21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਗੁੱਲਪੁਰ ਦੇ ਛਿੰਝ ਮੇਲੇ 'ਚ ਪਟਕੇ ਦੀ ਕੁਸ਼ਤੀ ਲਾਲੀ ਫਗਵਾੜਾ ਨੇ ਜਿੱਤੀ <br/>

Ad Position 21
No active advertisement
ਅਜੀਤ ਡੈਸਕ 28-09-2025
ਮਜਾਰੀ/ਸਾਹਿਬਾ, 27 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਪਿੰਡ ਗੁੱਲਪੁਰ ਵਿਖੇ ਗੁੱਗਾ ਜ਼ਾਹਰ ਪੀਰ ਦੀ ਯਾਦ 'ਚ ਪ੍ਰਬੰਧਕ ਕਮੇਟੀ ਵਲੋਂ ਸਮੂਹ ਨਗਰ, ਪੰਚਾਇਤ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਸਾਲਾਨਾ ਛਿੰਝ ਮੇਲਾ ਕਰਵਾਇਆ, ਜਿਸ 'ਚ ਪਹੁੰਚੇ ਹੋਏ ਵੱਖ-ਵੱਖ ਅਖਾੜਿਆਂ ਦੇ ਪਹਿਲਵਾਨਾਂ ਦੀਆਂ 50 ਦੇ ਕਰੀਬ ਕੁਸ਼ਤੀਆਂ ਕਰਵਾਈਆਂ ਗਈਆਂ | ਪਟਕੇ ਦੀ ਕੁਸ਼ਤੀ ਚਿਰਾਗ ਦਿੱਲੀ ਨੇ ਸੰਨੀ ਰਾਮੇਵਾਲ ਨੂੰ ਹਰਾ ਕੇ ਜਿੱਤੀ | ਦੋਵਾਂ ਪਹਿਲਵਾਨਾਂ ਨੂੰ ਗੁਰਦੀਪ ਸਿੰਘ ਟਾਂਡਾ ਦੇ ਪਰਿਵਾਰ ਵਲੋਂ ਸਪਲੈਂਡਰ ਮੋਟਰਸਾਈਕਲ ਦੇ ਕੇ ਸਨਮਾਨਿਤ ਕੀਤਾ | ਇਸੇ ਤਰ੍ਹਾਂ ਪਟਕੇ ਦੀ ਦੂਸਰੀ ਕੁਸ਼ਤੀ ਲਾਲੀ ਫਗਵਾੜਾ ਨੇ ਰੋਹਿਤ ਫੌਜੀ ਨੂੰ ਹਰਾ ਕੇ ਜਿੱਤੀ | ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ 41000 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਪਟਕੇ ਦੀ ਤੀਸਰੀ ਕੁਸ਼ਤੀ ਸਦੀਕ ਰੋੜਮਜਾਰਾ ਨੇ ਸ਼ੇਖਰ ਹੁਸ਼ਿਆਰਪੁਰ ਨੂੰ ਹਰਾ ਕੇ ਜਿੱਤੀ | ਦੋਵਾਂ ਪਹਿਲਵਾਨਾਂ ਨੂੰ ਪ੍ਰਬੰਧਕ ਕਮੇਟੀ ਵਲੋਂ 21000 ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ | ਬਾਕੀ ਪਹਿਲਵਾਨਾਂ ਨੂੰ ਵੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਸਰਪੰਚ ਕਸ਼ਮੀਰ ਸਿੰਘ ਖ਼ਾਲਸਾ, ਸੁਖਵਿੰਦਰ ਸਿੰਘ ਸਾਬਕਾ ਸਰਪੰਚ, ਹਰਚਰਨ ਸਿੰਘ ਚੰਨੀ ਗੁੱਲਪੁਰ, ਮਾ. ਅਜੀਤ ਸਿੰਘ, ਰਾਜਵਿੰਦਰ ਸਿੰਘ, ਨਿੱਕਾ ਛੋਕਰ, ਸੂਬੇ. ਕਸ਼ਮੀਰ ਸਿੰਘ, ਮਨਜੀਤ ਸਿੰਘ, ਜੋਗਾ ਸਿੰਘ, ਲਖਵੀਰ ਸਿੰਘ ਝੱਜ, ਭਿੰਡੀ ਸ਼ੇਰਗਿੱਲ, ਰਸ਼ਪਾਲ ਸਿੰਘ ਛੋਕਰ, ਮਾ. ਜਸਵਿੰਦਰ ਸਿੰਘ, ਜਸਵੀਰ ਸਿੰਘ ਬੂਰਾ, ਹਰਕੀਰਤ ਸਿੰਘ ਛੋਕਰ, ਜਸਬੀਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਬਲਾਚੌਰ ਵਿਖੇ ਵਿਸ਼ਾਲ ਅਮਨ ਮਾਰਚ 30 ਨੂੰ -ਪ੍ਰੇਮ ਰੱਕੜ <br/> ਅਗਲੀ ਖ਼ਬਰ ਜ਼ਿਲ੍ਹਾ ਨੰਬਰਦਾਰ ਯੂਨੀਅਨ ਨੇ ਨੰਬਰਦਾਰਾਂ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਕੀਤੀ ਮੀਟਿੰਗ <br/>
Ad Position 24