ਨਵਾਂਸ਼ਹਿਰ, 5 ਦਸੰਬਰ (ਦੀਦਾਰ ਸਿੰਘ ਸ਼ੇਤਰਾ) - ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ ਰਜਿ: 295 ਵੱਲੋਂ ਸਥਾਨਕ ਵਿਸ਼ਵਕਰਮਾ ਮੰਦਰ ਵਿਖੇ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਜ਼ਿਲਾ ਪੱਧਰੀ ਕਨਵੈਨਸ਼ਨ ਕਰਕੇ ਤਿੱਖੇ ਸ਼ੰਘਰਸ਼ਾਂ ਦਾ ਸੱਦਾ ਦਿੱਤਾ ਹੈ | ਕਨਵੈਂਸ਼ਨ ਵਿੱਚ ਧੰਨਾ ਮਲ ਗੋਇਲ ਸੂਬਾ ਪ੍ਰਧਾਨ ਮੁੱਖ ਮਹਿਮਾਨ ਵਜੋਂ ਪਹੁੰਚੇ | ਇਹ ਕਨਵੈਨਸ਼ਨ ਪੇਂਡੂ ਖੇਤਰਾਂ ਵਿੱਚ ਸਿਹਤ ਸੇਵਾਵਾਂ ਨੂੰ ਮਜ਼ਬੂਤ ਕਰਨ ਅਤੇ ਪ੍ਰੈਕਟੀਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਸਰਕਾਰ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਕਰਵਾਈ ਗਈ | ਜਿਸ ਵਿਚ ਇੱਕ ਜੁੱਟ ਹੋ ਕੇ ਆਪਣੀਆਂ ਮੁੱਖ ਮੰਗਾਂ 'ਤੇ ਜ਼ੋਰ ਦਿੱਤਾ ਜਿਵੇਂ ਕਿ ਸਰਕਾਰੀ ਮਾਨਤਾ, ਪੱਕੀ ਨੀਤੀ ਦਾ ਗਠਨ, ਬਿਹਤਰ ਸਿਹਤ ਸਹੂਲਤਾਂ ਦਾ ਪ੍ਰਬੰਧ | ਜਸਬੀਰ ਸਿੰਘ ਦੀਪ ਸੂਬਾ ਪ੍ਰੈੱਸ ਸਕੱਤਰ ਇਫਟੂ, ਨਿਰਮਲ ਸਿੰਘ ਔਜਲਾ ਪ੍ਰਧਾਨ ਕੌਮੀ ਕਿਸਾਨ ਯੂਨੀਅਨ, ਗੁਰਦਿਆਲ ਰੱਕੜ ਜ਼ਿਲਾ ਪ੍ਰਧਾਨ ਇਫਟੂ, ਹਰਿੰਦਰ ਸਿੰਘ ਚਾਹਲ ਜ਼ਿਲਾ ਪ੍ਰਧਾਨ ਕਿਸਾਨ ਯੂਨੀਅਨ, ਹਰਤੇਸ਼ ਪਾਹਵਾ, ਸੁਨੀਤਾ ਚੈਰੀਟੇਬਲ ਹੌਸਪੀਟਲ ਬਲਾਚੌਰ ਤੋਂ ਸੁਨੀਤਾ ਵਿਸ਼ੇਸ਼ ਤੌਰ 'ਤੇ ਸ਼ਾਮਲ ਹੋਏ | ਇੰਡੀਅਨ ਫੈਡਰੇਸ਼ਨ ਆਫ਼ ਟਰੇਡ ਯੂਨੀਅਨਜ਼ (ਇਫਟੂ) ਦੇ ਸੂਬਾ ਪ੍ਰਧਾਨ ਕੁਲਵਿੰਦਰ ਵੜੈਚ, ਸੂਬਾ ਪ੍ਰੈੱਸ ਸਕੱਤਰ ਜਸਬੀਰ ਦੀਪ ਨੇ ਬੋਲਦਿਆਂ ਹੋਇਆ ਮੈਡੀਕਲ ਪ੍ਰੈਕਟੀਸ਼ਨਰਾਂ ਦੀ ਜਥੇਬੰਦੀ ਨੂੰ ਭਰੋਸਾ ਦਿਵਾਇਆ ਹੈ ਕਿ ਇਫਟੂ ਔਖੇ ਸਮੇਂ ਵਿੱਚ ਉਨਾਂ ਦੇ ਹੱਕਾਂ ਲਈ ਡਟ ਕੇ ਖੜ੍ਹੀ ਹੈ | ਜਿੱਥੇ ਵੀ ਜਥੇਬੰਦੀ ਨੂੰ ਕਿਸੇ ਪ੍ਰੇਸ਼ਾਨੀ ਜਾਂ ਬੇਇਨਸਾਫ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ, ਇਫਟੂ ਤੁਰੰਤ ਉਹਨਾ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੇਗੀ | ਕਨਵੈਂਸ਼ਨ ਵਿੱਚ ਜਥੇਬੰਦੀ ਦੇ ਸੂਬਾ ਉਪ ਪ੍ਰਧਾਨ ਦਿਲਦਾਰ ਸਿੰਘ ਚਾਹਲ, ਸੂਬਾ ਕਮੇਟੀ ਮੈਂਬਰ, ਧਰਮਪਾਲ ਜ਼ਿਲੇ ਦੇ ਚੇਅਰਮੈਨ ਟੇਕ ਚੰਦ, ਧਰਮਜੀਤ ਜਨਰਲ ਸਕੱਤਰ, ਰਾਮ ਜੀ ਦਾਸ, ਕੈਸ਼ੀਅਰ ਜਸਪਾਲ ਸ਼ਰਮਾ ਜ਼ਿਲਾ ਕਮੇਟੀ ਮੈਂਬਰ, ਕਸ਼ਮੀਰ ਬੰਗਾ ਉਪ ਪ੍ਰਧਾਨ, ਬਿਮਲ ਉਪ ਕੈਸ਼ੀਅਰ, ਸਤਪਾਲ ਸਲਾਹਕਾਰ, ਸੰਦੀਪ ਜੋਸ਼ੀ ਉਪ ਸਕੱਤਰ, ਕੁਲਵੀਰ ਐਕਸ਼ਨ ਕਮੇਟੀ ਪ੍ਰਧਾਨ ਐਕਸ਼ਨ ਕਮੇਟੀ ਮੈਂਬਰ, ਜਗਦੀਸ਼, ਜ਼ਿਲੇ ਦੇ ਬਲਾਕਾਂ ਦੇ ਪ੍ਰਧਾਨ ਹਰਜਿੰਦਰ ਸਿੰਘ, ਪ੍ਰਸ਼ੋਤਮ ਲਾਲ, ਰਾਕੇਸ਼ ਕੁਮਾਰ ਸ਼ਰਮਾ, ਸੁਖਜਾਦ, ਅਸ਼ੋਕ ਵਰਮਾ ਸ਼ਰਮਾ, ਕੁਲਵਿੰਦਰ, ਬਲਵੀਰ ਸਿੰਘ, ਤਜਿੰਦਰ ਜੋਤ, ਗਿਆਨ ਸਿੰਘ ਮੰਡੇਰ ਜਨਰਲ ਸਕੱਤਰ ਬਲਾਚੌਰ ਸ਼ਾਮਲ ਹੋਏ | ਅੰਤ ਵਿੱਚ ਸੂਬਾ ਪ੍ਰਧਾਨ ਡਾ. ਧੰਨਾ ਮੱਲ ਗੋਇਲ, ਜ਼ਿਲੇ ਅਤੇ ਬਲਾਕ ਦੇ ਅਹੁਦੇਦਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ |