ਬਲਾਚੌਰ, 19 ਅਕਤੂਬਰ (ਨਰੇਸ਼ ਧੌਲ) - ਪੀ. ਏ. ਯੂ. ਕਾਲਜ ਆਫ ਐਗਰੀਕਲਚਰ, ਬੱਲੋਵਾਲ ਸੌਂਖੜੀ ਦੇ ਵਿਦਿਆਰਥੀਆਂ ਵੱਲੋਂ ਡਾਕਟਰ ਜਸਲੀਨ ਕੌਰ ਦੀ ਅਗਵਾਈ ਹੇਠ ਪਿੰਡ ਬੱਲੋਵਾਲ ਸੌਂਖੜੀ ਵਿਖੇ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ? ਇਹ ਪਹਿਲ ਵਿਦਿਆਰਥੀਆਂ ਦੀ ਪਿੰਡਾਂ ਵਿੱਚ ਖੇਤੀਬਾੜੀ ਦੇ ਕੰਮ ਦੇ ਤਜਰਬੇ ਸੰਬੰਧੀ ਸਿਖਲਾਈ ਪ੍ਰੋਗਰਾਮ ਦੇ ਅਧੀਨ ਕੀਤੀ ਗਈ, ਜਿਸ ਦਾ ਉਦੇਸ਼ ਵਿਦਿਆਰਥੀਆਂ ਨੂੰ ਪਿੰਡਾਂ ਵਿੱਚ ਵਿਹਾਰਕ ਤਜਰਬਾ ਪ੍ਰਦਾਨ ਕਰਨਾ ਹੈ | ਇਸ ਕੈਂਪ ਦਾ ਮੁੱਖ ਮਕਸਦ ਖੇਤੀਬਾੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਹੱਲ ਲੱਭਣਾ ਅਤੇ ਸਿਧਾਂਤਕ ਗਿਆਨ ਨੂੰ ਪ੍ਰਯੋਗਾਤਮਕ ਸਿਖਲਾਈ ਨਾਲ ਜੋੜਨਾ ਸੀ? ਕੈਂਪ ਦੌਰਾਨ ਵਿਦਿਆਰਥੀਆਂ ਨੇ ਖੇਤਰ ਨਾਲ ਸਬੰਧਤ ਵੱਖ-ਵੱਖ ਫਸਲਾਂ ਅਤੇ ਖੇਤੀਬਾੜੀ ਤਰੀਕਿਆਂ ਬਾਰੇ ਜਾਣਕਾਰੀ ਪੂਰਨ ਲੈਕਚਰ ਦਿੱਤੇ ਗਏ | ਅਦਰਕ ਦੀ ਖੇਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਫਸਲ ਖਾਸ ਤੌਰ 'ਤੇ ਕੰਢੀ ਖੇਤਰ ਲਈ ਉਚਿਤ ਹੈ | ਦੀਪਕ ਕੁਮਾਰ ਨੇ ਹਲਦੀ ਦੀ ਖੇਤੀ ਦੀਆਂ ਤਕਨੀਕਾਂ ਬਾਰੇ ਦੱਸਿਆ ਅਤੇ ਇਸ ਦੀ ਕੰਢੀ ਖੇਤਰ ਦੀ ਹਵਾਮਾਨੀ ਹਾਲਾਤਾਂ ਨਾਲ ਅਨੁਕੂਲਤਾ 'ਤੇ ਰੌਸ਼ਨੀ ਪਾਈ? ਦਿਸ਼ਾਂਤ ਨੇ ਕੋਲਕਾਸੀਆ (ਅਰਬੀ) ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਇਹ ਫਸਲ ਜੰਗਲੀ ਜਾਨਵਰਾਂ (ਬਾਂਦਰ, ਜੰਗਲੀ ਸੂਰ, ਹਿਰਨ ਆਦਿ) ਤੋਂ ਬਚਾਅ ਲਈ ਫਾਇਦੇਮੰਦ ਹੈ ਅਤੇ ਇਸ ਨੂੰ ਪਪੁਲਰ ਦੇ ਰੁੱਖਾਂ ਨਾਲ ਮਿਲਾ ਕੇ ਬੀਜਣ ਨਾਲ ਵਾਧੂ ਆਮਦਨ ਪ੍ਰਾਪਤ ਕੀਤੀ ਜਾ ਸਕਦੀ ਹੈ? ਵਿਦਿਆਰਥੀਆਂ ਦੇ ਸਮੂਹ ਦੀ ਲੀਡਰ ਰੌਸ਼ਨੀ ਨੇ ਮਿੱਟੀ ਦੀ ਉਰਵਰਤਾ 'ਤੇ ਵਿਸਤਿ੍ਤ ਲੈਕਚਰ ਦਿੱਤਾ? ਇਸ਼ਿਤਾ ਨੇ ਫ਼ਸਲ ਚੱਕਰ ਦੀ ਮਹੱਤਤਾ ਬਾਰੇ ਬੋਲਦਿਆਂ ਦੱਸਿਆ ਕਿ ਇਹ ਮਿੱਟੀ ਦੀ ਸਿਹਤ ਨੂੰ ਸੁਧਾਰਦਾ ਹੈ ਅਤੇ ਕੀੜਿਆਂ ਦੀ ਵਾਧੂ ਸੰਖਿਆ ਤੋਂ ਬਚਾਅ ਦਾ ਪ੍ਰਭਾਵਸ਼ਾਲੀ ਢੰਗ ਹੈ | ਕੁਨਿਕਾ ਨੇ ਮਿੱਟੀ ਦੇ ਸੈਂਪਲ ਲੈਣ ਅਤੇ ਉਰਵਰਤਾ ਪ੍ਰਬੰਧਨ ਬਾਰੇ ਜਾਣਕਾਰੀ ਦਿੱਤੀ | ਫਸਲਾਂ ਤੋਂ ਇਲਾਵਾ, ਗੌਰਵ ਚੌਧਰੀ ਨੇ ਪਸ਼ੂ ਸਿਹਤ ਪ੍ਰਬੰਧਨ ਬਾਰੇ ਮਹੱਤਵਪੂਰਨ ਜਾਣਕਾਰੀ ਦਿੱਤੀ | ਉਸ ਨੇ ਬਾਰਸ਼ ਦੇ ਮੌਸਮ ਦੌਰਾਨ ਪਸ਼ੂਆਂ ਲਈ ਇਲਾਜ ਅਤੇ ਰੋਕਥਾਮ ਦੇ ਉਪਾਅ ਬਾਰੇ ਦੱਸਿਆ ਅਤੇ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੇ ਗਏ ਇਲਾਜ ਅਤੇ ਖਣਿਜ ਪਦਾਰਥਾਂ ਬਾਰੇ ਵੀ ਜਾਣਕਾਰੀ ਦਿੱਤੀ? ਮੰਨਤ ਨੇ ਪਸ਼ੂ ਪਾਲਣ ਵਿੱਚ ਆਰਥਿਕ ਸਮੱਸਿਆਵਾਂ, ਬਿਮਾਰੀਆਂ ਅਤੇ ਉਨ੍ਹਾਂ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਬਾਰੇ ਚਰਚਾ ਕੀਤੀ | ਬਿਕਰਮਜੀਤ ਸਿੰਘ ਨੇ ਪਸ਼ੂਆਂ ਦੇ ਖੁਰਾਕ ਪ੍ਰਬੰਧਨ ਅਤੇ ਪੋਸ਼ਣ ਸਬੰਧੀ ਸਮੱਸਿਆਵਾਂ ਦੇ ਹੱਲ ਬਾਰੇ ਦੱਸਿਆ ਅਤੇ ਸਾਇਲੇਜ ਤਿਆਰ ਕਰਨ ਦੀ ਵਿਧੀ ਵੀ ਸਮਝਾਈ? ਵਿਦਿਆਰਥੀਆਂ ਨੇ ਜੈ ਚੰਦ ਅਤੇ ਪਿੰਡ ਦੇ ਸਰਪੰਚ ਦੇਸ ਰਾਜ ਦਾ ਵੀ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਦੇ ਕੀਮਤੀ ਸਹਿਯੋਗ ਨਾਲ ਇਹ ਕੈਂਪ ਬੱਲੋਵਾਲ ਸੌਂਖੜੀ ਵਿੱਚ ਸਫਲਤਾਪੂਰਵਕ ਲਗਾਇਆ ਗਿਆ |