ਸੰਤ ਸਮਾਗਮ ਵਿਚ ਤਨ ਮਨ ਤੇ ਧਨ ਨਾਲ ਸੇਵਾ ਕਰਕੇ ਸਤਿਗੁਰਾਂ ਦੀਆਂ ਰਹਿਮਤਾਂ ਪ੍ਰਾਪਤ ਕਰਨ ਦੀ ਅਪੀਲ ਕੀਤੀ | ਇਸ ਮੌਕੇ ਮੁੱਖ ਸੇਵਾਦਾਰ ਪ੍ਰਧਾਨ ਰਾਮ ਸਰੂਪ ਥੋਪੀਆ, ਹਰਮੇਸ਼ ਲਾਲ ਬਜਾੜ, ਕਸ਼ਮੀਰ ਸਿੰਘ ਲਾਦੀ, ਪਾਠੀ ਪਵਨ ਕੁਮਾਰ ਪੰਮੀ, ਥਾਣੇਦਾਰ ਦਰਸ਼ਨ ਲਾਲ, ਓਾਕਾਰ ਕਾਲਸ, ਬਾਲ ਕਿਸ਼ਨ, ਸੋਨਾ ਉਧਨਵਾਲ, ਸੁਰਿੰਦਰ ਲਾਲਾ, ਪਰਮਜੀਤ ਮਾਸਟਰ, ਹਰਮੇਸ਼ ਲਾਲ ਭਟੋਆ ਤੇ ਸੇਵਾਦਾਰ ਹਾਜ਼ਰ ਸਨ |