15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-08-2026

ਦੌਲਤਪੁਰ ’ਚ ਦੋ ਘਰਾਂ ਨੂੰ ਚੋਰਾਂ ਨੇ ਬਣਾਇਆ ਨਿਸ਼ਾਨਾ ਅਲਮਾਰੀਆਂ ਤੋੜ ਕੇ ਸੋਨੇ-ਚਾਂਦੀ ਦੇ ਗਹਿਣੇ ਕੀਤੇ ਚੋਰੀ

ਜਾਡਲਾ, 16 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਦੌਲਤਪੁਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰਾਂ ਦੀ ਗਿਣਤੀ ਚਾਰ ਦੇ ਕਰੀਬ ਦੱਸੀ ਜਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 17-08-2026
ਜਾਡਲਾ, 16 ਅਗਸਤ (ਹਰਕੰਵਲ ਸਿੰਘ ਕੌਲਗੜ੍ਹ)-ਪਿੰਡ ਦੌਲਤਪੁਰ ਵਿਖੇ ਬੀਤੀ ਰਾਤ ਅਣਪਛਾਤੇ ਚੋਰਾਂ ਵੱਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਏ ਜਾਣ ਦਾ ਸਮਾਚਾਰ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਚੋਰਾਂ ਦੀ ਗਿਣਤੀ ਚਾਰ ਦੇ ਕਰੀਬ ਦੱਸੀ ਜਾ ਰਹੀ ਹੈ। ਚੋਰਾਂ ਨੇ ਸਤਨਾਮ ਸਿੰਘ ਪੁੱਤਰ ਤਰਲੋਚਨ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਇਆ, ਜਿੱਥੇ ਇਸ ਸਮੇਂ ਕੋਈ ਨਹੀਂ ਰਹਿ ਰਿਹਾ ਸੀ। ਸਤਨਾਮ ਸਿੰਘ ਆਪਣੀ ਮਾਤਾ ਸਮੇਤ ਨੇੜੇ ਹੀ ਆਪਣੇ ਭਰਾ ਦੇ ਘਰ ਰਹਿੰਦੇ ਹਨ। ਚੋਰਾਂ ਨੇ ਘਰ ਅੰਦਰ ਅਲਮਾਰੀ ਦੇ ਤਾਲ਼ੇ ਤੋੜ ਕੇ ਸਮਾਨ ਦੀ ਫਰੋਲਾ-ਫਰਾਲੀ ਕੀਤੀ, ਪਰ ਕੋਈ ਵੱਡਾ ਮਾਲੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਇਸ ਤੋਂ ਕੁਝ ਦੂਰੀ ’ਤੇ ਰਮਨਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਦੇ ਘਰ ਨੂੰ ਵੀ ਚੋਰਾਂ ਨੇ ਨਿਸ਼ਾਨਾ ਬਣਾਇਆ। ਪਰਿਵਾਰਕ ਮੈਂਬਰ ਬਰਾਂਡੇ ਵਿੱਚ ਸੁੱਤੇ ਹੋਏ ਸਨ। ਚੋਰ ਖਿੜਕੀ ਦੀ ਗਰਿੱਲ ਤੋੜ ਕੇ ਅੰਦਰ ਦਾਖਲ ਹੋਏ ਅਤੇ ਦੋ ਅਲਮਾਰੀਆਂ ਦੇ ਤਾਲੇ ਤੋੜ ਕੇ ਸਾਮਾਨ ਖਿਲਾਰ ਦਿੱਤਾ। ਪਰਿਵਾਰ ਅਨੁਸਾਰ ਚੋਰ ਤਿੰਨ ਜੋੜੇ ਚਾਂਦੀ ਦੇ ਕੰਗਣ, ਇੱਕ ਚਾਂਦੀ ਦਾ ਕੜਾ ਤੇ ਤਿੰਨ ਸੋਨੇ ਦੀਆਂ ਵਾਲੀਆਂ ਲੈ ਗਏ। ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਕਰਵਾਈ ਜਾ ਰਹੀ ਕਾਨਫ਼ਰੰਸ ਸੰਬੰਧੀ ਪਿੰਡ ਸਰਾਂ ਤਲਵੰਡੀ ਵਿਖੇ ਮੀਟਿੰਗ ਅਗਲੀ ਖ਼ਬਰ ਆਜ਼ਾਦੀ ਦਿਵਸ ਮੌਕੇ ਬਲਾਚੌਰ ਦਾਣਾ ਮੰਡੀ ਵਿਖੇ ਐਸ.ਡੀ.ਐਮ. ਸੁਨੀਲ ਫੋਗਾਟ ਨੇ ਲਹਿਰਾਇਆ ਕੌਮੀ ਝੰਡਾ
Ad Position 24