29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-11-2025

ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਨੂੰ ਅਪਣਉਣਾ ਸਮੇਂ ਦੀ ਲੋੜ - ਪਠਲਾਵਾ ਸੰਸਥਾ

Ad Position 21
No active advertisement
ਅਜੀਤ ਡੈਸਕ 24-11-2025
ਬੰਗਾ, 24 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ) - ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਜਿਸਨੂੰ ਪੂਰੇ ਵਿਸ਼ਵ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਇਕ ਮਹਾਨ ਕੁਰਬਾਨੀ ਵਜੋਂ ਸਿਜਦਾ ਕਰ ਰਹੀਆਂ ਹਨ | ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 1675 ਈ ਵਿਚ ਉਸ ਵੇਲੇ ਦੀ ਅਖੌਤੀ ਮੁਗਲ ਸਰਕਾਰ ਦੁਆਰਾ ਹਿੰਦੂਆਂ ਅਤੇ ਘੱਟ ਗਿਣਤੀ ਵਰਗਾਂ ਉਪਰ ਜਬਰਨ ਧਰਮ ਪਰਿਵਰਤਨ ਕਰਨ ਤਹਿਤ ਢਾਹੇ ਜਾ ਰਹੇ ਜ਼ੁਲਮ ਦਾ ਟਾਕਰਾ ਕਰਨ ਲਈ ਗੁਰੂ ਦੇ ਸਿੱਖ, ਭਾਈ ਮਤੀ ਦਾਸ, ਭਾਈ ਸਤੀ ਦਾਸ ਅਤੇ ਭਾਈ ਦਿਆਲ ਦਾਸ ਦੇ ਨਾਲ ਦਿੱਲੀ ਦੇ ਚਾਂਦਨੀ ਚੌਂਕ ਵਿੱਚ ਆਪਣੀਆਂ ਸ਼ਹਾਦਤਾਂ ਦੇ ਕੇ ਘੱਟ ਗਿਣਤੀ ਵਰਗ ਦੇ ਉਪਰ ਹੋ ਰਹੇ ਅੱਤਿਆਚਾਰਾਂ ਨੂੰ ਠੱਲ ਹੀ ਨਹੀਂ ਪਾਈ ਸੀ ਸਗੋਂ ਇਕ ਵਿਸ਼ਵ ਵਿਆਪੀ ਸੰਦੇਸ਼ ਵੀ ਦਿੱਤਾ ਕਿ ਹਰ ਮਨੁੱਖ ਨੂੰ ਇਹ ਅਧਿਕਾਰ ਹੈ ਕਿ ਉਹ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ ਤੇ ਉਸਦੀ ਪੂਜਾ ਵੀ ਕਰ ਸਕਦਾ ਹੈ | ਗੂਰੂ ਸਹਿਬਾਨ ਦੇ ਇਸ ਸੁਨੇਹੇ ਨੂੰ ਅੱਜ ਦੇ ਸਮੇਂ ਵਿਚ ਅਪਨਾਉਣ ਦੀ ਬੇਹਦ ਲੋੜ ਹੈ | ਜਦੋਂ ਇਨਸਾਨ ਆਪਣੇ ਨਿੱਜੀ ਮੁਫਾਦਾਂ ਲਈ ਦੂਸਰੇ ਵਰਗ ਜਾਂ ਵਿਆਕਤੀਆਂ ਦੀ ਨਿੱਜਤਾ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹੋਣ | ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਦੇ ਸਮੂਹ ਸੇਵਾਦਾਰ ਸਮੇਤ ਇਸਤਰੀ ਵਿੰਗ ਵਲੋਂ ਸੰਸਥਾ ਦੇ ਪ੍ਰਮੁੱਖ ਸੇਵਾਦਾਰ ਸ. ਇੰਦਰਜੀਤ ਸਿੰਘ ਵਾਰੀਆ, ਸ. ਤਰਲੋਚਨ ਸਿੰਘ ਵਾਰੀਆ ਅਤੇ ਸ ਬਲਵੀਰ ਸਿੰਘ ਐਕਸ ਆਰਮੀ ਦੀ ਰਹਿਨੁਮਾਈ ਹੇਠ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਨਾਲ ਸ਼ਹੀਦ ਹੋਣ ਵਾਲੇ ਸਿੱਖਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਉਹਨਾਂ ਦੀ ਯਾਦ ਵਿਚ ਪਠਲਾਵਾ ਤੋਂ ਗੁਜ਼ਰਪੁਰ ਰੋਡ ਨਜ਼ਦੀਕ ਦਾਣਾ ਮੰਡੀ ਵਿਖੇ ਲਗਪਗ ਚਾਰ ਕਨਾਲ ਜ਼ਮੀਨ ਵਿਚ ਦੋ ਹਜ਼ਾਰ ਪੰਜਾਬ ਦੇ ਵਿਰਾਸਤੀ ਬੂਟੇ ਲਗਾ ਕੇ ਇਕ ਵਿਰਾਸਤੀ ਜੰਗਲ ਦੀ ਸਥਾਪਨਾ ਕਰਕੇ ਆਪਣੇ ਗੁਰੂਆਂ ਦੀ ਸ਼ਹਾਦਤ ਨੂੰ ਸ਼ਰਧਾ ਪੂਰਵਕ ਸਿਜਦਾ ਕੀਤਾ ਗਿਆ ਹੈ | ਸੰਸਥਾ ਪਠਲਾਵਾ ਆਪਣੇ ਗੁਰੂ ਸਹਿਬਾਨ ਦੁਆਰਾ ਦਰਸਾਏ ਸਰਬੱਤ ਦੇ ਭਲੇ ਦੇ ਮਾਰਗ 'ਤੇ ਚਲਦਿਆਂ ਲੋੜਵੰਦ ਸਮਾਜ ਦੀ ਸੇਵਾ ਲਈ ਸਮਰਪਣ ਦੀ ਭਾਵਨਾ ਨਾਲ ਕੰਮ ਕਰਨ ਲਈ ਵਚਨਬੱਧ ਹੈ |
Ad Position 22
No active advertisement
ਪਿਛਲੀ ਖ਼ਬਰ ਪੀ.ਐੱਮ. ਸ੍ਰੀ ਸਕੂਲ ਰੱਤੇਵਾਲ ਦੇ ਵਿਦਿਆਰਥੀਆਂ ਨੇ ਬਲਾਕ ਪੱਧਰੀ ਵਿਗਿਆਨ ਪ੍ਰਦਰਸ਼ਨੀ 'ਚ ਮਾਰੀਆਂ ਮੱਲਾਂ ਅਗਲੀ ਖ਼ਬਰ ਜ਼ਿਲ੍ਹਾ ਸਿਹਤ ਵਿਭਾਗ ਵੱਲੋਂ ਨਸਬੰਦੀ ਪੰਦ੍ਹਰਵਾੜਾ ਦੀ ਸ਼ੁਰੂਆਤ <br/>
Ad Position 24