ਸੜੋਆ/ਪੋਜੇਵਾਲ, 23 ਨਵੰਬਰ (ਸਹੂੰਗੜਾ, ਬੂਥਗੜੀਆ, ਨਵਾਂਗਰਾਈਾ) - ਪੰਜਾਬ ਪੁਲਿਸ ਵੱਲੋਂ ਨਸ਼ਿਆਂ ਦੇ ਖਿਲਾਫ ਸ਼ੁਰੂ ਕੀਤੀ ਮੁਹਿੰਮ ਯੁੱਧ ਨਸ਼ਿਆਂ ਵਿਰੁੱਧ ਤਹਿਤ ਐਸ. ਐਸ. ਪੀ ਤੁਸ਼ਾਰ ਗੁਪਤਾ ਆਈ. ਪੀ. ਐਸ ਸੀਨੀਅਰ ਪੁਲਿਸ ਕਪਤਾਨ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਬ ਡਵੀਜ਼ਨ ਬਲਾਚੌਰ ਦੇ ਉਪ ਕਪਤਾਨ ਜਸਪ੍ਰੀਤ ਸਿੰਘ ਅਤੇ ਥਾਣਾ ਮੁਖੀ ਸਤਨਾਮ ਸਿੰਘ ਪੋਜੇਵਾਲ ਨੇ ਦੱਸਿਆ ਕਿ ਜਦੋਂ ਸ਼ੱਕੀ ਅਤੇ ਭੈੜੇ ਪੁਰਸ਼ਾਂ ਸਬੰਧੀ ਬਰਾਏ ਜਾਂਚ ਦੌਰਾਨ ਪੁਲਿਸ ਪਾਰਟੀ ਥਾਣਾ ਪੋਜੇਵਾਲ ਤੋਂ ਸੜੋਆ ਨੂੰ ਜਾ ਰਹੀ ਸੀ ਤਾਂ ਪਿੰਡ ਕੁੱਲਪੁਰ ਤੋਂ ਥੋੜਾ ਜਿਹਾ ਅੱਗੇ ਪੀਰਾਂ ਵਾਲੀ ਜਗ੍ਹਾ ਦੇ ਕੋਲ ਇੱਕ ਨੌਜਵਾਨ ਦਿਖਾਈ ਦਿੱਤਾ ਅਤੇ ਉਸ ਨੂੰ ਪੁਲਿਸ ਪਾਰਟੀ ਵੱਲੋਂ ਕਾਬੂ ਕਰਕੇ ਉਹਦਾ ਨਾਂ ਪਤਾ ਪੁੱਛਿਆ ਗਿਆ ਜਿਸ ਨੇ ਆਪਣਾ ਨਾਂਅ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਮਾਣੇਵਾਲ ਥਾਣਾ ਕਾਠਗੜ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੱਸਿਆ | ਪੁਲਿਸ ਨੇ ਕਾਬੂ ਕੀਤੇ ਵਿਅਕਤੀ ਨੂੰ ਸਾਢੇ ਚਾਰ ਗ੍ਰਾਮ ਹੈਰੋਇਨ ਸਮੇਤ ਗਿ੍ਫਤਾਰ ਕੀਤਾ ਅਤੇ ਸੁਖਵਿੰਦਰ ਸਿੰਘ ਪੁੱਤਰ ਦਰਸ਼ਨ ਸਿੰਘ ਪਿੰਡ ਮਾਣੇਵਾਲ ਦੇ ਖਿਲਾਫ ਥਾਣਾ ਪੋਜੇਵਾਲ ਵਿਖੇ ਮੁਕਦਮਾ ਦਰਜ ਕੀਤਾ ਗਿਆ | ਇਸ ਮੌਕੇ ਏ.ਐਸ.ਆਈ ਗਗਨਜੀਤ ਸਿੰਘ ਅਤੇ ਇਸ ਰਾਕੇਸ਼ ਕੁਮਾਰ ਆਦਿ ਹਾਜ਼ਰ ਸਨ |