ਪਿੰਡ ਮੀਰਪੁਰ ਜੱਟਾਂ ਵਿਖੇ ਸਾਈਂ ਮੀਆਂ ਮੀਰ ਦਾ ਜਨਮ ਦਿਹਾੜਾ ਮਨਾਇਆ
ਜਾਡਲਾ/ਉਸਮਾਨਪੁਰ, 14 ਅਗਸਤ (ਹਰਕੰਵਲ ਸਿੰਘ ਕੌਲਗੜ੍ਹ, ਸੰਦੀਪ ਮਝੂਰ) - ਪਿੰਡ ਮੀਰਪੁਰ ਜੱਟਾਂ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਪ੍ਰਬੰਧਕ ਕਮੇਟੀ, ਯੂ. ਐਸ.
ਪ
ਪਿੰਡ ਮੀਰਪੁਰ ਜੱਟਾਂ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸਾਈਂ ਮੀਆਂ ਮੀਰ ਦੇ ਜਨਮ ਦਿਹਾੜੇ ਮੌਕੇ ਯੂ.ਐਸ.ਏ ਤੋਂ ਉਚੇਚੇ ਤੌਰ ’ਤੇ ਪੁੱਜੇ ਪਰਵਿੰਦਰ ਪਾਲ ਸਿੰਘ ਰਠੌਰ ਦਾ ਸਨਮਾਨ ਕਰਦੇ ਹੋਏ ਪ੍ਰਬੰਧਕ। ਤਸਵੀਰ : ਹਰਕੰਵਲ ਸਿੰਘ ਕੌਲਗੜ੍ਹ
15-08-2026
ਜਾਡਲਾ/ਉਸਮਾਨਪੁਰ, 14 ਅਗਸਤ (ਹਰਕੰਵਲ ਸਿੰਘ ਕੌਲਗੜ੍ਹ, ਸੰਦੀਪ ਮਝੂਰ) - ਪਿੰਡ ਮੀਰਪੁਰ ਜੱਟਾਂ ਸਥਿਤ ਗੁਰਦੁਆਰਾ ਸਿੰਘ ਸਭਾ ਵਿਖੇ ਸਮੂਹ ਪ੍ਰਬੰਧਕ ਕਮੇਟੀ, ਯੂ. ਐਸ. ਏ ਵਿੱਚ ਵਸਦੀਆਂ ਪਿੰਡ ਮੀਰਪੁਰ ਜੱਟਾਂ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਸਾਹਿਬ ਸ਼੍ਰੀ ਹਰਿਮੰਦਰ ਸਾਹਿਬ ਦੀ ਨੀਂਹ ਰੱਖਣ ਵਾਲੇ ਸਾਈਂ ਮੀਆਂ ਮੀਰ ਦਾ ਜਨਮ ਦਿਹਾੜਾ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਉਪਰੰਤ ਲਖਵਿੰਦਰ ਸਿੰਘ ਹੈੱਡ ਗ੍ਰੰਥੀ ਵਲੋਂ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ। ਇਸ ਮੌਕੇ ਭਾਈ ਸੁੱਚਾ ਸਿੰਘ ਮੀਰਪੁਰ ਜੱਟਾਂ ਵਾਲਿਆਂ ਦੇ ਕੀਰਤਨੀ ਜੱਥੇ ਵਲੋਂ ਸੰਗਤਾਂ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ ਗਿਆ। ਇਸ ਮੌਕੇ ਯੂ. ਐਸ. ਏ ਤੋਂ ਉਚੇਚੇ ਤੌਰ ’ਤੇ ਪੁੱਜੇ ਪਰਵਿੰਦਰ ਪਾਲ ਸਿੰਘ ਰਠੌਰ ਨੇ ਦੱਸਿਆ ਕਿ ਸਾਈਂ ਮੀਆਂ ਮੀਰ ਦਾ ਜਨਮ ਦਿਹਾੜਾ ਅਮਰੀਕਾ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਇਆ ਗਿਆ ਹੈ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਯੂ. ਐਸ. ਏ ਤੋਂ ਉਚੇਚੇ ਤੌਰ ’ਤੇ ਪੁੱਜੇ ਉੱਘੇ ਸਮਾਜ ਸੇਵਕ ਅਤੇ ਦਾਨੀ ਸੱਜਣ ਪਰਵਿੰਦਰ ਪਾਲ ਸਿੰਘ ਰਠੌਰ ਸਮੇਤ ਪ੍ਰਮੁੱਖ ਸ਼ਖਸ਼ੀਅਤਾਂ ਦਾ ਸਿਰੋਪਾਓ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਸੁਖਵਿੰਦਰ ਸਿੰਘ ਮਿੰਟੂ ਐਨ. ਆਰ. ਆਈ ਨੰਬਰਦਾਰ, ਗੁਰਨਾਮ ਸਿੰਘ ਜੇ.ਈ ਪ੍ਰਧਾਨ, ਕਰਨੈਲ ਸਿੰਘ ਪਹਿਲਵਾਨ ਸਾਬਕਾ ਪ੍ਰਧਾਨ, ਸੀਸ਼ਨ ਸਿੰਘ ਸੈਕਟਰੀ, ਜਸਪਾਲ ਸਿੰਘ, ਮਨਜੀਤ ਸਿੰਘ, ਮੱਖਣ ਸਿੰਘ ਫੌਜੀ, ਮਨਿੰਦਰ ਸਿੰਘ, ਬਾਬਾ ਮੰਗਤ ਸਿੰਘ, ਜਥੇ. ਮੋਹਣ ਸਿੰਘ, ਕਰਨ ਰਠੌਰ, ਅਮਨ ਰਠੌਰ, ਵਿੱਕੀ ਰਠੌਰ, ਗੁਰਦਿਆਲ ਸਿੰਘ, ਲਖਵਿੰਦਰ ਸਿੰਘ ਹੈੱਡ ਗ੍ਰੰਥੀ, ਜਥੇ ਮੋਹਣ ਰਿਦਮ ਸਿੰਘ ਆਦਿ ਵੀ ਹਾਜਰ ਸਨ।