14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-09-2025

ਰਟੈਂਡਾ ਸਕੂਲ ਦੀ ਵਿਦਿਆਰਥਣ ਡੌਲੀ ਨੇ ਜਿੱਤਿਆ ਸੋਨ ਤਮਗਾ

Ad Position 21
No active advertisement
ਅਜੀਤ ਡੈਸਕ 27-09-2025
ਨਵਾਂਸ਼ਹਿਰ, 26 ਸਤੰਬਰ (ਜਸਬੀਰ ਸਿੰਘ ਨੂਰਪੁਰ)-ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਦੀ ਵਿਦਿਆਰਥਣ ਡੋਲੀ ਨੇ ਕਿੱਕ ਬਾਕਸਿੰਗ ਵਿਚ ਸੋਨੇ ਦਾ ਤਗਮਾ ਜਿੱਤਿਆ | ਰਟੈਂਡਾ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਰੌਸ਼ਨ ਕੀਤਾ, ਜਿਨ੍ਹਾਂ 'ਚੋਂ ਡੌਲੀ ਦੀ ਚੋਣ ਜੂਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਵਿਚ ਇੰਟਰਨੈਸ਼ਨਲ ਪੱਧਰ 'ਤੇ ਹੋਈ | ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰਟੈਂਡਾ ਦੇ ਖਿਡਾਰੀਆਂ ਨੇ ਜੂਨੀਅਰ ਨੈਸ਼ਨਲ ਕਿੱਕ ਬਾਕਸਿੰਗ ਚੈਂਪੀਅਨਸ਼ਿਪ ਜੋ ਸੋਲਨ (ਹਿਮਾਚਲ ਪ੍ਰਦੇਸ਼) ਵਿਚ ਹੋਈ | ਇਸ ਵਿਚ ਭਾਗ ਲੈਂਦੇ ਹੋਏ ਡੌਲੀ ਨੇ ਸੋਨ ਤਗਮਾ, ਹੀਨਾ ਨੇ ਕਾਂਸੀ ਦਾ ਤਗਮਾ, ਸਾਗਰ ਨੇ ਕਾਂਸੀ ਦਾ ਤਗਮਾ ਪ੍ਰਾਪਤ ਕੀਤਾ | ਇਨ੍ਹਾਂ ਖਿਡਾਰੀਆਂ ਨੇ ਸਕੂਲ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ | ਸੋਨ ਤਗਮਾ ਜੇਤੂ ਡੋਲੀ ਦੀ ਚੋਣ ਇੰਟਰਨੈਸ਼ਨਲ ਪੱਧਰ 'ਤੇ ਹੋਈ | ਇਸ ਮੌਕੇ ਸਕੂਲ ਮੁਖੀ ਸੁਰਜੀਤ ਕੌਰ ਨੇ ਖਿਡਾਰੀਆਂ ਨੂੰ ਵਧਾਈ ਦਿੱਤੀ | ਜ਼ਿਲ੍ਹਾ ਜਰਨਲ ਸੈਕਟਰੀ ਕਿੱਕ ਬਾਕਸਿੰਗ ਮੈਡਮ ਮਨਜੋਤ ਲੌਂਗੀਆ ਨੇ ਖਿਡਾਰੀਆਂ ਤੇ ਜਗਸੀਰ ਸਿੰਘ ਡੀ. ਪੀ. ਈ. ਰਟੈਂਡਾ ਨੂੰ ਵਧਾਈ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਮੈਂਬਰਾਂ ਦੀਆਂ ਕਲੀਨਿਕਾਂ ਦੀ ਰਾਖੀ ਲਈ ਵਚਨਬੱਧ-ਡਾ. ਕਟਾਰੀਆ ਅਗਲੀ ਖ਼ਬਰ ਸੀਤਲਾ ਮੰਦਰ ਬੰਗਾ ਵਿਖੇ ਵਿਸ਼ਾਲ ਜਾਗਰਣ ਅੱਜ-ਬਾਬਾ ਕੋੜਾ
Ad Position 24