17-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-10-2025

ਆਓ ਸਾਰੇ ਰਲ ਕੇ ਗਰੀਨ ਦੀਵਾਲੀ ਮਨਾਈਏ ਤੇ ਵਾਤਾਵਰਨ ਨੂੰ ਸ਼ੁੱਧ ਰੱਖੀਏ-ਵਾਤਾਵਰਨ ਪ੍ਰੇਮੀ

Ad Position 21
No active advertisement
ਅਜੀਤ ਡੈਸਕ 19-10-2025
ਨਵਾਂਸ਼ਹਿਰ, 18 ਅਕਤੂਬਰ (ਹਰਮਿੰਦਰ ਸਿੰਘ ਪਿੰਟੂ)-ਦੀਵਾਲੀ ਦਾ ਪਵਿੱਤਰ ਤਿਉਹਾਰ ਜਿਸ ਨੂੰ ਪੂਰੇ ਜਾਹੋ ਜਲਾਲ ਤੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਇਹ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ ਤੇ ਗੁਰੂ ਪੀਰਾਂ ਦੇ ਨਾਲ ਜੁੜਿਆ ਹੋਇਆ ਹੈ | ਦੀਵਾਲੀ ਦੇ ਪਵਿੱਤਰ ਤਿਉਹਾਰ ਮੌਕੇ ਪੇਸ਼ ਹਨ ਵੱਖ-ਵੱਖ ਆਗੂਆਂ ਦੇ ਵਿਚਾਰ ਵਾਤਾਵਰਨ ਪ੍ਰੇਮੀ ਮਹਿੰਦਰ ਪਾਲ ਸਿੰਘ ਖਾਲਸਾ ਨੇ ਦੱਸਿਆ ਕਿ ਦੀਵਾਲੀ ਦਾ ਤਿਉਹਾਰ ਧਾਰਮਿਕ ਤੌਰ 'ਤੇ ਹੀ ਮਨਾਇਆ ਜਾਂਦਾ ਹੈ ਪਰ ਰੁੱਤ ਬਦਲਣ ਦੇ ਨਾਲ-ਨਾਲ ਵਾਤਾਵਰਨ 'ਚ ਆਈ ਤਬਦੀਲੀ ਦੇ ਤੌਰ 'ਤੇ ਵੀ ਮਨਾਇਆ ਜਾਂਦਾ ਹੈ ਜਿਥੇ ਇਸ ਦਿਨ ਲੋਕ ਆਪਣੇ ਘਰਾਂ ਦੀਆਂ ਸਫਾਈਆਂ ਕਰਦੇ ਹਨ ਉਥੇੇ ਪਟਾਕਿਆਂ ਦਾ ਸ਼ੋਰ ਤੇ ਧੂੰਆ ਮਨੁੱਖ ਨੂੰ ਬਿਮਾਰੀਆਂ ਵੱਲ ਧੱਕ ਰਿਹਾ ਹੈ | ਦੀਵਾਲੀ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਲਈ ਜ਼ਰੂਰੀ ਹੈ ਲੋਕਾਂ ਦਾ ਸਿਹਤਮੰਦ ਹੋਣਾ | ਇਸੇ ਤਰ੍ਹਾਂ ਵੈਦ ਲਖਵਿੰਦਰ ਸਿੰਘ ਸੂਰਾਪੁਰੀ ਵਾਤਾਵਰਨ ਪ੍ਰੇਮੀ ਨੇ ਵੀ ਕਿਹਾ ਕਿ ਦੀਵਾਲੀ ਦਾ ਤਿਉਹਾਰ ਖੁਸ਼ੀਆਂ ਦਾ ਪ੍ਰਤੀਕ ਹੈ ਲੋਕ ਇਸ ਨੂੰ ਬੜੀ ਬੇਸਬਰੀ ਨਾਲ ਉਡੀਕਦੇ ਹਨ ਤੇ ਇਸ ਦਿਨ ਇਕ ਦੂਜੇ ਨੂੰ ਤੋਹਫੇ ਦਿੰਦੇ ਹਨ | ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਦਿਵਾਲੀ ਦਾ ਤਿਉਹਾਰ ਪ੍ਰਦੂਸ਼ਣ ਮੁਕਤ ਮਨਾਈਏ | ਅਵਤਾਰ ਸਿੰਘ ਯੂ. ਐਸ. ਏ. ਨੇ ਦੱਸਿਆ ਕਿ ਜਿਆਦਾ ਪੋਟਾਸ਼ ਧੰੂਆਂ ਕਰਨ ਵਾਲੇ ਪਟਾਕਿਆਂ ਨੂੰ ਬੰਦ ਕਰਨਾ ਹੋਵੇਗਾ ਤਾਂ ਜੋ ਵਾਤਾਵਰਨ 'ਤੇ ਬੁਰਾ ਪ੍ਰਭਾਵ ਨਾ ਪਵੇ | ਸਮਾਜ ਸੇਵਕ ਰਾਮ ਲੁਭਾਇਆ ਲੱਧੜ ਨੇ ਕਿਹਾ ਕਿ ਆਓ ਸਾਰੇ ਰਲ ਕੇ ਪ੍ਰਣ ਕਰੀਏ ਕਿ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਪਟਾਕਿਆਂ ਤੋਂ ਰਹਿਤ ਦੀਵਾਲੀ ਮਨਾਈਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ ਉਨ੍ਹਾਂ ਦੀ ਸੰਭਾਲ ਕਰੀਏ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ ਅਤੇ ਆਪਸੀ ਰਿਸ਼ਤੇ ਤੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰੀਏ |
Ad Position 22
No active advertisement
ਪਿਛਲੀ ਖ਼ਬਰ ਸਹਿਯੋਗ ਸੇਵਾ ਸੁਸਾਇਟੀ ਨੇ ਦੀਵਾਲੀ 'ਤੇ ਝੁੱਗੀ-ਝੌਂਪੜੀ ਵਾਲੇ ਇਲਾਕਿਆਂ 'ਚ ਮਠਿਆਈਆਂ ਤੇ ਫਲ ਵੰਡੇ ਅਗਲੀ ਖ਼ਬਰ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਬੈਡਮਿੰਟਨ 14 ਸਾਲ ਲੜਕਿਆਂ ਦਾ ਟੂਰਨਾਮੈਂਟ ਜ਼ਿਲ੍ਹਾ ਲੁਧਿਆਣਾ ਨੇ ਜਿੱਤਿਆ
Ad Position 24