14-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਤੀਆਂ ਦਾ ਤਿਉਹਾਰ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ-ਚੌਧਰੀ ਮੋਹਣ ਲਾਲ

ਬਹਿਰਾਮ, 14 ਅਗਸਤ (ਨਛੱਤਰ ਸਿੰਘ ਬਹਿਰਾਮ) - ਤੀਆਂ ਦਾ ਤਿਉਹਾਰ ਸਾਵਣ ਮਹੀਨੇ ਵਿੱਚ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਸਾਨੂੰ ਇਹ ਤਿਉਹਾਰ ਹੋਰ ਤਿਉਹਾਰਾਂ ਵਾਂਗ ਰਲ ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ।

Ad Position 21
No active advertisement
ਤੀਆਂ ਦਾ ਤਿਉਹਾਰ ਮਨਾਉਣ ਮੌਕੇ ਬੀਬੀਆਂ ਦਾ ਇੱਕਠ। ਤਸਵੀਰ : ਨਛੱਤਰ ਸਿੰਘ ਬਹਿਰਾਮ 15-08-2026
ਬਹਿਰਾਮ, 14 ਅਗਸਤ (ਨਛੱਤਰ ਸਿੰਘ ਬਹਿਰਾਮ) - ਤੀਆਂ ਦਾ ਤਿਉਹਾਰ ਸਾਵਣ ਮਹੀਨੇ ਵਿੱਚ ਵਿਸ਼ੇਸ਼ ਮਹਾਨਤਾ ਰੱਖਦਾ ਹੈ। ਸਾਨੂੰ ਇਹ ਤਿਉਹਾਰ ਹੋਰ ਤਿਉਹਾਰਾਂ ਵਾਂਗ ਰਲ ਮਿਲ ਕੇ ਉਤਸ਼ਾਹ ਨਾਲ ਮਨਾਉਣਾ ਚਾਹੀਦਾ ਹੈ। ਇਹ ਸ਼ਬਦ ਪਿੰਡ ਬਹਿਰਾਮ ਦੇ ਸਰਪੰਚ ਚੌਧਰੀ ਮੋਹਣ ਲਾਲ ਭੁੱਟਾ ਨੇ ਖੁਵਾਜਾ ਮੰਦਰ ਅਤੇ ਸ਼ਿਵ ਮੰਦਰ ਪ੍ਰਬੰਧਕ ਕਮੇਟੀ ਵਲੋਂ ਸਾਂਝੇ ਤੌਰ ’ਤੇ ਕਰਵਾਏ ਤੀਆਂ ਦੇ ਸਮਾਗਮ ਦੌਰਾਨ ਆਖੇ। ਉਪਰੰਤ ਉਨ੍ਹਾਂ ਕਿਹਾ ਕਿ ਤੀਆਂ ਦਾ ਤਿਉਹਾਰ ਸਾਡੇ ਵਿੱਚ ਆਪਸੀ ਭਾਈਚਾਰਕ ਸਾਂਝ ਦਾ ਪ੍ਰਤੀਕ ਹੈ। ਜਿਥੇ ਬੀਬੀਆਂ ਬਹੁ-ਗਿਣਤੀ ’ਚ ਇੱਕਠੀਆਂ ਹੋ ਕੇ ਖੁਸ਼ੀ ਮਨਾਉਂਦੀਆ ਹਨ ਅਤੇ ਉਨ੍ਹਾਂ ਤੀਆਂ ਦੇ ਤਿਉਹਾਰ ਬਾਰੇ ਵਿਸਥਾਰ ਪੂਰਵਕ ਧੀਆਂ ਨੂੰ ਜਾਣਕਾਰੀ ਵੀ ਦਿੱਤੀ। ਪ੍ਰਬੰਧਕਾਂ ਵਲੋਂ ਧੀਆਂ ਦੇ ਬੋਲੀ ਮੁਕਾਬਲੇ ਕਰਾਏ ਅਤੇ ਜੇਤੂ ਟੀਮਾਂ ਨੂੰ ਸਨਮਾਨਿਤ ਕੀਤਾ ਗਿਆ। ਜਿਕਰਯੋਗ ਹੈ ਕਿ ਬੀਬੀਆਂ ਨੇ ਇਕੱਠੀਆਂ ਹੋ ਕੇ ਪੀਂਘਾਂ ਝੂਟੀਆਂ, ਗਿੱਧੇ ਵਿੱਚ ਲੋਕ ਗੀਤ ਗਾਏ, ਸਿੱਠਣੀਆਂ ਦੇਣ ਸਬੰਧੀ ਪੰਜਾਬੀ ਸਾਹਿਤ ਵਿੱਚੋਂ ਵੀ ਗੀਤ ਗਾਏ ਗਏ, ਪ੍ਰਬੰਧਕਾਂ ਵਲੋਂ ਮਾਹਲ ਪੂੜੇ ਖੀਰ ਦੇ ਲੰਗਰ ਵੀ ਲਾਏ ਹੋਏ ਸਨ ਜੋ ਛੱਕ ਕੇ ਸਾਰਿਆਂ ਨੇ ਖੁਸ਼ੀ ਸਾਂਝੀ ਕੀਤੀ। ਇਸ ਮੌਕੇ ਸਰਪੰਚ ਚੌਧਰੀ ਮੋਹਣ ਲਾਲ ਭੁੱਟਾ, ਦਵਿੰਦਰ ਬਤਰਾ, ਨੰਬਰਦਾਰ ਕਮਲ ਪੁਰੀ, ਸਾਬਕਾ ਪੰਚ ਸੁਖਵਿੰਦਰ ਸਿੰਘ ਘੋਨਾ, ਹਰਪ੍ਰੀਤ ਡਾਹਰੀ, ਬੀਬੀ ਪਰਮਜੀਤ ਕੌਰ ਲੇਹਲ, ਨਰਿੰਦਰ ਕੌਰ ਪੂਨੀ, ਬਲਜਿੰਦਰ ਕੌਰ, ਸ਼ਕੁੰਤਲਾ ਦੇਵੀ , ਰਜਨੀ, ਬੀਬੀ ਰਸ਼ਪਾਲ ਕੌਰ, ਜੀਵਨ ਬੱਲੀ, ਬੀਨਾ ਰਾਣੀ, ਹਰਮਨ ਕੌਰ, ਆਸ਼ੁਪੁਰੀ, ਰੀਨਾ ਰਾਣੀ, ਸ਼ੈਲੀਪੁਰੀ, ਬੇਬੀ, ਸੁੰਮਨ ਸ਼ਰਮਾ, ਸੰਤੋਸ਼ ਕੁਮਾਰੀ, ਕਮਲੇਸ਼ ਕੁਮਾਰੀ, ਰਜਨੀ ਬਾਲਾ, ਕੁਲਵੰਤ ਸਿੰਘ, ਸੰਜੇ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪਿੰਡ ਮੀਰਪੁਰ ਜੱਟਾਂ ਵਿਖੇ ਸਾਈਂ ਮੀਆਂ ਮੀਰ ਦਾ ਜਨਮ ਦਿਹਾੜਾ ਮਨਾਇਆ ਅਗਲੀ ਖ਼ਬਰ ਪ੍ਰੀ ਨਰਸਰੀ ਸਕੂਲ ਸਮਾਜਿਕ ਸੁਰੱਖਿਆ ਅਤੇ ਇਸਤਰੀ ਤੇ ਬਾਲ ਵਿਕਾਸ ਵਿਭਾਗ ਅਧੀਨ ਕਰਵਾਉਣ ਰਜਿਸਟਰੇਸ਼ਨ
Ad Position 24