ਰੱਤੇਵਾਲ, 23 ਨਵੰਬਰ (ਅਸ਼ੋਕ ਕੁਮਾਰ ਲੀਲ) - ਰੋਪੜ-ਫਗਵਾੜਾ ਨੈਸ਼ਨਲ ਹਾਈਵੇ 'ਤੇ ਸਨ ਫਰਮਾ ਫੈਕਟਰੀ ਨਜ਼ਦੀਕ ਇੱਕ ਇੰਡੀਗੋ ਕਾਰ ਅਤੇ ਸਪਲੈਂਡਰ ਮੋਟਰਸਾਈਕਲ ਵਿਚਕਾਰ ਟੱਕਰ ਹੋ ਗਈ | ਹਾਦਸੇ ਵਿੱਚ ਮੋਟਰਸਾਈਕਲ ਸਵਾਰ ਦੋ ਵਿਅਕਤੀ ਗੰਭੀਰ ਜ਼ਖ਼ਮੀ ਹੋ ਗਏ | ਪ੍ਰਾਪਤ ਸੂਚਨਾ ਅਨੁਸਾਰ ਇੰਡੀਗੋ ਗੱਡੀ ਨੰਬਰ ਪੀ. ਬੀ 12 ਯੂ 1627 ਜਿਸ ਨੂੰ ਰਵਿੰਦਰ ਕੁਮਾਰ ਪੁੱਤਰ ਰਾਮ ਸਰੂਪ ਵਾਸੀ ਰੋਪੜ ਚਲਾ ਰਿਹਾ ਸੀ ਜੋ ਕਿ ਰੋਪੜ ਤੋਂ ਸਨ ਫਰਮਾ ਫੈਕਟਰੀ ਜਾ ਰਿਹਾ ਸੀ ਅਤੇ ਸਪਲੈਂਡਰ ਮੋਟਰਸਾਈਕਲ ਨੰਬਰ ਪੀ. ਬੀ 20 ਏ 0460 ਜਿਸ ਨੂੰ ਜਸ਼ ਸ਼ਰਮਾ ਪੁੱਤਰ ਸੁਨੀਲ ਸ਼ਰਮਾ ਵਾਸੀ ਬਿਲਾਸਪੁਰ ਹਿਮਾਚਲ ਪ੍ਰਦੇਸ਼ ਚਲਾ ਰਿਹਾ ਸੀ ਜੋ ਕਿ ਟੌਂਸਾ ਤੋਂ ਰੋਪੜ ਸਾਈਡ ਸਰਵਿਸ ਰੋਡ 'ਤੇ ਜਾ ਰਹੇ ਸਨ | ਜਦੋਂ ਇਹ ਸਨ ਫਰਮਾ ਫੈਕਟਰੀ ਨਜ਼ਦੀਕ ਪਹੁੰਚੇ ਤਾਂ ਇੰਡੀਗੋ ਗੱਡੀ ਅਤੇ ਸਪਲੈਂਡਰ ਮੋਟਰਸਾਈਕਲ ਵਿਚਕਾਰ ਜਬਰਦਸਤ ਟੱਕਰ ਹੋ ਗਈ | ਜਿਸ ਵਿੱਚ ਜਸ਼ ਸ਼ਰਮਾ ਅਤੇ ਉਸਦਾ ਸਾਥੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਿਆ | ਜਿਸ ਨੂੰ ਐੱਸ.ਐੱਸ.ਐੱਫ ਦੀ ਟੀਮ ਨੇ ਸਿਵਲ ਹਸਪਤਾਲ ਰੋਪੜ ਵਿਖੇ ਦਾਖ਼ਲ ਕਰਵਾਇਆ | ਰੋਡ ਨੂੰ ਕਲੀਅਰ ਕਰਵਾ ਕੇ ਨਿਰਵਿਘਨ ਚਾਲੂ ਕੀਤਾ ਗਿਆ | ਐਕਸੀਡੈਂਟ ਦੀ ਸੂਚਨਾ ਆਸਰੋਂ ਚੌਂਕੀ ਅਤੇ ਕੰਟਰੋਲ ਰੂਮ ਨੂੰ ਭੇਜ ਦਿੱਤੀ ਗਈ |