ਕਾਠਗੜ੍ਹ, 2 ਨਵੰਬਰ (ਪ.ਪ)-ਕਾਠਗੜ੍ਹ ਤੋਂ ਅਜੀਤ ਦੇ ਪੱਤਰਕਾਰ ਹਰਸਿਮਰਨ ਜੋਤ ਸਿੰਘ ਕਲੇਰ ਨੂੰ ਉਦੋਂ ਗਹਿਰਾ ਸਦਮਾ ਪੁੱਜਿਆਂ ਜਦੋਂ ਉਨ੍ਹਾਂ ਦੇ ਚਾਚਾ ਰਾਜਵੀਰ ਸਿੰਘ ਕਲੇਰ ਉਰਫ਼ ਰਾਜੂ (46) ਪੁੱਤਰ ਸਵ. ਹਰਸੂਰਤ ਸਿੰਘ ਕਲੇਰ ਪਿੰਡ ਕਮਾਲਪੁਰ ਦੀ ਬੀਤੀ ਰਾਤ ਅਚਾਨਕ ਮੌਤ ਹੋ ਗਈ | ਰਾਜਵੀਰ ਸਿੰਘ ਕਲੇਰ ਆਪਣੇ ਪਿੱਛੇ ਪਤਨੀ ਅਤੇ 2 ਪੁੱਤਰ ਛੱਡ ਗਿਆ | ਉਹਨਾਂ ਦਾ ਸਸਕਾਰ ਕਮਾਲਪੁਰ ਦੇ ਸ਼ਮਸ਼ਾਨਘਾਟ ਵਿਚ ਕਰ ਦਿੱਤਾ ਗਿਆ | ਚਿਖਾ ਨੂੰ ਅਗਨੀ ਉਨ੍ਹਾਂ ਦੇ ਬੇਟੇ ਹਰਜੋਤ ਸਿੰਘ ਕਲੇਰ ਅਤੇ ਸੁੱਖਮਨ ਜੋਤ ਸਿੰਘ ਕਲੇਰ ਨੇ ਦਿਖਾਈ | ਇਸ ਮੌਕੇ ਜਸਵੀਰ ਸਿੰਘ ਘੁੰਮਣ ਸਰਪੰਚ, ਗੁਰਵਿੰਦਰ ਸਿੰਘ ਮੱਲ੍ਹੀ, ਗੁਰਮੁੱਖ ਸਿੰਘ ਮੱਲ੍ਹੀ, ਗੁਰਮੇਲ ਸਿੰਘ ਮੱਲ੍ਹੀ ਸਰਪੰਚ, ਹਰਬੰਸ ਮੱਲ੍ਹੀ, ਗੁਰਨਾਮ ਸਿੰਘ ਮੱਲ੍ਹੀ, ਨਰੰਜਣ ਸਿੰਘ ਮੱਲ੍ਹੀ, ਸਤਨਾਮ ਸਿੰਘ ਮੱਲ੍ਹੀ, ਮੇਜਰ ਸਿੰਘ ਅਜ਼ਾਦ, ਬਾਬਾ ਲਖਵਿੰਦਰ ਸਿੰਘ, ਸੁਰਿੰਦਰ ਸਿੰਘ ਕਲੇਰ, ਦਲਵਿੰਦਰ ਸਿੰਘ ਕਲੇਰ, ਜਰਨੈਲ ਸਿੰਘ ਕਲੇਰ, ਸੁੱਖਮਨ ਸਿੰਘ ਕਲੇਰ, ਅਮਰੀਕ ਸਿੰਘ ਮੱਲ੍ਹੀ, ਹਰਸਿਮਰਨ ਜੋਤ ਸਿੰਘ ਕਲੇਰ, ਜਤਿੰਦਰ ਪਾਲ ਸਿੰਘ ਕਲੇਰ, ਗੁਰਨਾਮ, ਕੁਲਵਿੰਦਰ ਸਿੰਘ ਮੱਲ੍ਹੀ, ਸੁਖਪਾਲ ਸਿੰਘ, ਜਰਨੈਲ ਸਿੰਘ ਕਲੇਰ, ਹਰਦੀਪ ਸਿੰਘ ਮੱਲ੍ਹੀ ਸਮੇਤ ਸਮੂਹ ਨਗਰ ਨਿਵਾਸੀ ਅਤੇ ਰਿਸ਼ਤੇਦਾਰ ਮਿੱਤਰ-ਸੱਜਣ ਅਤੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ |