ਅਕਾਲ ਅਕੈਡਮੀ ਦੀਆਂ ਲੜਕੀਆਂ ਨੇ ਫੁੱਟਬਾਲ ਟੂਰਨਾਮੈਂਟ ’ਚ ਪ੍ਰਾਪਤ ਕੀਤਾ ਪਹਿਲਾ ਸਥਾਨ
ਬਹਿਰਾਮ, 23 ਸਤੰਬਰ (ਨਛੱਤਰ ਸਿੰਘ ਬਹਿਰਾਮ)-ਪਿਛਲੇ ਦਿਨੀਂ ਚੁੰਨੀ ਕਲਾਂ ਵਿਖੇ ਕਰਵਾਏ ਫੁੱਟਬਾਲ ਤੇ ਹਾਕੀ ਟੂਰਨਾਮੈਂਟ ਵਿੱਚ ਅਕਾਲ ਅਕੈਡਮੀ ਚੱਕ ਮੰਡੇਰ ਦੀਆਂ ਲੜਕੀਆਂ ਨੇ ਫੁੱਟਬਾਲ ਟੂਰਨਾਮੈਂਟ ਵਿੱਚ ਪਹਿਲਾ ਸਥਾਨ ਅਤੇ ਲੜਕਿਆਂ ਨੇ ਇੰਟਰ-ਜ਼ੋਨ ਹਾਕੀ ਟੂਰਨਾਮੈਂਟ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ। ਅਕੈਡਮੀ ਪੁੰਹਚਣ ‘ਤੇ ਉਕਤ ਟੀਮਾਂ ਦਾ ਪ੍ਰਿੰਸੀਪਲ ਮਨਿੰਦਰਪਾਲ ਕੌਰ ਸੰਧੂ ਨੇ ਜਿਥੇ ਹੌਸਲਾ ਅਫਜਾਈ ਕੀਤੀ, ਉਥੇ ਉਨ੍ਹਾ ਦੇ ਉੱਜਵਲ ਭਵਿੱਖ ਦੀ ਕਾਮਨਾ ਵੀ ਕੀਤੀ ਅਤੇ ਕਿਹਾ ਕਿ ਪੜ੍ਹਾਈ ਦੇ ਨਾਲ-ਨਾਲ ਵਿਦਿਆਰਥੀਆ ਲਈ ਖੇਡਾਂ ਵੀ ਜਰੂਰੀ ਹਨ।
ਅਜੀਤ ਡੈਸਕ
24-09-2026