ਬਹਿਰਾਮ, 23 ਨਵੰਬਰ (ਨਛੱਤਰ ਸਿੰਘ ਬਹਿਰਾਮ)-ਪੰਜਾਬ ਸਟੇਟ ਬੈਂਚ ਪੈੱ੍ਰਸ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਤਾਜ ਪੈਲੇਸ ਅੰਮਿ੍ਤਸਰ 'ਚ ਪੀ.ਆਈ ਦੇ ੳਪਨ ਪੰਜਾਬ ਪਾਵਰ ਲਿਫ਼ਟਿੰਗ ਚੈਂਪੀਅਨਸ਼ਿਪ ਕਰਵਾਈ ਗਈ | ਜਿਸ ਵਿੱਚ ਗੌਰਵ ਫਿਟਨੈੱਸ ਜੋਨ ਬਹਿਰਾਮ ਦੀ ਟੀਮ ਗੌਰਵ ਸ਼ਰਮਾ ਚੱਕ ਮਾਈਦਾਸ, ਨਵਜੋਤ ਸਿੰਘ ਸੂੰਢ, ਕੁਲਦੀਪ ਸਿੰਘ ਬਹਿਰਾਮ ਨੇ ਮੈਡਲ ਜਿੱਤ ਕੇ ਜਿੱਥੇ ਗੌਰਵ ਫਿਟਨੈੱਸ ਜੋਨ ਬਹਿਰਾਮ ਦਾ ਨਾਮ ਰੌਸ਼ਨ ਕੀਤਾ | ਉੱਥੇ ਉਨ੍ਹਾਂ ਜ਼ਿਲੇ੍ਹ ਤੇ ਇਲਾਕੇ ਦਾ ਨਾਮ ਰੌਸ਼ਨ ਵੀ ਕੀਤਾ | ਉਪਰੰਤ ਉਨ੍ਹਾਂ ਵਿਸ਼ੇਸ਼ ਤੌਰ 'ਤੇ ਕੁਲਦੀਪ ਸਿੰਘ ਭਰੋਮਜਾਰਾ, ਅਜੇ ਗੋਗਨਾ ਭਲੱਥ ਅਤੇ ਰਾਣਾ ਭਾਜੀ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਪ੍ਰੇਰਨਾ ਸਦਕਾ ਇਹ ਜਿੱਤ ਪ੍ਰਾਪਤ ਕੀਤੀ