ਨਵਾਂਸ਼ਹਿਰ, 2 ਨਵੰਬਰ (ਹਰਮਿੰਦਰ ਸਿੰਘ ਪਿੰਟੂ) - ਦੋਆਬਾ ਸੀਨੀਅਰ ਸਿਟੀਜਨ ਸੰਸਥਾ ਦੀ ਮੀਟਿੰਗ ਗਊਸ਼ਾਲਾ ਮੂਸਾਪੁਰ ਰੋਡ ਨਵਾਂਸ਼ਹਿਰ ਵਿਖੇ ਇੰਜੀ. ਬਲਵੀਰ ਸਿੰਘ ਫਗਵਾੜਾ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿੱਚ ਸੀਨੀਅਰ ਸਿਟੀਜਨ ਫਗਵਾੜਾ ਦੇ ਮੈਂਬਰ ਹਾਜ਼ਰ ਹੋਏ | ਇਸ ਮੌਕੇ ਮਲਕੀਤ ਸਿੰਘ ਸਰਪੰਚ ਭੰਗਲ ਕਲਾਂ, ਪਵਨ ਗੋਗਨਾ, ਮਹਿੰਦਰ ਪਾਲ ਸੋਨਾ, ਹੈੱਡ ਮਾਸਟਰ ਗੁਰਨਾਮ ਸਿੰਘ, ਬਲਵਿੰਦਰ ਸਿੰਘ ਫੋਰਮੈਨ, ਰੌਸ਼ਨ ਲਾਲ, ਇੰਜੀਨੀਅਰ ਮਨਜੀਤ ਕੁਮਾਰ, ਪਰਮਜੀਤ ਕੋਟਰਾਂਝਾ, ਗੁਰਮੇਲ ਸਿੰਘ, ਹਰਮੇਲ ਸਿੰਘ, ਸਤਪਾਲ ਭਾਟੀਆ, ਸੁਖਦੇਵ ਸਿੰਘ ਨਾਗਰਾ, ਮਲਕੀਤ ਸਿੰਘ ਫੋਰਮੈਨ, ਸੁਪਰਡੈਂਟ ਸ਼ਾਦੀ ਰਾਮ ਸਲੋਹ, ਹੁਸਨ ਲਾਲ ਭਾਟੀਆ, ਰਤਨ ਸਿੰਘ ਘਾਗੋ ਗੁਰੂ ਕੀ, ਰਾਮ ਲੁਭਾਇਆ ਨੇ ਕਿਹਾ ਕਿ ਸਰਕਾਰ ਪੈਨਸ਼ਨਰਾਂ ਦੀਆਂ ਮੰਗਾਂ ਵੱਲ ਧਿਆਨ ਨਹੀ ਦੇ ਰਹੀ | ਇਸ ਮੌਕੇ ਪੈਨਸ਼ਨਰਾਂ ਦੀਆਂ ਸਮੱਸਿਆਵਾਂ 'ਤੇ ਵਿਚਾਰਾਂ ਵੀ ਕੀਤੀਆਂ ਗਈਆਂ | ਇਸ ਮੌਕੇ ਨਵੀ ਕੀਤੀ ਗਈ ਚੋਣ ਮੌਕੇ ਸਤਪਾਲ ਭਾਟੀਆ ਨੂੰ ਪ੍ਰਧਾਨ, ਹੁਸਨ ਲਾਲ ਨੂੰ ਜਨਰਲ ਸਕੱਤਰ, ਮਲਕੀਤ ਸਿੰਘ ਨੂੰ ਖਜ਼ਾਨਚੀ, ਮਲਕੀਤ ਸਿੰਘ ਸਰਪੰਚ ਭੰਗਲ ਕਲਾ ਨੂੰ ਮੁੱਖ ਸਲਾਹਕਾਰ, ਗੁਰਮੇਲ ਸਿੰਘ ਨੂੰ ਚੀਫ ਆਰਗੇਨਾਈਜਰ, ਹਰਮੇਲ ਸਿੰਘ ਸਟੇਜ ਸਕੱਤਰ, ਸੁਖਦੇਵ ਸਿੰਘ ਨਾਗਰਾ ਸੀਨੀਅਰ ਮੀਤ ਪ੍ਰਧਾਨ, ਰਤਨ ਸਿੰਘ ਮੀਡੀਆ ਸਲਾਹਕਾਰ, ਪਰਮਜੀਤ ਸਿੰਘ ਸੈਣੀ ਸਰਪ੍ਰਸਤ, ਰਾਣਾ ਪ੍ਰਤਾਪ ਸਿੰਘ ਭੱਟੀ ਮੁੱਖ ਸਲਾਹਕਾਰ ਬਣਾਏ ਗਏ | ਇਸ ਮੌਕੇ ਚਮਨ ਲਾਲ, ਸ਼ਾਮ ਲਾਲ, ਪਰਮਜੀਤ ਸਿੰਘ, ਸੁਰਜੀਤ ਸਿੰਘ ਜੇ. ਈ, ਮਹਿੰਦਰ ਸਿੰਘ ਲਾਇਨਮੈਨ, ਜਸਪਾਲ ਸਿੰਘ ਲਾਇਨਮੈਨ ਵੀ ਹਾਜਰ ਸਨ |