21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2025

ਜੁਝਾਰੂ ਆਂਗਣਵਾੜੀ ਯੂਨੀਅਨ ਵਲੋਂ ਪੰਜਾਬ ਪੋਸ਼ਣ ਟਰੈਕਰ ਦਾ ਕੰਮ ਅੱਜ ਤੋਂ ਹੋਵੇਗਾ ਮੁਕੰਮਲ ਤੌਰ 'ਤੇ ਬੰਦ-ਦਲਜੀਤ ਕੌਰ ਧੌਲ <br/>

Ad Position 21
No active advertisement
ਅਜੀਤ ਡੈਸਕ 28-09-2025
ਬਲਾਚੌਰ, 27 ਸਤੰਬਰ (ਨਰੇਸ਼ ਧੌਲ)-ਜੁਝਾਰੂ ਆਂਗਣਵਾੜੀ ਵਰਕਰ ਤੇ ਹੈਲਪਰ ਯੂਨੀਅਨ ਪੰਜਾਬ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਪ੍ਰਧਾਨ ਦਲਜੀਤ ਕੌਰ ਧੌਲ ਨੇ ਜਾਣਕਾਰੀ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਪੰਜਾਬ ਸਰਕਾਰ ਵਲੋਂ ਅਣਗੌਲਿਆ ਕਰਨ 'ਤੇ ਪੰਜਾਬ ਦੀ ਪ੍ਰਧਾਨ ਰੀਮਾ ਰਾਣੀ ਰੋਪੜ ਤੇ ਸੂਬਾ ਕਮੇਟੀ ਦੇ ਦਿਸ਼ਾ ਨਿਰਦੇਸ਼ ਅਨੁਸਾਰ 28 ਸਤੰਬਰ 2025 ਤੋਂ ਪੋਸ਼ਣ ਟਰੈਕਰ ਦਾ ਕੰਮ ਵਿਭਾਗ ਦੇ ਆਉਂਦੇ ਹੁਕਮਾਂ ਤੱਕ ਤੇ ਬਜਟ ਰਿਲੀਜ਼ ਨਾ ਹੋਣ ਤੱਕ ਬੰਦ ਰੱਖਿਆ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਵਿਭਾਗ ਦੀ ਹੋਵੇਗੀ | ਉਨ੍ਹਾਂ ਦੱਸਿਆ ਕਿ ਕੇਂਦਰ ਸਰਕਾਰ ਵਲੋਂ 4500 ਰੁਪਏ ਆਂਗਣਵਾੜੀ ਵਰਕਰ ਤੇ 2250 ਰੁਪਏ ਆਂਗਣਵਾੜੀ ਹੈਲਪਰ ਨੂੰ ਦਿੱਤੇ ਜਾਂਦੇ ਹਨ ਜੋ ਕਿ ਹੁਣ ਪਿਛਲੇ ਲੰਬੇ ਸਮੇਂ ਤੋਂ ਨਹੀਂ ਦਿੱਤੇ ਜਾ ਰਹੇ | ਜਦੋਂ ਤੋਂ ਇਹ ਸਰਕਾਰ ਸੱਤਾ 'ਚ ਆਈ ਹੈ ਸਾਨੂੰ ਸਾਡਾ ਮਾਣ ਭੱਤਾ ਕਦੇ ਵੀ ਸਮੇਂ ਸਿਰ ਨਹੀਂ ਦਿੱਤਾ ਗਿਆ | ਇਸ ਵਾਰ ਤਾਂ ਵਿਭਾਗ ਨੇ ਲਾਪਰਵਾਹੀ ਵਾਲੀ ਹੱਦ ਹੀ ਪਾਰ ਕਰ ਦਿੱਤੀ ਕਿ ਅਪ੍ਰੈਲ ਤੋਂ ਮਾਣ ਭੱਤਾ ਬਿਲਕੁਲ ਹੀ ਬੰਦ ਕਰ ਦਿੱਤਾ ਗਿਆ ਹੈ | ਜ਼ਿਲ੍ਹਾ ਪ੍ਰਧਾਨ ਦਲਜੀਤ ਕੌਰ ਧੌਲ ਨੇ ਵਿਭਾਗ ਨੂੰ ਸਖ਼ਤ ਚਿਤਾਵਨੀ ਦਿੰਦੇ ਹੋਏ ਆਖਿਆ ਕਿ ਜੇਕਰ ਵਿਭਾਗ ਨੇ ਕੇਂਦਰ ਫ਼ੰਡ ਦਾ ਬਜਟ ਨਾ ਰਿਲੀਜ਼ ਕੀਤਾ ਤਾਂ 28 ਸਤੰਬਰ ਤੋਂ ਪੋਸ਼ਣ ਟਰੈਕਰ ਦਾ ਕੰਮ ਵਿਭਾਗ ਦੇ ਆਉਂਦੇ ਹੁਕਮਾਂ ਤੱਕ ਤੇ ਬਜਟ ਰਿਲੀਜ਼ ਨਾ ਹੋਣ ਤੱਕ ਪੂਰਨ ਤੌਰ 'ਤੇ ਬੰਦ ਰੱਖਿਆ ਜਾਵੇਗਾ |

Ad Position 22
No active advertisement
ਪਿਛਲੀ ਖ਼ਬਰ ਸੁਖਬੀਰ ਦੀ ਭੰਡੀ ਕਰਕੇ ਵਿਰੋਧੀਆਂ ਦੇ ਪੱਲੇ ਕੁੱਝ ਨਹੀਂ ਪਵੇਗਾ-ਜਥੇ. ਰਛਪਾਲ ਸਿੰਘ, ਕੰਦੋਲਾ <br/> ਅਗਲੀ ਖ਼ਬਰ ਝੋਨੇ ਦੀ ਪਰਾਲੀ ਸਾੜਨ ਨਾਲ ਵਾਤਾਵਰਨ ਪ੍ਰਦੂਸ਼ਿਤ ਹੁੰਦਾ ਹੈ-ਡਾ. ਨੀਤਨ <br/>
Ad Position 24