02-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-11-2026

ਸੂਬੇਦਾਰ ਜਗਦੇਵ ਸਿੰਘ ਸ਼ੇਰਪੁਰ ਸਾਥੀਆਂ ਸਮੇਤ ਭਾਜਪਾ ’ਚ ਸ਼ਾਮਿਲ

ਸ਼ੇਰਪੁਰ, 2 ਨਵੰਬਰ (ਦਰਸ਼ਨ ਸਿੰਘ ਖੇੜੀ)-ਹਲਕਾ ਮਹਿਲ ਕਲਾਂ ਤੋਂ ਸੀਨੀਅਰ ਭਾਜਪਾ ਆਗੂ ਵਿੱਕੀ ਪਰੋਚਾ ਵੱਲੋਂ ਸਾਬਕਾ ਸੂਬੇਦਾਰ ਜਗਦੇਵ ਸਿੰਘ ਨੂੰ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਵਿੱਕੀ ਪਰੋਚਾ ਨੇ ਕਿਹਾ ਕਿ ਹਰ ਦਿਨ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਬੀ.

Ad Position 21
No active advertisement
ਅਜੀਤ ਡੈਸਕ 03-11-2026
ਸ਼ੇਰਪੁਰ, 2 ਨਵੰਬਰ (ਦਰਸ਼ਨ ਸਿੰਘ ਖੇੜੀ)-ਹਲਕਾ ਮਹਿਲ ਕਲਾਂ ਤੋਂ ਸੀਨੀਅਰ ਭਾਜਪਾ ਆਗੂ ਵਿੱਕੀ ਪਰੋਚਾ ਵੱਲੋਂ ਸਾਬਕਾ ਸੂਬੇਦਾਰ ਜਗਦੇਵ ਸਿੰਘ ਨੂੰ ਸਾਥੀਆਂ ਸਮੇਤ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਿਲ ਕੀਤਾ ਗਿਆ।ਇਸ ਮੌਕੇ ਗੱਲਬਾਤ ਕਰਦਿਆਂ ਵਿੱਕੀ ਪਰੋਚਾ ਨੇ ਕਿਹਾ ਕਿ ਹਰ ਦਿਨ ਪਿੰਡਾਂ ਅਤੇ ਸ਼ਹਿਰਾਂ ਤੋਂ ਲੋਕ ਬੀ.ਜੇ.ਪੀ. ਵਿੱਚ ਸ਼ਾਮਿਲ ਹੋ ਰਹੇ ਹਨ। ਪੰਜਾਬ ਦੀ ਮੌਜੂਦਾ ਸਰਕਾਰ ਤੋਂ ਲੋਕ ਤੰਗ ਆ ਚੁੱਕੇ ਹਨ। ਜਿਨ੍ਹਾਂ ਸੂਬਿਆਂ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਉਹ ਸੂਬੇ ਤਰੱਕੀ ਕਰ ਰਹੇ ਹਨ। ਇਸ ਲਈ ਪੰਜਾਬ ਦੇ ਲੋਕ ਵੀ ਚਾਹੁੰਦੇ ਹਨ ਕਿ 2027 ਵਿੱਚ ਭਾਰਤੀ ਜਨਤਾ ਪਾਰਟੀ ਦੀ ਡਬਲ ਇੰਜਨ ਸਰਕਾਰ ਬਣੇ ਤਾ ਕਿ ਪੰਜਾਬ ਤਰੱਕੀ ਕਰ ਸਕੇ। ਇਸ ਮੌਕੇ ਨਰਿੰਦਰਪਾਲ ਸਿੰਘ ਛੰਨਾ ਬੁਲਾਰਾ ਪੰਜਾਬ ਬੀ.ਜੇ.ਪੀ. ਕਿਸਾਨ ਵਿੰਗ, ਸੁਸ਼ੀਲ ਬੰਸਲ ਲੱਡੂ ਮੰਡਲ ਪ੍ਰਧਾਨ ਸ਼ੇਰਪੁਰ, ਜਗਸੀਰ ਸਿੰਘ, ਹਰਬੰਸ ਸਿੰਘ ਖੇੜੀ ਕਲਾਂ ਜ਼ਿਲ੍ਹਾ ਪ੍ਰਧਾਨ ਸੈਨਿਕ ਵਿੰਗ, ਕ੍ਰਿਸ਼ਨ ਚੰਦ ਬਿੱਟੂ ਸ਼ੇਰਪੁਰ, ਜਸਵੀਰ ਸਿੰਘ ਛੰਨਾਂ, ਰਣਜੀਤ ਰਾਣਾ ਛੰਨਾਂ, ਪਿਊਸ਼ ਗੋਇਲ, ਵਰੁਣ ਕੁਮਾਰ ਆਦਿ ਆਗੂ ਮੌਜੂਦ ਸਨ।
Ad Position 22
No active advertisement
ਪਿਛਲੀ ਖ਼ਬਰ ਮਿੰਕੂ ਜਵੰਧਾ ਨੇ ਅਧਰੰਗ ਤੋਂ ਪੀੜਤ ਮਰੀਜ਼ ਦੀ ਫੜੀ ਬਾਂਹ ਅਗਲੀ ਖ਼ਬਰ ਮਲਵਿੰਦਰ ਸਿੰਘ ਕੰਗ ਨੇ ਗੁਲਪੁਰ ਵਿਖੇ ਕਮਿਊਨਿਟੀ ਹਾਲ ਦਾ ਨੀਂਹ ਪੱਥਰ ਰੱਖਿਆ
Ad Position 24