ਕਟਾਰੀਆਂ, 5 ਦਸੰਬਰ (ਪ੍ਰੇਮੀ ਸੰਧਵਾਂ) - ਡਾ. ਬੀ. ਆਰ ਅੰਬੇਡਕਰ ਪਬਲਿਕ ਹਾਈ ਸਕੂਲ ਸੂੰਢ ਤੇ ਡਾ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਤੇ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ ਹੇਠ ਡਾ. ਅੰਬੇਡਕਰ ਕਮੇਟੀ ਪੰਜਾਬ ਤੇ ਯੂ. ਕੇ ਕਮੇਟੀ ਦੇ ਸਹਿਯੋਗ ਨਾਲ ਸਲਾਨਾ ਇਨਾਮ ਵੰਡ ਸਮਾਗਮ ਪਿ੍ੰ. ਮਨਜੀਤ ਸਿੰਘ ਲੌਂਗੀਆ ਤੇ ਉਪ ਪਿ੍ੰਸੀਪਲ ਮੈਡਮ ਅੰਜਲੀ ਦੀ ਦੇਖ ਰੇਖ ਹੇਠ ਕਰਵਾਇਆ ਗਿਆ | ਜਿਸ 'ਚ ਮੁੱਖ ਮਹਿਮਾਨ ਵਜੋਂ ਸਮਾਗਮ 'ਚ ਪਹੁੰਚੇ ਸਾਬਕਾ ਵਿਧਾਇਕ ਚੌ. ਮੋਹਣ ਲਾਲ ਬਹਿਰਾਮ, ਦੇਵ ਲਾਲ ਸੁਮਨ ਪ੍ਰਧਾਨ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਗ੍ਰੇਟ ਬਿ੍ਟੇਨ, ਰਾਮ ਪਾਲ ਝੱਲੀ, ਮੈਡਮ ਮਹਿੰਦਰ ਕੌਰ ਝੱਲੀ, ਮੈਡਮ ਬਖਸ਼ੋ ਸੁਮਨ ਤੇ ਮੈਡਮ ਸੱਤਿਆ ਦੇਵੀ ਸੱਲਣ ਯੂ. ਕੇ ਨੇ ਤਥਾਗਤ ਗੌਤਮ ਬੁੱਧ ਤੇ ਬਾਬਾ ਸਾਹਿਬ ਦੀਆਂ ਤਸਵੀਰਾਂ 'ਤੇ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਤਥਾਗਤ ਬੁੱਧ ਤੇ ਡਾ. ਅੰਬੇਡਕਰ ਦੀ ਵਿਚਾਰਧਾਰਾ 'ਤੇ ਪਹਿਰਾ ਦੇਣਾ ਚਾਹੀਦਾ ਹੈ | ਸਮਾਗਮ 'ਚ ਸਕੂਲ ਦੇ ਬੱਚਿਆਂ ਨੇ ਵੱਖ- ਵੱਖ ਤਰ੍ਹਾਂ ਦੀਆਂ ਕੋਰੀਓਗ੍ਰਾਫੀਆਂ ਪੇਸ਼ ਕਰਕੇ ਸੰਗਤਾਂ ਦਾ ਦਿਲ ਮੋਹ ਲਿਆ | ਬਸਪਾ ਆਗੂ ਪ੍ਰਵੀਨ ਬੰਗਾ, ਹਰਬਲਾਸ ਬਸਰਾ ਅਤੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਨੇ ਸਮਾਗਮ 'ਚ ਆਏ ਮੁੱਖ ਮਹਿਮਾਨਾਂ ਤੇ ਸੰਗਤਾਂ ਦਾ ਧੰਨਵਾਦ ਕੀਤਾ ਉੱਥੇ ਹੀ ਵੱਖ-ਵੱਖ ਸ਼ਖਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ | ਐਡਵੋਕੇਟ ਕੁਲਦੀਪ ਭੱਟੀ ਨੇ ਸਮਾਗਮ ਦੇ ਆਖਰ 'ਚ ਕਿਹਾ ਕਿ ਡਾ. ਬੀ. ਆਰ ਅੰਬੇਡਕਰ ਪਬਲਿਕ ਹਾਈ ਸਕੂਲ ਸੂੰਢ ਦਾ ਤਰੱਕੀ ਦੀਆਂ ਮੰਜਿਲਾਂ ਵੱਲ ਵਧਣਾ ਮੈਡਮ ਰੇਖਾ ਪਾਲ, ਦੇਵ ਲਾਲ ਸੁਮਨ, ਰਾਮ ਪਾਲ ਝੱਲੀ, ਮਹਿੰਦਰ ਕੌਰ ਝੱਲੀ ਆਦਿ ਸ਼ਖਸ਼ੀਅਤਾਂ ਦਾ ਵੱਡਾ ਯੋਗਦਾਨ ਹੈ | ਇਸ ਮੌਕੇ ਪਿ੍ੰ. ਮਨਜੀਤ ਸਿੰਘ ਲੌਂਗੀਆ, ਵਾਈਸ ਪਿ੍ੰ. ਅੰਜਲੀ, ਮਨਜੋਤ ਕੌਰ ਲੌਂਗੀਆ, ਸਾਬਕਾ ਮੈਨੇਜਰ ਸੁਿਲੰਦਰ ਪਾਲ ਅਹੀਰ, ਇੰਦਰਜੀਤ ਅਟਾਰੀ, ਅਮਰਚੰਦ ਅਟਾਰੀ, ਚਰਨਜੀਤ ਸਿੰਘ ਸੱਲ੍ਹਾਂ, ਮੈਡਮ ਰੁਪਿੰਦਰਦੀਪ ਕੌਰ, ਬੀ. ਕੇ ਰੱਤੂ ਫਗਵਾੜਾ, ਹਰਬਲਾਸ ਬਸਰਾ, ਸਿਮਰਨ ਸਿੰਘ ਲੌਂਗੀਆ, ਸਰਪੰਚ ਸੁਰਿੰਦਰ ਰੱਤੂ, ਹਰਮਨ ਸੂੰਢ ਤੋਂ ਇਲਾਵਾ ਸਟਾਫ਼ ਮੈਂਬਰ ਹਾਜ਼ਰ ਸਨ |