28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਐਮ.ਆਰ. ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀ। ਐਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ ਨੇ ਜ਼ਿਲ੍ਹਾ ਸਕੂਲ ਖੇਡਾਂ ’ਚ ਮਾਰੀਆਂ ਮੱ ਲਾਂ

ਸਮੁੰਦੜਾ, 28 ਅਗਸਤ (ਤੀਰਥ ਸਿੰਘ ਰੱਕੜ) - ਪਿੰਡ ਪਨਾਮ ਦੇ ਐਮ. ਆਰ.

Ad Position 21
No active advertisement
ਅਜੀਤ ਡੈਸਕ 29-08-2026
ਸਮੁੰਦੜਾ, 28 ਅਗਸਤ (ਤੀਰਥ ਸਿੰਘ ਰੱਕੜ) - ਪਿੰਡ ਪਨਾਮ ਦੇ ਐਮ.ਆਰ. ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀਆਂ ਵੱਲੋਂ 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਸਕੂਲ ਅਤੇ ਮਾਪਿਆਂ ਦਾ ਨਾਂਅ ਰੌਸ਼ਨ ਕੀਤਾ ਹੈ। ਸਕੂਲ ਦੀ ਅੰਡਰ -19 ਲੜਕਿਆਂ ਦੀ ਸ਼ਤਰੰਜ ਟੀਮ ਵੱਲੋਂ ਗਿਆਰਵੀਂ ਸ਼੍ਰੇਣੀ ਦੇ ਵਿਦਿਆਰਥੀ ਵਿਸ਼ਾਲ ਬਾਂਸਲ ਪੁੱਤਰ ਦਵਿੰਦਰ ਸਿੰਘ ਨੇ ਆਪਣੀ ਇਕਾਗਰਤਾ ਅਤੇ ਬੁੱਧੀਮਤਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਜ਼ਿਲ੍ਹਾ ਪੱਧਰ ’ਤੇ ਤੀਜਾ ਸਥਾਨ ਪ੍ਰਾਪਤ ਕਰਕੇ ਸਕੂਲ ਦਾ ਮਾਣ ਵਧਾਇਆ। ਇਸ ਤੋਂ ਇਲਾਵਾ ਅੰਡਰ -14 ਫੁੱਟਬਾਲ ਮੁਕਾਬਲੇ ਵਿੱਚ ਸੱਤਵੀਂ ਏ ਸ਼੍ਰੇਣੀ ਦੇ ਵਿਦਿਆਰਥੀ ਸਮਰਜੀਤ ਸਿੰਘ ਕਲੇਰ ਪੁੱਤਰ ਰਘਵੀਰ ਸਿੰਘ ਅਤੇ ਸੱਤਵੀਂ ਸੀ ਦੇ ਵਿਦਿਆਰਥੀ ਅੰਕੁਸ਼ਪ੍ਰੀਤ ਸਿੰਘ ਪੁੱਤਰ ਅਵਤਾਰ ਸਿੰਘ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਵਿਦਿਆਰਥੀ ਸਮਰਜੀਤ ਸਿੰਘ ਨੂੰ ਫੁੱਟਬਾਲ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ’ਤੇ ਸਟੇਟ ਕੈਂਪ ਲਈ ਵੀ ਚੁਣਿਆ ਗਿਆ ਜੋ ਕਿ ਸਕੂਲ ਸਟਾਫ ਲਈ ਬੜੇ ਮਾਣ ਵਾਲੀ ਗੱਲ ਹੈ ਵਿਦਿਆਰਥੀਆਂ ਦੀ ਇਸ ਸ਼ਾਨਦਾਰ ਪ੍ਰਾਪਤੀ ’ਤੇ ਸਕੂਲ ਦੇ ਡਾਇਰੈਕਟਰ ਸੁਮਿਤ ਚੌਧਰੀ, ਪ੍ਰਿੰਸੀਪਲ ਸ੍ਰੀਮਤੀ ਮਾਨਸੀ ਤਿਆਗੀ ਤੇ ਸਮੂਹ ਸਟਾਫ਼ ਨੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਵਿਦਿਆਰਥੀਆਂ ਅਤੇ ਉਹਨਾਂ ਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ। ਸਕੂਲ ਦੇ ਚੇਅਰਮੈਨ ਰਾਮਜੀ ਦਾਸ ਭੁੰਬਲਾ ਨੇ ਕਿਹਾ ਕਿ ਸ਼ਤਰੰਜ ਅਤੇ ਫੁੱਟਬਾਲ ਵਿੱਚ ਤੀਜਾ ਸਥਾਨ ਅਤੇ ਸਮਰਜੀਤ ਦੇ ਸਟੇਟ ਕੈਂਪ ਲਈ ਚੋਣ ਤਿੰਨੋਂ ਪ੍ਰਾਪਤੀਆਂ ਨਾਲ ਸਕੂਲ ਦਾ ਨਾਮ ਰੌਸ਼ਨ ਹੋਇਆ ਹੈ।
Ad Position 22
No active advertisement
ਪਿਛਲੀ ਖ਼ਬਰ ਹੈਪੀ ਮਾਡਲ ਹਾਈ ਸਕੂਲ ਰਾਹੋਂ ਵਿਖੇ ਵਿਦਿਆਰਥੀਆਂ ਨੂੰ ਟ੍ਰੈਫਿਕ ਨਿਯਮਾਂ ਤੋਂ ਕਰਵਾਇਆ ਜਾਣੂ ਅਗਲੀ ਖ਼ਬਰ ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਬੰਗਾ ਵਲੋਂ ਰੱਖੜੀ ’ਤੇ ਸਮਾਗਮ
Ad Position 24