21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨ ਸੰਬੰਧੀ ਪਾਵਰਕਾਮ ਦੀ ਮੀਟਿੰਗ <br/>

Ad Position 21
No active advertisement
ਅਜੀਤ ਡੈਸਕ 28-09-2025
ਸਾਹਲੋਂ, 27 ਸਤੰਬਰ (ਜਰਨੈਲ ਸਿੰਘ ਨਿੱਘ੍ਹਾ)-ਫਸਲਾਂ ਦੀ ਰਹਿੰਦ-ਖੂੰਹਦ ਪ੍ਰਬੰਧਨਾਂ ਤਹਿਤ ਪਰਾਲੀ ਨੂੰ ਨਾ ਸਾੜਣ ਜਲਾਉਣ ਸੰਬੰਧੀ ਪਾਵਰਕਾਮ ਦਫ਼ਤਰ ਨਵਾਂਸ਼ਹਿਰ ਵਿਖੇ ਐਸ. ਡੀ. ਓ. ਗੁਲਮੇਲ ਸਿੰਘ ਦੀ ਅਗਵਾਈ 'ਚ ਮੀਟਿੰਗ ਹੋਈ | ਜਿਸ 'ਚ ਉਨ੍ਹਾਂ ਨੇ ਵਿਭਾਗ ਦੇ ਮੁਲਜ਼ਮਾਂ ਨੂੰ ਪਿੰਡ-ਪਿੰਡ ਜਾ ਕੇ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਸੂਚੇਤ ਕਰਨ ਲਈ ਦੱਸਿਆ | ਉਨ੍ਹਾਂ ਨੇ ਕਿਸਾਨਾਂ ਨੂੰ ਨਵੀਨਤਮ ਖੇਤੀ ਮਸ਼ੀਨਰੀ ਰਾਹੀ ਵਾਤਾਵਰਨ ਬਚਾਉਣ ਲਈ ਬੇਲਰ, ਸੁਪਰ ਸੀਡਰ, ਸਰਫੇਸ ਸੀਡਰ, ਹੈਪੀ ਸੀਡਰ ਆਦਿ ਦੀ ਵਰਤੋਂ ਕਰਨ ਲਈ ਜਾਗਰੂਕ ਕਰਨ ਕਿਹਾ | ਉਨ੍ਹਾਂ ਨੇ ਪਰਾਲੀ ਦੀ ਸਾਂਭ ਸੰਭਾਲ ਦੇ ਤਰੀਕੇ ਜਿਵੇਂ ਕਿ ਬੇਲਰ ਰਾਹੀ ਪਰਾਲੀ ਗੰਢਾਂ ਬਣਾ ਕੇ ਤੇ ਪਰਾਲੀ ਨੂੰ ਕੁਤਰਨ ਵਾਲੀ ਮਸ਼ੀਨ ਨਾਲ ਕੁਤਰਾ ਕਰਕੇ ਉਲਟਾਵੇਂ ਹੱਲਾਂ ਨਾਲ ਖੇਤ 'ਚ ਦਬਾ ਕੇ ਕਿਸਾਨ ਅਗਲੀ ਫਸਲ ਦੀ ਤਿਆਰੀ ਕਰ ਸਕਦੇ ਹਨ | ਉਨ੍ਹਾਂ ਦੱਸਿਆ ਜਿਨ੍ਹਾਂ ਖੇਤਾਂ ਵਿਚ ਪਰਾਲੀ ਨੂੰ ਖੇਤ 'ਚ ਦਬਾਇਆਂ ਜਾਣਾ ਹੈ ਜਾਂ ਕਣਕ ਦੀ ਸਿੱਦੀ ਬਿਜਾਈ ਕੀਤੀ ਜਾਣੀ ਹੈ | ਉਨ੍ਹਾਂ ਖੇਤਾਂ 'ਚ ਸੁਪਰ ਐਸ. ਐਮ. ਐਸ ਸਿਸਟਮ ਯੁਕਤ ਕੰਬਾਈਨ ਹੀ ਵਰਤੋਂ ਕਰਨੀ ਚਾਹੀਦੀ ਹੈ | ਝੋਨੇ ਦੀ ਕਟਾਰੀ ਉਪਰੰਤ ਕਣਕ ਦੀ ਸਿੱਦੀ ਬਿਜਾਈ ਕਰਨ ਲਈ ਸਰਫੇਸ ਸੀਡਰ/ਹੈਪੀ ਸੀਡਰ/ਪੀ. ਏ. ਯੂ. ਸਮਾਰਟ ਸੀਡਰ ਨਾਲ ਕਿਸਾਨ ਅਗਲੀ ਫਸਲ ਲਈ ਤਿਆਰੀ ਕਰ ਸਕਦੇ ਹਨ | ਉਨ੍ਹਾਂ ਨੇ ਇਹ ਢੰਗ ਤਰੀਕੇ ਕਿਸਾਨਾਂ ਤੱਕ ਪਿੰਡਾਂ 'ਚ ਜਾ ਕੇ ਕੈਂਪ ਲਗਾਉਣ ਲਈ ਮੁਲਾਜ਼ਮਾਂ ਨੂੰ ਦੱਸੇ | ਇਸ ਮੌਕੇ ਕਲਸਟਰ ਅਫਸਰ ਗੁਰਮੇਲ ਸਿੰਘ, ਜਸਪ੍ਰੀਤ ਸਿੰਘ, ਰਾਜੇਸ਼ ਕੁਮਾਰ, ਅਮਰਜੀਤ ਸਿੰਘ, ਰਾਕੇਸ਼ ਕੁਮਾਰ, ਜਸਪ੍ਰੀਤ ਨੰਦਾ ਸਾਰੇ ਨੋਡਲ ਅਫਸਰ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਲਾਇਨਜ਼ ਕਲੱਬ ਮੁਕੰਦਪੁਰ ਡਿਸਟਿ੍ਕਟ 321 ਡੀ ਵਲੋਂ ਬਲਾਕ ਸੜੋਆ ਦੇ ਚਾਰ ਅਧਿਆਪਕ ਸਨਮਾਨਿਤ <br/> ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਤੇ ਹੈਰੋਇਨ ਸਮੇਤ ਮੁਕੰਦਪੁਰ ਪੁਲਿਸ ਵਲੋਂ ਦੋ ਕਥਿਤ ਦੋਸ਼ੀ ਕਾਬੂ <br/>
Ad Position 24