28-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਬੰਗਾ ਵਲੋਂ ਰੱਖੜੀ ’ਤੇ ਸਮਾਗਮ

ਬੰਗਾ, 28 ਅਗਸਤ (ਧਰਮਵੀਰ ਪਾਲ) - ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਸ਼ਾਖਾ ਬੰਗਾ ਵੱਲੋਂ ਗੁਰੂ ਨਾਨਕ ਕਾਲਜ ਫਾਰ ਵੁਮੈਨ ਚਰਨ ਕੰਵਲ ਬੰਗਾ ਵਿਖੇ ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਮੈਡਮ ਮੀਨੂੰ ਭੋਲਾ ਨੇ ਸ਼ਾਖ਼ਾ ਬੰਗਾ ਤੋਂ ਆਏ ਬ੍ਰਹਮਕੁਮਾਰ ਅਤੇ ਬ੍ਰਹਮ ਕੁਮਾਰੀਆਂ ਦਾ ਸਵਾਗਤ ਕੀਤਾ।

Ad Position 21
No active advertisement
ਗੁਰੂ ਨਾਨਕ ਕਾਲਜ ਬੰਗਾ ਵਿਖੇ ਕਰਵਾਏ ਸਮਾਗਮ ਮੌਕੇ ਦੀ ਤਸਵੀਰ। 29-08-2026
ਬੰਗਾ, 28 ਅਗਸਤ (ਧਰਮਵੀਰ ਪਾਲ) - ਪ੍ਰਜਾਪਿਤਾ ਬ੍ਰਹਮਾ ਕੁਮਾਰੀ ਈਸ਼ਵਰਿਆ ਵਿਸ਼ਵ ਵਿਦਿਆਲਿਆ ਸ਼ਾਖਾ ਬੰਗਾ ਵੱਲੋਂ ਗੁਰੂ ਨਾਨਕ ਕਾਲਜ ਫਾਰ ਵੁਮੈਨ ਚਰਨ ਕੰਵਲ ਬੰਗਾ ਵਿਖੇ ਰੱਖੜੀ ਦੇ ਪਵਿੱਤਰ ਤਿਉਹਾਰ ’ਤੇ ਸਮਾਗਮ ਕਰਵਾਇਆ ਗਿਆ। ਕਾਲਜ ਪ੍ਰਿੰਸੀਪਲ ਮੈਡਮ ਮੀਨੂੰ ਭੋਲਾ ਨੇ ਸ਼ਾਖ਼ਾ ਬੰਗਾ ਤੋਂ ਆਏ ਬ੍ਰਹਮਕੁਮਾਰ ਅਤੇ ਬ੍ਰਹਮ ਕੁਮਾਰੀਆਂ ਦਾ ਸਵਾਗਤ ਕੀਤਾ। ਬ੍ਰਹਮਾ ਕੁਮਾਰੀ ਈਸ਼ਵਰੀਆ ਵਿਸ਼ਵ ਵਿਦਿਆਲਿਆ ਸੇਵਾ ਕੇਂਦਰ ਦੇ ਇੰਚਾਰਜ ਬੀਕੇ ਸੁਮਨ ਦੀਦੀ ਅਤੇ ਮਾਉਂਟ ਆਬੂ ਬ੍ਰਾਂਚ ਪਾਨੀਪਤ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਬੀਕੇ ਅਜੀਤ ਭਾਈ ਨੇ ਕਿਹਾ ਕਿ ਸੰਸਥਾ ਦਾ ਮੁੱਖ ਉਦੇਸ਼ ਆਤਮ-ਤਬਦੀਲੀ ਰਾਹੀਂ ਦੁਨੀਆ ਨੂੰ ਬਦਲਣਾ ਹੈ, ਯਾਨੀ ਆਪਣੇ ਆਪ ਨੂੰ ਬਦਲ ਕੇ ਹੀ ਦੁਨੀਆ ਨੂੰ ਬਦਲਿਆ ਜਾ ਸਕਦਾ ਹੈ। ਇਸ ਮੌਕੇ ਬੀਕੇ ਸੁਮਨ ਭੈਣ, ਪ੍ਰਿੰਸੀਪਲ ਮੈਡਮ ਮੀਨੂੰ ਭੋਲਾ, ਬੀ.ਕੇ. ਰਾਜ ਕੁਮਾਰ ਮਾਹੀ, ਪ੍ਰੋ. ਨੀਤੂ ਸੁਮਨ, ਪ੍ਰੋ. ਮੋਨਿਕਾ ਸਾਹਨੀ, ਕੀਮਤੀ ਹਰੀਸ਼, ਪ੍ਰੋ. ਬਿਮਲਾ, ਰਣਜੀਤ ਕੌਰ, ਦਕਸ਼ ਸ਼ਰਮਾ, ਪ੍ਰਦੀਪ ਕੁਮਾਰ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐਮ.ਆਰ. ਇੰਟਰਨੈਸ਼ਨਲ ਸਕੂਲ ਦੇ ਹੋਣਹਾਰ ਵਿਦਿਆਰਥੀ। ਐਮ.ਆਰ. ਇੰਟਰਨੈਸ਼ਨਲ ਸਕੂਲ ਪਨਾਮ ਨੇ ਜ਼ਿਲ੍ਹਾ ਸਕੂਲ ਖੇਡਾਂ ’ਚ ਮਾਰੀਆਂ... ਅਗਲੀ ਖ਼ਬਰ ਪੀ. ਐਸ. ਐਮ. ਐਸ. ਯੂ. ਪੰਜਾਬ ਦੇ ਸੱਦੇ ’ਤੇ ਸਾਂਝਾ ਮੁਲਾਜ਼ਮ ਮੰਚ, ਮੁਲਾਜ਼ਮ/ਪੈਨਸ਼ਨਰਜ਼ ਸਾਂਝਾ ਫ਼ਰੰਟ ਵਲੋਂ ਦਫ਼ਤਰ ਬੰਦ ਕਰ ਕ...
Ad Position 24