14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਸੀਤਲਾ ਮੰਦਰ ਬੰਗਾ ਵਿਖੇ ਵਿਸ਼ਾਲ ਜਾਗਰਣ ਅੱਜ-ਬਾਬਾ ਕੋੜਾ

Ad Position 21
No active advertisement
ਅਜੀਤ ਡੈਸਕ 27-09-2025
ਬੰਗਾ, 26 ਸਤੰਬਰ (ਕੁਲਦੀਪ ਸਿੰਘ ਪਾਬਲਾ)-ਸਨਾਤਨ ਧਰਮ ਸੀਤਲਾ ਮਾਤਾ ਮੰਦਰ ਹੀਉਂ ਰੋਡ ਬੰਗਾ ਵਿਖੇ ਮੰਦਰ ਦੇ ਮੁੱਖ ਸੇਵਾਦਾਰ ਬਾਬਾ ਦਵਿੰਦਰ ਕੌੜਾ ਦੀ ਅਗਵਾਈ ਵਿਚ ਦੁਰਗਾ ਮਹਾਂਉਤਸਵ ਮਾਤਾ ਦੀਆਂ ਚੌਕੀਆਂ ਤੇ ਵਿਸ਼ਾਲ ਭਗਵਤੀ ਜਾਗਰਣ 22 ਸਤੰਬਰ ਤੋਂ ਇਕ ਅਕਤੂਬਰ ਤੱਕ ਕਰਵਾਏ ਜਾਣਗੇ | ਇਸ ਮਹਾਂ ਉਤਸਵ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਦਵਿੰਦਰ ਕੌੜਾ ਨੇ ਦੱਸਿਆ ਕਿ 27 ਸਤੰਬਰ ਨੂੰ ਵਿਸ਼ਾਲ ਭਗਵਤੀ ਵਿਸ਼ਾਲ ਜਾਗਰਣ ਦੌਰਾਨ ਮਹੰਤ ਹਰਬੰਸ ਲਾਲ ਬੰਸੀ, ਅਸ਼ੀਸ਼ ਬੰਸੀ ਦਿੱਲੀ ਵਾਲੇ ਤੇ ਮਹੰਤ ਅਸ਼ਵਨੀ ਸ਼ਰਮਾ, ਰਾਘਵ ਸ਼ਰਮਾ ਜਲੰਧਰ ਵਾਲੇ ਭਜਨ ਪੇਸ਼ ਕਰਨਗੇ | ਇਸ ਦੌਰਾਨ ਬਾਬਾ ਦਵਿੰਦਰ ਕੌੜਾ ਨੇ ਸੰਗਤਾਂ ਨੂੰ ਅਪੀਲ ਕਰਦਿਆਂ ਹੋਇਆਂ ਕਿਹਾ ਕਿ ਵਿਸ਼ਾਲ ਜਾਗਰਣ ਵਿਚ ਪਹੁੰਚ ਕੇ ਰੌਣਕਾਂ ਵਧਾ ਕੇ ਆਪਣੀਆਂ ਮਨੋਕਾਮਨਾਵਾਂ ਪੂਰੀਆਂ ਕੀਤੀਆਂ ਜਾਣ ਅਤੇ 28 ਤੋਂ 30 ਸਤੰਬਰ ਤੱਕ ਭਜਨ ਮੰਡਲੀਆਂ ਪ੍ਰੋਗਰਾਮ ਪੇਸ਼ ਕਰਨਗੀਆਂ | ਆਖਰ ਵਿਚ ਇਕ ਅਕਤੂਬਰ ਨੂੰ ਸ੍ਰੀ ਰਾਮ ਅੰਮਿ੍ਤ ਬਾਣੀ ਤੇ ਬੱਚਿਆਂ ਦੀ ਪ੍ਰਯੋਗਤਾ 10 ਵਜੇ ਕਰਵਾਈ ਜਾਵਗੀ | ਇਹ ਸਮਾਗਮ ਵਿਸ਼ੇਸ਼ ਸਰਬ ਹਿਤਕਾਰੀ ਲੋਕ ਭਲਾਈ ਸੇਵਾ ਸੰਮਤੀ ਵੈਲਫੇਅਰ ਸੁਸਾਇਟੀ ਤੇ ਸਮੂਹ ਸੇਵਾਦਾਰਾਂ ਦੇ ਸਹਿਯੋਗ ਨਾਲ ਕਰਵਾਏ ਜਾਣਗੇ |
Ad Position 22
No active advertisement
ਪਿਛਲੀ ਖ਼ਬਰ ਰਟੈਂਡਾ ਸਕੂਲ ਦੀ ਵਿਦਿਆਰਥਣ ਡੌਲੀ ਨੇ ਜਿੱਤਿਆ ਸੋਨ ਤਮਗਾ ਅਗਲੀ ਖ਼ਬਰ ਪੰਜਾਬ ਵਿਧਾਨ ਸਭਾ ਚੋਣਾਂ 'ਚ 'ਆਪ' ਭਾਰੀ ਬਹੁਮਤ ਪ੍ਰਾਪਤ ਕਰੇਗੀ-ਡਾ. ਸੁੱਖੀ
Ad Position 24