02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਕੰਗ ਵਲੋਂ ਮਾਲੇਵਾਲ ਕੰਢੀ ਵਿਖੇ ਕਮਿਉੂਨਟੀ ਸੈਂਟਰ ਦੇ ਕਮਰੇ ਦਾ ਉਦਘਾਟਨ

ਟੱਪਰੀਆਂ ਖੁਰਦ, 2 ਨਵੰਬਰ (ਬੂਥਗੜ੍ਹੀਆ)-ਪੰਜਾਬ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਖੇਡਾਂ ਸਮੇਤ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਹਲਕਾ ਬਲਾਚੌਰ ਦੇ ਪਿੰਡ ਮਾਲੇਵਾਲ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਕਮਿਊਨਟੀ ਸੈਂਟਰ ਦੇ ਕਮਰੇ ਦੇ ਉਦਘਾਟਨ ਮੌਕੇ ਕਹੇ।

Ad Position 21
No active advertisement
ਮਾਲੇਵਾਲ ਕੰਢੀ ਵਿਖੇ ਕਮਿਊਨਟੀ ਸੈਟਰ ਦੇ ਕਮਰੇ ਦਾ ਉਦਘਾਟਨ ਕਰਦੇ ਹੋਏ ਐਮ.ਪੀ ਮਾਲਵਿੰਦਰ ਸਿੰਘ ਕੰਗ ਤੇ ਵਿਧਾਇਕ ਸ਼ੰਤੋਸ ਕਟਾਰੀਆ ਨਾਲ ਪਿੰਡ ਵਾਸੀ ਪੰਚ-ਸਰਪੰਚ ਤੇ ਪਤਵੰਤੇ। ਤਸਵੀਰ : ਬੂਥਗੜ੍ਹੀਆ 03-11-2026
ਟੱਪਰੀਆਂ ਖੁਰਦ, 2 ਨਵੰਬਰ (ਬੂਥਗੜ੍ਹੀਆ)-ਪੰਜਾਬ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ ਅਤੇ ਖੇਡਾਂ ਸਮੇਤ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਾਲਵਿੰਦਰ ਸਿੰਘ ਕੰਗ ਨੇ ਹਲਕਾ ਬਲਾਚੌਰ ਦੇ ਪਿੰਡ ਮਾਲੇਵਾਲ ਵਿਖੇ ਲੱਖਾਂ ਰੁਪਏ ਦੀ ਲਾਗਤ ਨਾਲ ਬਣੇ ਕਮਿਊਨਟੀ ਸੈਂਟਰ ਦੇ ਕਮਰੇ ਦੇ ਉਦਘਾਟਨ ਮੌਕੇ ਕਹੇ। ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਰੋੜਾਂ ਰੁਪਏ ਖਰਚ ਕਰਕੇ ਪਿੰਡਾਂ ਨੂੰ ਸ਼ਹਿਰੀ ਪੱਧਰ ਦੀਆਂ ਸੁਵਿਧਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਅੰਦਰ ਵੱਡੇ ਪੱਧਰ ‘ਤੇ ਵਿਕਾਸ ਕਾਰਜ ਕੀਤੇ ਜਾ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਐਮ.ਪੀ. ਲੈਡ ਫੰਡ ਤਹਿਤ ਲੱਖਾਂ ਰੁਪਏ ਦੀ ਲਾਗਤ ਨਾਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਪਿੰਡ ਮਾਲੇਵਾਲ ਕੰਡੀ ਦੇ ਲੋਕਾਂ ਨੂੰ ਕਮਿਊਨਿਟੀ ਸੈਂਟਰ ਲੋਕ ਸਮਰਪਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਬਲਾਚੌਰ ਹਲਕੇ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਅਸ਼ੋਕ ਕਟਾਰੀਆ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਕਰਨਵੀਰ ਕਟਾਰੀਆ, ਬੀ.ਡੀ.ਪੀ.ਓ ਸਤਵਿੰਦਰਪਾਲ ਸਿੰਘ, ਜੇ.ਈ ਅਵਤਾਰ ਸਿੰਘ, ਸੈਕਟਰੀ ਅਸ਼ੋਕ ਜੀਤਪੁਰ ਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਿਰ ਸਨ। ਇਸ ਮੌਕੇ ਪਿੰਡ ਦੇ ਸਰਪੰਚ ਰਾਮ ਸਰੂਪ ਭੂੰਬਲਾ ਦੇ ਵੱਲੋਂ ਪਿੰਡ ਮਾਲੇਵਾਲ ਕੰਢੀ ਵਿਖੇ ਪਹੁੰਚੀ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦਾ ਪਿੰਡ ਦੀ ਗ੍ਰਾਮ ਪੰਚਾਇਤ ਤੇ ਪਿੰਡ ਵਾਸੀਆਂ ਵੱਲੋਂ ਪਿੰਡ ਪਹੁੰਚਣ ਤੇ ਧੰਨਵਾਦ ਕੀਤਾ ਗਿਆ। ਇਸ ਮੌਕੇ ਨਾਰੇਸ਼ ਕੁਮਾਰ ਨੀਟਾ, ਪਵਨ ਕੁਮਾਰ ਰੀਠੂ, ਸੋਨੂੰ ਮੱਖੂਪੁਰ, ਬਲਾਕ ਪ੍ਰਧਾਨ ਹੁਸਨ ਲਾਲ ਬੂਥਗੜ੍ਹ, ਹੁਸਨ ਲਾਲ ਪ੍ਰਧਾਨ ਝੰਡੂਪੁਰ, ਰਾਜ ਕੁਮਾਰ ਬੰਗਾ ਝੰਡੂਪੁਰ, ਸਰਪੰਚ ਰਾਮਸ਼ਾਹ ਨਿਊ ਮਾਲੇਵਾਲ, ਪੰਚ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਨੂੰ ਉਦਯੋਗਿਕ ਪੱਖੋਂ ਮਜ਼ਬੂਤ ਬਣਾਉਣ ਅਤੇ ਨੌਜਵਾਨਾਂ ਲਈ ਰੁਜ਼ਗਾਰ ਦੇ ਨਵੇਂ ਰਾਹ ਖੋਲ੍ਹਣ ਵੱਲ ਵੱਧ ਰਹੀ ਹੈ ਸਰਕਾਰ... ਅਗਲੀ ਖ਼ਬਰ ਸੇਂਟ ਸੋਲਜਰ ਸਕੂਲ ਦੇ ਵਿਦਿਆਰਥੀਆਂ ਨੇ ਸਕੂਲ ਦਾ ਨਾਂਅ ਕੀਤਾ ਰੌਸ਼ਨ
Ad Position 24