21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਐਚ. ਆਈ. ਵੀ. ਏਡਜ਼ ਰੀਲ ਮੇਕਿੰਗ ਮੁਕਾਬਲੇ 'ਚ ਬਾਬਾ ਬਲਰਾਜ ਕਾਲਜ ਦੇ ਵਿਦਿਆਰਥੀਆਂ ਨੇ ਕੀਤੀ ਸ਼ਾਨਦਾਰ ਪ੍ਰਾਪਤੀ <br/>

Ad Position 21
No active advertisement
ਅਜੀਤ ਡੈਸਕ 28-09-2025
ਬਲਾਚੌਰ, 27 ਸਤੰਬਰ (ਨਰੇਸ਼ ਧੌਲ)-ਬਾਬਾ ਬਲਰਾਜ ਪੰਜਾਬ ਯੂਨੀਵਰਸਿਟੀ ਕਾਲਜ ਬਲਾਚੌਰ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਐਚ. ਆਈ. ਵੀ. ਏਡਜ਼ ਰੀਲ ਮੇਕਿੰਗ ਮੁਕਾਬਲੇ ਵਿਚ ਸ਼ਾਨਦਾਰ ਸਥਾਨ ਪ੍ਰਾਪਤ ਕਰ ਕੇ ਕਾਲਜ ਤੇ ਇਲਾਕੇ ਦਾ ਨਾਂਅ ਰੌਸ਼ਨ ਕੀਤਾ | ਇਹ ਮੁਕਾਬਲਾ ਰੈੱਡ ਰਿਬਨ ਕਲੱਬ ਵਲੋਂ ਜਵਾਨ ਸੇਵਾਵਾਂ ਵਿਭਾਗ ਸ਼ਹੀਦ ਭਗਤ ਸਿੰਘ ਨਗਰ ਦੇ ਅਧੀਨ ਕਰਵਾਇਆ, ਜਿਸ ਵਿਚ ਜੇਤੂ ਟੀਮ ਕੁਲਜੀਤ ਸੈਣੀ, ਸਿਮਰਨ ਤੇ ਹਰਮਨ ਚੌਧਰੀ ਨੇ ਐਚ. ਆਈ. ਵੀ. ਏਡਜ਼ ਨਾਲ ਜੁੜੇ ਸਟੀਗਮਾ, ਨਕਾਰਾਤਮਿਕ ਸੋਚ ਤੇ ਭੇਦਭਾਵ ਦੀ ਸਮੱਸਿਆ 'ਤੇ ਆਧਾਰਿਤ ਰੀਲ ਪੇਸ਼ ਕੀਤੀ | ਵਿਦਿਆਰਥੀਆਂ ਨੂੰ ਕਾਲਜ ਰੈੱਡ ਰਿਬਨ ਕਲੱਬ ਦੀ ਨੋਡਲ ਅਫ਼ਸਰ, ਸਹਾਇਕ ਪ੍ਰੋਫੈਸਰ ਨੰਦਿਨੀ ਨੇ ਮਾਰਗ ਦਰਸ਼ਨ ਦਿੱਤਾ, ਜਿਨ੍ਹਾਂ ਨੇ ਵਿਜੇਤਾ ਰਮਨਦੀਪ ਸਿੰਘ ਨਾਹਰ ਤੇ ਜੇਤੂ ਵਿਦਿਆਰਥੀਆਂ ਨਾਲ ਇਨਾਮ ਪ੍ਰਾਪਤ ਕੀਤਾ | ਰੈੱਡ ਰਿਬਨ ਕਲੱਬ ਦੇ ਹੋਰ ਮੈਂਬਰ ਸਤਨਾਮ ਸਿੰਘ, ਦਾਕਸ਼ੀ ਜੈਨ ਤੇ ਸ਼ਾਇਨਾ ਚੌਧਰੀ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ 'ਤੇ ਵਧਾਈ ਦਿੱਤੀ | ਕਾਲਜ ਪਿ੍ੰਸੀਪਲ ਡਾ. ਸਤੀਸ਼ ਕੁਮਾਰ ਨੇ ਵਿਦਿਆਰਥੀਆਂ ਦੀ ਸਫਲਤਾ 'ਤੇ ਵਧਾਈ ਦਿੰਦਿਆਂ ਕਿਹਾ ਕਿ ਇਹ ਪ੍ਰਾਪਤੀ ਸਾਡੇ ਵਿਦਿਆਰਥੀਆਂ ਦੀ ਰਚਨਾਤਮਿਕਤਾ ਅਤੇ ਸਮਾਜਕ ਵਚਨਬੱਧਤਾ ਦਾ ਸਬੂਤ ਹੈ | ਇਸ ਤਰ੍ਹਾਂ ਦੀਆਂ ਪਹਿਲਾਂ ਨੌਜਵਾਨਾਂ ਨੂੰ ਜਾਗਰੂਕਤਾ ਫੈਲਾਉਣ ਅਤੇ ਸਮਾਜ ਵਿਚ ਸਕਾਰਾਤਮਿਕ ਬਦਲਾਅ ਲਿਆਉਣ ਲਈ ਪ੍ਰੇਰਿਤ ਕਰਦੀਆਂ ਹਨ |

Ad Position 22
No active advertisement
ਪਿਛਲੀ ਖ਼ਬਰ ਆਓ ਸਾਰੇ ਰਲ ਕੇ ਹੜ੍ਹ ਪੀੜਤਾਂ ਦੀ ਡਟ ਕੇ ਸਹਾਇਤਾ ਕਰੀਏ-ਸੂਰਾਪੁਰੀ <br/> ਅਗਲੀ ਖ਼ਬਰ 40 ਲੱਖ ਦੇ ਸੋਨੇ ਨੂੰ ਖੁਰਦ ਬੁਰਦ ਕਰਨ ਦੇ ਮਾਮਲੇ 'ਚ ਦੋ ਹੌਜ਼ਰੀ ਕਾਰੋਬਾਰੀਆਂ ਖ਼ਿਲਾਫ਼ ਕੇਸ ਦਰਜ <br/>
Ad Position 24