ਬਲਾਚੌਰ, 5 ਸਤੰਬਰ (ਨਰੇਸ਼ ਧੌਲ)-ਬਾਬਾ ਧਨੀ ਨਾਥ ਦੀ ਯਾਦ ਨੂੰ ਸਮਰਪਿਤ ਸਮਾਗਮ ਡੇਰਾ ਬਾਬਾ ਧਨੀ ਨਾਥ, ਬਾਬਾ ਬੀਰ ਨਾਥ ਦੇ ਅਸਥਾਨ ਪਿੰਡ ਆਦੋਆਣਾ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮੌਜੂਦਾ ਗੱਦੀ ਨਸ਼ੀਨ ਬਾਬਾ ਗੰਗਾ ਨਾਥ ਦੀ ਸਰਪ੍ਰਸਤੀ ਹੇਠ 7 ਸਤੰਬਰ ਨੂੰ ਸ਼ਰਧਾ ਸਹਿਤ ਕਰਵਾਇਆ ਜਾ ਰਿਹਾ ਹੈ | ਸੇਵਾਦਾਰਾਂ ਤੇ ਪ੍ਰਬੰਧਕਾਂ ਨੇ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਸਵੇਰ ਵੇਲੇ ਹਵਨ ਪੂਜਾ ਕਰਨ ਉਪਰੰਤ ਵੱਖ-ਵੱਖ ਕਲਾਕਾਰਾਂ ਵਲੋਂ ਧਾਰਮਿਕ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਉਪਰੰਤ ਸੰਗਤਾਂ ਨੂੰ ਅਤੁੱਟ ਲੰਗਰ ਭੰਡਾਰਾ ਵਰਤਾਇਆ ਜਾਵੇਗਾ |