29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਹਲਕਾ ਬੰਗਾ ਦੇ ਵਿਕਾਸ ਕਾਰਜਾਂ ਲਈ ਦਿੱਤੇ 2.21 ਕਰੋੜ ਦੇ ਚੈੱਕ

Ad Position 21
No active advertisement
ਅਜੀਤ ਡੈਸਕ 24-11-2025
ਬੰਗਾ, 22 ਨਵੰਬਰ (ਧਰਮਵੀਰ ਪਾਲ, ਕੁਲਦੀਪ ਸਿੰਘ ਪਾਬਲਾ) - ਬੰਗਾ ਹਲਕਾ ਵਿਧਾਇਕ ਡਾ. ਸੁਖਵਿੰਦਰ ਸੁੱਖੀ ਨੇ ਬੰਗਾ ਵਿਖੇ ਪਿੰਡਾਂ ਦੇ ਸਰਪੰਚਾਂ ਨੂੰ ਚੈੱਕ ਵੰਡਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰੰਗਲੇ ਪੰਜਾਬ ਦੇ ਸੁਪਨੇ ਨੂੰ ਹਕੀਕਤ ਦਾ ਰੂਪ ਦੇਣ ਲਈ ਇੱਕ ਹੋਰ ਮਹੱਤਵਪੂਰਨ ਕਦਮ ਚੁੱਕਿਆ ਗਿਆ ਹੈ | ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਬੁਨਿਆਦੀ ਢਾਂਚਾ ਮਜ਼ਬੂਤ ਕਰਨ, ਸਮਾਜਿਕ ਸੁਵਿਧਾਵਾਂ ਨੂੰ ਹੋਰ ਬਿਹਤਰ ਬਣਾਉਣ ਅਤੇ ਨਵੇਂ ਵਿਕਾਸ ਪ੍ਰਾਜੈਕਟਾਂ ਨੂੰ ਅੱਗੇ ਵਧਾਉਣ ਲਈ 2 ਕਰੋੜ 21 ਲੱਖ ਰੁਪਏ ਦੀਆਂ ਸਰਕਾਰੀ ਗ੍ਰਾਂਟਾਂ ਜਾਰੀ ਕੀਤੀਆਂ ਗਈਆਂ | ਉਨ੍ਹਾਂ ਕਿਹਾ ਕਿ ਇਨ੍ਹਾਂ ਗ੍ਰਾਂਟਾਂ ਦਾ ਮੁੱਖ ਉਦੇਸ਼ ਪਿੰਡਾਂ ਨੂੰ ਮਾਡਲ ਰੂਪ ਵਿੱਚ ਤਿਆਰ ਕਰਨਾ, ਯੁਵਾ ਲਈ ਨਵੇਂ ਮੌਕੇ ਪੈਦਾ ਕਰਨਾ, ਸਿੱਖਿਆ, ਸਿਹਤ ਅਤੇ ਖੇਡਾਂ ਦੇ ਖੇਤਰਾਂ ਵਿੱਚ ਸੁਧਾਰ ਕਰਨੇ ਹਨ | ਇਹ ਗ੍ਰਾਂਟਾਂ ਉਨ੍ਹਾਂ ਖੇਤਰਾਂ ਵਿੱਚ ਵਰਤੀਆਂ ਜਾਣਗੀਆਂ ਜਿੱਥੇ ਵਿਕਾਸ ਦੀ ਸਭ ਤੋਂ ਵੱਧ ਲੋੜ ਹੈ | ਪੰਜਾਬ ਸਰਕਾਰ ਵੱਲੋਂ ਜਾਰੀ ਕੀਤੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਹ ਫੰਡ ਲੋਕ ਭਲਾਈ ਯੋਜਨਾਵਾਂ ਦੇ ਤੇਜ਼ੀ ਨਾਲ ਲਾਗੂ ਕਰਨ ਅਤੇ ਜ਼ਮੀਨੀ ਪੱਧਰ 'ਤੇ ਵਿਕਾਸ ਨੂੰ ਤੇਜ਼ ਕਰਨ ਲਈ ਦਿੱਤੇ ਜਾ ਰਹੇ ਹਨ | ਇਸ ਮੌਕੇ ਸੋਹਣ ਲਾਲ ਢੰਡਾ ਜ਼ਿਲ੍ਹਾ ਪ੍ਰਧਾਨ ਐਸ. ਸੀ ਵਿੰਗ, ਪਵਨਜੀਤ ਸਿੰਘ ਸਿੱਧੂ ਹਲਕਾ ਸੰਗਠਨ ਇੰਚਾਰਜ, ਮੀਡੀਆ ਇੰਚਾਰਜ ਮਨਜੀਤ ਸਿੰਘ ਨਾਮਧਾਰੀ, ਅਮਰਜੀਤ ਖਟਕੜ, ਗੁਰਮਿੰਦਰ ਸਿੰਘ ਸਰਪੰਚ, ਹਰਭਗਵੰਤ ਸੱਲ੍ਹਾ, ਹਰਪ੍ਰੀਤ ਸਰਪੰਚ ਸੱਲ੍ਹਾ, ਸੁਖਵਿੰਦਰ ਸਰਪੰਚ ਜੰਡਿਆਲਾ, ਸਰਪੰਚ ਸਤਵੰਤ ਕੌਰ ਲਧਾਣਾ ਝਿੱਕਾ, ਸਰਪੰਚ ਨੀਲਮ ਲਧਾਣਾ ਉੱਚਾ, ਹਰਮੇਸ਼ ਲਾਲ ਪੱਦੀ ਮੱਟਵਾਲੀ, ਨਛੱਤਰ ਕੌਰ ਸਰਪੰਚ, ਹਰਜੀਤ ਸਿੰਘ ਸੰਧਵਾਂ, ਕਮਲਜੀਤ ਮੇਹਲੀ, ਸਤਨਾਮ ਸਰਪੰਚ ਮੇਹਲੀ, ਲਾਡੀ ਮੇਹਲੀ, ਜਗਨ ਨਾਥ ਸੰਧਵਾਂ, ਤਲਵਿੰਦਰ ਸਰਪੰਚ ਗੁਣਾਚੌਰ, ਮੋਹਨ ਲਾਲ ਸਰਪੰਚ ਬਹਿਰਾਮ, ਮੋਹਿੰਦਰ ਪਾਲ ਬਹਿਰਾਮ, ਸੁਰਿੰਦਰ ਸਾਹ ਘੁੰਮਣ, ਸੁਖਵਿੰਦਰ ਸਰਪੰਚ ਘੁੰਮਣ, ਕੁਲਦੀਪ ਰਾਜ ਘੁੰਮਣ, ਸੁਖਦੇਵ ਰਾਜ ਮੱਲ੍ਹਾ ਸੋਢੀਆਂ, ਭੁਪਿੰਦਰ ਸਿੰਘ ਕੰਗਰੌੜ, ਦਾਰਾ ਸਿੰਘ ਕਲੇਰਾਂ ਸਰਪੰਚ, ਹਰਪ੍ਰੀਤ ਸਿੰਘ ਸਰਪੰਚ ਰਾਮਪੁਰ, ਪ੍ਰਗਟ ਸਿੰਘ ਚੱਕ ਬਿਲਗਾ, ਪ੍ਰਵੀਨ ਸਰਪੰਚ ਮਜਾਰਾਂ ਨੌ ਆਬਾਦ, ਜਗਦੀਪ ਲਿੱਧੜ, ਜਸਪ੍ਰੀਤ ਸਰਪੰਚ ਫਰਾਲਾ, ਕਸ਼ਮੀਰੀ ਲਾਲ ਚੱਕ ਬਿਲਗਾ, ਬਲਵੰਤ ਸਿੰਘ ਸਰਪੰਚ, ਕਮਲਜੀਤ ਸਰਪੰਚ ਔੜ, ਪਰਮਜੀਤ ਲੋਹਟਿਆ ਸਾਧਪੁਰ, ਅਵਤਾਰ ਸਿੰਘ ਸਰਪੰਚ ਭਰੋਲੀ, ਸੁਰਜੀਤ ਸਿੰਘ ਸਰਪੰਚ ਭੂਤਾਂ, ਕਸ਼ਮੀਰੀ ਲਾਲ ਸਰਪੰਚ ਚੱਕ ਗੁਰੂ, ਲਖਵੀਰ ਸਰਪੰਚ ਗੁਜਰਪੁਰ ਅਤੇ ਹੋਰ ਸਾਰੇ ਪਿੰਡਾਂ ਦੀਆ ਸਮੂਹ ਗ੍ਰਾਮ ਪੰਚਾਇਤਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਢੇ ਚਾਰ ਗ੍ਰਾਮ ਹੈਰੋਇਨ ਸਮੇਤ ਕਾਬੂ <br/> ਅਗਲੀ ਖ਼ਬਰ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਭਾਜਪਾ ਵਲੋਂ ਗੁਰਮਤਿ ਸਮਾਗਮ
Ad Position 24