ਬੰਗਾ, 23 ਨਵੰਬਰ (ਕਰਮ ਲਧਾਣਾ) - ਸਰਦੀਆਂ ਦੇ ਮੌਸਮ ਨੂੰ ਦੇਖਦੇ ਹੋਏ ਸਥਾਨਕ ਖਾਲਸਾ ਸਕੂਲ ਬੰਗਾ ਦੇ ਰਿਟਾਇਰ ਅਧਿਆਪਕ ਸਰਦਾਰ ਕੁਲਵਿੰਦਰ ਸਿੰਘ ਵੱਲੋਂ ਵਿਦਿਆਰਥੀਆਂ ਨੂੰ ਲਗਪਗ 17 ਹਜ਼ਾਰ ਰੁਪਏ ਦੀਆਂ ਕੋਟੀਆਂ ਭੇਟ ਕੀਤੀਆਂ ਗਈਆਂ | ਕੋਟੀਆਂ ਮਿਲਣ ਨਾਲ ਵਿਦਿਆਰਥੀਆਂ ਦੇ ਚਿਹਰਿਆਂ 'ਤੇ ਖ਼ੁਸ਼ੀ ਵੇਖਣ ਨੂੰ ਮਿਲੀ | ਇਸ ਮੌਕੇ ਸਕੂਲ ਕਮੇਟੀ, ਹੈੱਡ ਮਾਸਟਰ ਸਰਦਾਰ ਰਜਿੰਦਰ ਸਿੰਘ ਆਹਲੂਵਾਲੀਆ ਅਤੇ ਸਮੂਹ ਸਟਾਫ਼ ਵੱਲੋਂ ਸਰਦਾਰ ਕੁਲਵਿੰਦਰ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ | ਹੈੱਡ ਮਾਸਟਰ ਨੇ ਕਿਹਾ ਕਿ ਇਸ ਨੇਕੀ ਦੇ ਕਦਮ ਨਾਲ ਨਾ ਕੇਵਲ ਵਿਦਿਆਰਥੀਆਂ ਦੀ ਸਿਹਤ ਦੀ ਸੰਭਾਲ ਹੁੰਦੀ ਹੈ, ਸਗੋਂ ਸਮਾਜ ਵਿੱਚ ਵੱਡੇਪਨ ਅਤੇ ਸੇਵਾ ਭਾਵਨਾ ਦੀ ਮਿਸਾਲ ਵੀ ਬਣਦੀ ਹੈ | ਸਕੂਲ ਕਮੇਟੀ ਨੇ ਵੀ ਕਿਹਾ ਕਿ ਇਸ ਤਰ੍ਹਾਂ ਦੇ ਸਨੇਹੀ ਯਤਨ ਬੱਚਿਆਂ ਨੂੰ ਪੜ੍ਹਾਈ ਵੱਲ ਹੋਰ ਉਤਸ਼ਾਹਿਤ ਕਰਦੇ ਹਨ | ਇਸ ਮੌਕੇ ਸਰਦਾਰ ਮਲਕੀਤ ਸਿੰਘ (ਪ੍ਰਧਾਨ), ਸਰਦਾਰ ਕੁਲਵਰਨ ਸਿੰਘ (ਮੈਨੇਜਰ), ਹੈੱਡ ਮਾਸਟਰ ਰਜਿੰਦਰ ਸਿੰਘ, ਮੈਡਮ ਬਬੀਤਾ, ਬਬੀਤਾ ਕੁਮਾਰੀ, ਮੈਡਮ ਜੋਲੀ ਚੰਦੇਲ, ਮੈਡਮ ਰਜਨੀ ਬਾਲਾ, ਮੈਡਮ ਸੁਖਵਿੰਦਰ ਕੌਰ, ਮੈਡਮ ਸੰਦੀਪ ਕੌਰ, ਅਧਿਆਪਕ ਸੁਖਵਿੰਦਰ ਸਿੰਘ ਅਤੇ ਕੋਚ ਗੁਰਕੀਰਤ ਸਿੰਘ ਹਾਜ਼ਰ ਸਨ |