ਬੰਗਾ, 5 ਸਤੰਬਰ (ਕੁਲਦੀਪ ਸਿੰਘ ਪਾਬਲਾ)-ਪੰਜਾਬ ਦੇ ਸਮੂਹ ਗੁਰਦੁਆਰਾ ਸਾਹਿਬ ਦੇ ਵਜੀਰ ਹੈੱਡ ਗ੍ਰੰਥੀਆਂ ਨੂੰ ਪਿੰਡਾਂ ਵਿਚ ਤਨਖਾਹ ਪੂਰੀ ਨਾ ਮਿਲਣ ਕਰਕੇ ਆਪਣੇ ਬੱਚਿਆਂ ਨੂੰ ਸਕੂਲਾਂ ਵਿਚ ਨਹੀਂ ਭੇਜ ਸਕਦੇ | ਇਸ ਨੂੰ ਦੇਖਦੇ ਹੋਏ ਪਿੰਡ ਪੱਲੀ ਝਿੱਕੀ ਦੇ ਸਮਾਜ ਸੇਵੀ ਐਨ. ਆਰ. ਆਈ. ਵੀਰ ਬਲਵੀਰ ਸਿੰਘ ਦਰੜ ਯੂ. ਐਸ. ਏ., ਪਿੰਡ ਦਾ ਦੋਹਤਾ ਜਸਵੀਰ ਸਿੰਘ ਬਡਵਾਲ ਕੈਨੇਡਾ ਤੇ ਤਜਿੰਦਰ ਸਿੰਘ ਮੰਨੂੰ ਪੁੱਤਰ ਰਜਿੰਦਰ ਸਿੰਘ ਪਾਬਲਾ ਯੂ. ਕੇ. ਵਲੋਂ ਪਿੰਡ ਪੱਲੀ ਝਿੱਕੀ ਦੇ ਹੈੱਡ ਗ੍ਰੰਥੀ ਦੀ ਤਨਖਾਹ ਤੋਂ ਅਲੱਗ ਹਰੇਕ ਮਹੀਨੇ ਲਈ 9000 ਰੁਪਏ ਦੇ ਕੇ ਆਪਣਾ ਸਹਿਯੋਗ ਨਿਭਾਉਂਦੇ ਰਹਿਣਗੇ | ਗੁ: ਸਿੰਘ ਸਭਾ ਪੱਲੀ ਝਿੱਕੀ ਦੀ ਕਮੇਟੀ ਵਲੋਂ 12000 ਰੁਪਏ ਤੇ 9000 ਅਲੱਗ ਜੋੜ ਕੇ 21000 ਰੁਪਏ ਟੋਟਲ ਤਨਖਾਹ ਕਰ ਦਿੱਤੀ ਜਾਵੇਗੀ | ਇਸ ਦੌਰਾਨ ਬਲਵੀਰ ਸਿੰਘ ਯੂ. ਐਸ. ਏ., ਜਸਵੀਰ ਸਿੰਘ ਬਡਵਾਲ ਕੈਨੇਡਾ, ਰਜਿੰਦਰ ਸਿੰਘ ਪਾਬਲਾ ਯੂ. ਕੇ. ਨੇ ਦੱਸਿਆ ਕਿ ਹਰੇਕ ਪਿੰਡ ਦੇ ਐਨ. ਆਰ. ਆਈ. ਵੀਰ ਉਪਰਾਲੇ ਕਰਨ ਲਈ ਅੱਗੇ ਆਉਣ ਤਾਂ ਕਿ ਪਿੰਡਾਂ ਵਿਚ ਗ੍ਰੰਥੀ ਸਿੰਘਾਂ ਦੀ ਆ ਰਹੀ ਘਾਟ ਨੂੰ ਪੂਰਾ ਕਰ ਸਕੀਏ ਤੇ ਉਨ੍ਹਾਂ ਦੇ ਬੱਚਿਆਂ ਨੂੰ ਸਿੱਖੀ ਨਾਲ ਜੋੜਿਆ ਜਾਵੇ | ਇਸ ਮੌਕੇ ਪ੍ਰਧਾਨ ਸੁਰਿੰਦਰ ਸਿੰਘ, ਵਾਇਸ ਪ੍ਰਧਾਨ ਕੁਲਦੀਪ ਸਿੰਘ ਪਾਬਲਾ, ਸੈਕਟਰੀ ਸਤਨਾਮ ਸਿੰਘ ਪਾਬਲਾ, ਚੇਅਰਮੈਨ ਬਲਦੇਵ ਸਿੰਘ ਬਾਬੂ ਪਾਬਲਾ, ਮਹਿੰਦਰ ਸਿੰਘ ਬਿਜਲੀ ਵਾਲਾ, ਬਲਜਿੰਦਰ ਸਿੰਘ ਦਿੰਦਾ, ਜਥੇਦਾਰ ਸ਼ਿੰਗਾਰਾ ਸਿੰਘ, ਸੁਖਵਿੰਦਰ ਸਿੰਘ ਪਾਬਲਾ, ਮਹਿੰਦਰ ਸਿੰਘ ਪਾਬਲਾ, ਬਲਵੰਤ ਸਿੰਘ ਪਾਬਲਾ ਫੌਜੀ, ਗੁਰਚਰਨ ਸਿੰਘ ਫੌਜੀ, ਮੋਹਣ ਸਿੰਘ ਪਾਬਲਾ, ਜਗਤਾਰ ਸਿੰਘ ਪਾਬਲਾ, ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗੁਰਪ੍ਰੀਤ ਸਿੰਘ ਤੇ ਸਮੂਹ ਸੰਗਤਾਂ ਆਦਿ ਹਾਜ਼ਰ ਸਨ |