ਮਲਵਿੰਦਰ ਸਿੰਘ ਕੰਗ ਨੇ ਗੁਲਪੁਰ ਵਿਖੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ
ਮਜਾਰੀ/ਸਾਹਿਬਾ, 2 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ ਸਮੇਤ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਪਿੰਡ ਗੁੱਲਪੁਰ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪਿੰਡ ਗੁਲਪੁਰ ਵਿਖੇ ਐਸ.
ਮਜਾਰੀ/ਸਾਹਿਬਾ, 2 ਨਵੰਬਰ (ਨਿਰਮਲਜੀਤ ਸਿੰਘ ਚਾਹਲ)-ਪੰਜਾਬ ਸਰਕਾਰ ਲੋਕਾਂ ਨੂੰ ਸਿਹਤ, ਸਿੱਖਿਆ ਸਮੇਤ ਹਰ ਤਰ੍ਹਾਂ ਦੀਆਂ ਬੁਨਿਆਦੀ ਸੁਵਿਧਾਵਾਂ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਲਵਿੰਦਰ ਸਿੰਘ ਕੰਗ ਨੇ ਪਿੰਡ ਗੁੱਲਪੁਰ ਵਿਖੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਪਿੰਡ ਗੁਲਪੁਰ ਵਿਖੇ ਐਸ.ਸੀ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਣ ਵੇਲੇ ਕੀਤਾ। ਉਨ੍ਹਾਂ ਪਿੰਡ ਵਾਸਤੇ ਭੇਜਿਆ ਪਾਣੀ ਵਾਲਾ ਟੈਂਕਰ ਵੀ ਪੰਚਾਇਤ ਦੇ ਹਵਾਲੇ ਕੀਤਾ। ਉਨ੍ਹਾਂ ਨੇ ਕਿਹਾ ਕਿ ਐਮ.ਪੀ ਲੈਡ ਫੰਡ ਤਹਿਤ ਲੱਖਾਂ ਰੁਪਏ ਦੀ ਲਾਗਤ ਨਾਲ ਹਲਕਾ ਬਲਾਚੌਰ ਦੇ ਵੱਖ–ਵੱਖ ਪਿੰਡਾਂ ਵਿੱਚ ਮੁਕੰਮਲ ਹੋਏ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ ਗਿਆ ਹੈ। ਉਨ੍ਹਾਂ ਗ੍ਰਾਮ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰੀ ਗ੍ਰਾਂਟਾਂ ਦੀ ਸਹੀ ਵਰਤੋਂ ਕਰਨ ਅਤੇ ਕੰਮਾਂ ਦੀ ਗੁਣਵੱਤਾ ਬਰਕਰਾਰ ਰੱਖਣ। ਇਸ ਮੌਕੇ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਨੇ ਕਿਹਾ ਕਿ ਬਲਾਚੌਰ ਹਲਕੇ ਦੇ ਸਰਵਪੱਖੀ ਵਿਕਾਸ ਲਈ ਫੰਡਾਂ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪਿੰਡ ਦੇ ਸਰਪੰਚ ਕਸ਼ਮੀਰ ਸਿੰਘ ਖਾਲਸਾ ਨੇ ਕਿਹਾ ਕਿ ਹੁਣ ਤੱਕ ਪੰਜਾਬ ਸਰਕਾਰ ਵਲੋਂ ਸਾਡੇ ਪਿੰਡ ਗੁੱਲਪੁਰ ਨੂੰ ਖੇਡ ਸਟੇਡੀਅਮ ਸਮੇਤ ਇੱਕ ਕਰੋੜ ਦੇ ਕਰੀਬ ਗਰਾਂਟ ਪਿੰਡ ਦੇ ਵਿਕਾਸ ਕਾਰਜਾਂ ਲਈ ਦਿੱਤੀ ਜਾ ਚੁੱਕੀ ਹੈ। ਇਸ ਮੌਕੇ ਅਸ਼ੋਕ ਕਟਾਰੀਆ, ਸਰਪੰਚ ਕਸ਼ਮੀਰ ਸਿੰਘ ਖਾਲਸਾ, ਗੁਰਦੀਪ ਸਿੰਘ, ਗੁਰਵਿੰਦਰ ਸਿੰਘ, ਜਸਵਿੰਦਰ ਕੌਰ, ਪਰਮਜੀਤ ਕੌਰ ਤੇ ਮਹਿੰਦਰ ਕੌਰ ਸਾਰੇ ਪੰਚ, ਸਾਬਕਾ ਸਰਪੰਚ ਕੈਪਟਨ ਅਮਰਜੀਤ ਸਿੰਘ, ਮਾਸਟਰ ਮੋਹਨ ਸਿੰਘ, ਝਲਮਨ ਸਿੰਘ, ਜੁਝਾਰ ਸਿੰਘ, ਗੁਰਮੁਖ ਸਿੰਘ ਅਟਾਲ ਮਜਾਰਾ, ਕਰਮਪਾਲ ਸਿੰਘ, ਕਰਨੈਲ ਸਿੰਘ ਸਰਪੰਚ ਕਰਾਵਰ, ਸੂਬੇ ਦਾ ਕਸ਼ਮੀਰ ਸਿੰਘ, ਸੁਰਿੰਦਰ ਪਾਲ ਚਣਕੋਈ, ਦਲਵੀਰ ਸਿੰਘ, ਮੱਖਣ ਸਿੰਘ, ਯੁੱਧਵੀਰ ਸਿੰਘ, ਬਲਦੇਵ ਸਿੰਘ ਫੌਜੀ, ਹਰਵਿੰਦਰ ਸਿੰਘ ਹੈਪੀ, ਰੇਸ਼ਮ ਸਿੰਘ ਫੌਜੀ, ਰਾਜਵੀਰ ਸਿੰਘ ਸ਼ੋਕਰ, ਰਣਜੀਤ ਸਿੰਘ, ਰਸ਼ਪਾਲ ਸਿੰਘ, ਜਸ਼ਨਜੋਤ ਸਿੰਘ ਸ਼ੋਕਰ, ਸੁਖਮਨ ਸਿੰਘ ਭਾਲੜੂ, ਯੁਵਰਾਜ ਸਿੰਘ, ਚਮਨ ਲਾਲ, ਹਰਬੰਸ ਲਾਲ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।