08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2025

ਮੇਸ਼ੀ ਮੀਲੂ ਵਲੋਂ ਨੌਜਵਾਨਾਂ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਪਾਏ ਜਾ ਰਹੇ ਯੋਗਦਾਨ ਦੀ ਹਰ ਪਾਸਿਓਾ ਹੋ ਰਹੀ ਸ਼ਲਾਘਾ

Ad Position 21
No active advertisement
ਅਜੀਤ ਡੈਸਕ 26-09-2025

 ਟੱਪਰੀਆਂ ਖੁਰਦ, 25 ਸਤੰਬਰ (ਬਲਵਿੰਦਰ ਨਾਨੋਵਾਲੀਆ)-ਨੌਜਵਾਨ ਪੀੜ੍ਹੀ ਨੂੰ ਆਪਣੇ ਪੈਰਾਂ 'ਤੇ ਖੜ੍ਹੇ ਹੋਣ ਲਈ ਪਿੰਡ ਕਟਵਾਰਾ ਕਲਾਂ ਦੇ ਵਸਨੀਕ ਕਬੱਡੀ ਖਿਡਾਰੀ ਹਰਮੇਸ਼ ਲਾਲ ਉੱਰਫ ਮੇਸ਼ੀ ਮੀਲੂ ਵਲੋਂ ਵੱਖਰਾ ਹੀ ਯੋਗਦਾਨ ਪਾਇਆ ਜਾ ਰਿਹਾ ਹੈ, ਜਿਸ ਦੀ ਹਰ ਪਾਸੇ ਤੋਂ ਸ਼ਲਾਘਾ ਹੋ ਰਹੀ ਹੈ। ਮੇਸ਼ੀ ਮੀਲੂ ਆਪਣੇ ਨਿਰਸਵਾਰਥ ਯਤਨਾਂ ਨਾਲ ਪਿਛਲੇ ਕਈ ਸਾਲਾਂ ਤੋਂ ਇਲਾਕੇ ਦੇ ਕਈ ਦਰਜਨ ਨੌਜਵਾਨਾਂ ਨੂੰ ਵੱਖ-ਵੱਖ ਪੁਲਿਸ ਤੇ ਮਿਲਟਰੀ ਫੋਰਸਾਂ 'ਚ ਭਰਤੀ ਕਰਵਾ ਚੁੱਕਾ ਹੈ। ਮੇਸ਼ੀ ਮੀਲੂ ਨੇ ਦੱਸਿਆ ਕਿ ਸਾਡੇ ਇਲਾਕੇ ਦੇ ਕਰੀਬ ਦੋ ਦਰਜਨ ਪਿੰਡਾਂ ਦੇ ਪੜ੍ਹੇ-ਲਿਖੇ ਨੌਜਵਾਨ ਮੇਰੇ ਕੋਲ ਸਵੇਰੇ ਚਾਰ ਵਜੇ ਪਹੁੰਚ ਜਾਂਦੇ ਹਨ, ਇਨ੍ਹਾਂ ਨੌਜਵਾਨਾਂ ਨੂੰ ਸਭ ਤੋਂ ਪਹਿਲਾ ਮਾਪਿਆਂ, ਦੇਸ਼ ਤੇ ਸਮਾਜ ਪ੍ਰਤੀ ਬਣਦੀ ਜ਼ਿੰਮੇਵਾਰੀ ਨੂੰ ਅਹਿਸਾਸ ਕਰਵਾਇਆ ਜਾਂਦਾ ਹੈ, ਉਸ ਉਪਰੰਤ ਇਨ੍ਹਾਂ ਨੌਜਵਾਨਾਂ ਨੂੰ ਵਾਹਿਗੁਰੂ ਦੇ ਭਾਣੇ ਅੰਦਰ ਰਹਿਣ ਤੇ ਮਾਪਿਆਂ ਦੇ ਆਗਿਆਕਾਰ ਬਣਨ ਲਈ ਪ੍ਰੇਰਨਾ ਦਿੱਤੀ ਜਾਂਦੀ ਹੈ। ਮੇਸ਼ੀ ਮੀਲੂ ਵਲੋਂ ਇਨ੍ਹਾਂ ਨੌਜਵਾਨਾਂ ਨੂੰ ਪਿੰਡ ਕਟਵਾਰਾ ਤੋਂ ਵੱਖ-ਵੱਖ ਰੂਟਾਂ 'ਤੇ ਕਰੀਬ 15 ਤੋਂ 20 ਕਿਲੋਮੀਟਰ ਦੀ ਪੀ. ਟੀ. ਡਰਿੱਲ ਤੇ ਵੱਖ-ਵੱਖ ਕਸਰਤਾਂ ਕਰਵਾਈਆਂ ਜਾਂਦੀਆ ਹਨ। ਲਗਾਤਾਰ ਤਿੰਨ ਘੰਟੇ ਸਖਤ ਪੀ. ਟੀ. ਕਰਵਾਉਣ ਉਪਰੰਤ ਇਨ੍ਹਾਂ ਨੌਜਾਵਨਾਂ ਨੂੰ ਲਿਖਤੀ ਪ੍ਰੀਖਿਆ ਬਾਰੇ ਵੀ ਜਾਣੂ ਕਰਵਾਇਆ ਜਾਂਦਾ ਹੈ। ਮੇਸ਼ੀ ਮੀਲੂ ਦਾ ਕਹਿਣਾ ਹੈ ਕਿ ਮੈਨੂੰ ਇਹ ਸ਼ੌਕ ਮੇਰੇ ਉਸਤਾਦ ਬਲਵੀਰ ਸਿੰਘ ਬੈਂਸ ਡੀ. ਪੀ. ਗੋਗੋ ਵਾਲਿਆਂ ਨੇ ਸਕੂਲ ਪੱਧਰ ਤੋਂ ਹੀ ਪਾ ਦਿੱਤਾ ਸੀ। ਉਨ੍ਹਾਂ ਕਿਹਾ ਕਿ ਮੇਰੇ ਵਲੋਂ ਆਰੰਭ ਕੀਤੀ ਸਿਖਲਾਈ ਉਪਰੰਤ ਹੁਣ ਤੱਕ ਬਹੁਤੇ ਪਿੰਡਾਂ ਦੇ ਨੌਜਵਾਨ ਵੱਖ-ਵੱਖ ਫੋਰਸਾਂ ਵਿਚ ਭਰਤੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਸਾਲ ਹੋਈਆਂ ਵੱਖ-ਵੱਖ ਪੁਲਿਸ ਬੱਲਾਂ ਦੀਆਂ ਭਰਤੀਆਂ 'ਚ ਕਰੀਬ 15 ਨੌਜਵਾਨਾਂ ਦੀ ਭਰਤੀ ਹੋਈ, ਜਿਸ ਨਾਲ ਮੇਰੇ ਮਨ ਨੂੰ ਬਹੁਤ ਸਕੂਨ ਮਿਲਿਆ। ਜਦੋ ਮੇਸ਼ੀ ਮੀਲੂ ਰੋਜ਼ਾਨਾ ਸਵੇਰੇ-ਸਵੇਰੇ ਆਪਣੇ 40-50 ਮੁੰਡਿਆਂ ਦੇ ਗਰੁੱਪ ਨੂੰ ਲੈ ਕੇ ਵੱਖ-ਵੱਖ ਪਿੰਡਾਂ ਅੰਦਰੋਂ ਗੁਜਰਦੇ ਹਨ, ਤਾਂ ਇਨ੍ਹਾਂ ਦੀ ਇਸ ਸ਼ਲਘਾਯੋਗ ਕਾਰਜ ਦੀ ਹਰ ਪਿੰਡ ਵਲੋਂ ਪ੍ਰਸੰਸਾ ਕੀਤੀ ਜਾਂਦੀ ਹੈ। ਸਾਡੀਆਂ ਸਰਕਾਰਾਂ ਤੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਵੀ ਅਜਿਹੇ ਨੌਜਵਾਨਾਂ ਦੀ ਸ਼ਨਾਖਤ ਕਰਕੇ ਜ਼ਿਲ੍ਹਾ ਪੱਧਰੀ ਸਮਾਗਮਾਂ ਅੰਦਰ ਸਨਮਾਨਿਤ ਕਰਨਾ ਬਣਦਾ ਹੈ, ਤਾਂ ਜੋ ਅਜਿਹੇ ਨੌਜਵਾਨ ਇਲਾਕੇ ਅੰਦਰ ਭਵਿੱਖ 'ਚ ਵੀ ਸਮਾਜ ਸੇਵੀ ਕੰਮ ਜਾਰੀ ਰੱਖਣ।

Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣਾਂ ਦਾ ਸਰੀਰਕ ਤੇ ਮਾਨਸਿਕ ਵਿਕਾਸ ਜ਼ਰੂਰੀ-ਡਾ. ਰਮਗੀਤ ਕੁਮਾਰੀ ਅਗਲੀ ਖ਼ਬਰ ਦੋ ਕਥਿਤ ਦੋਸ਼ੀ 7 ਗ੍ਰਾਮ ਹੈਰੋਇਨ ਸਮੇਤ ਕਾਬੂ
Ad Position 24