ਬਲਾਚੌਰ, 6 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-14 ਦਸੰਬਰ ਨੂੰ ਹੋਣ ਵਾਲੀਆਂ ਪੰਚਾਇਤ ਸੰਮਤੀ ਚੋਣਾਂ ਦੇ ਮੱਦੇਨਜ਼ਰ ਬਲਾਕ ਬਲਾਚੌਰ ਦੇ 17 ਜ਼ੋਨਾਂ ਲਈ ਜਿਨ੍ਹਾਂ ਉਮੀਦਵਾਰਾਂ ਦੇ ਨਾਮਜ਼ਦਗੀ ਪੇਪਰ ਸਹੀ ਪਾਏ ਗਏ, ਉਨ੍ਹਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ | ਜ਼ੋਨ-1 ਰੈਲ ਮਾਜਰਾ (ਇਸਤਰੀ) ਤੋਂ ਕੁਸਮ ਰਾਣੀ (ਆਜ਼ਾਦ) ਨੂੰ ਬਲਬ, ਵੰਦਨਾ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ, ਸੀਮਾ ਦੇਵੀ (ਆਜ਼ਾਦ) ਨੂੰ ਹੀਰਾ, ਜ਼ੋਨ-2 ਟੌਂਸਾ (ਐਸ.ਸੀ) ਮਨਦੀਪ ਕੁਮਾਰ ਬੰਗੜ (ਆਪ) ਨੂੰ ਝਾੜੂ, ਅਵਤਾਰ ਲਾਲ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ, ਜ਼ੋਨ-3 ਮਾਜਰਾ ਜੱਟਾਂ (ਐਸ.ਸੀ) ਤੋਂ ਹਰਮੇਸ਼ ਲਾਲ (ਆਪ) ਨੂੰ ਝਾੜੂ, ਕੇਵਲ ਰਾਮ ਕਾਂਗਰਸ ਨੂੰ ਹੱਥ ਪੰਜਾਂ, ਕਮਲਜੀਤ ਕੌਰ ਬਹੁਜਨ ਸਮਾਜ ਪਾਰਟੀ ਨੂੰ ਹਾਥੀ, ਜ਼ੋਨ-4 ਕਾਠਗੜ੍ਹ (ਜਨਰਲ) ਸੁਰੇਸ਼ ਕੁਮਾਰ ਕਾਂਗਰਸ ਨੂੰ ਹੱਥ ਪੰਜਾਂ, ਰਾਕੇਸ਼ ਕੁਮਾਰ (ਆਪ) ਨੂੰ ਝਾੜੂ, ਜ਼ੋਨ-5 ਰੱਤੇਵਾਲ (ਜਨਰਲ) ਰਾਜੀਵ ਕੁਮਾਰ ਕਾਂਗਰਸ ਨੂੰ ਹੱਥ ਪੰਜਾਂ, ਬਲਦੇਵ ਕਿ੍ਸ਼ਨ (ਆਪ) ਨੂੰ ਝਾੜੂ, ਜ਼ੋਨ-6 ਥੋਪੀਆ (ਇਸਤਰੀ) ਸਰੋਜ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ, ਜਸਵਿੰਦਰ ਕੌਰ (ਆਪ) ਨੂੰ ਝਾੜੂ ਅਤੇ ਅਮਨਦੀਪ ਕੁਮਾਰੀ (ਆਜ਼ਾਦ) ਨੂੰ ਟੇਬਲ, ਜ਼ੋਨ-7 ਕੁਲਾਰ (ਐਸ.ਸੀ ਇਸਤਰੀ) ਤੋਂ ਦਲਜੀਤ ਕੌਰ (ਆਪ) ਨੂੰ ਝਾੜੂ, ਕਿਰਨਦੀਪ ਕੌਰ ਕਾਂਗਰਸ ਨੂੰ ਹੱਥ ਪੰਜਾਂ, ਜ਼ੋਨ-8 ਟਕਾਰਲਾ (ਜਨਰਲ) ਤੋਂ ਚਰਨਜੀਤ (ਆਪ) ਨੂੰ ਝਾੜੂ, ਪ੍ਰਵੀਨ ਕੁਮਾਰ ਕਾਂਗਰਸ ਨੂੰ ਹੱਥ ਪੰਜਾਂ, ਜ਼ੋਨ-9 ਆਦੋਆਣਾ (ਐਸ.ਸੀ) ਤੋਂ ਮਦਨ ਲਾਲ ਕਾਂਗਰਸ ਨੂੰ ਹੱਥ ਪੰਜਾਂ, ਕੁਲਵਿੰਦਰ ਕੁਮਾਰ (ਆਪ) ਨੂੰ ਝਾੜੂ ਅਤੇ ਸੰਜੀਵ ਕੁਮਾਰ ਬਹੁਜਨ ਸਮਾਜ ਪਾਰਟੀ ਨੂੰ ਹਾਥੀ, ਜ਼ੋਨ-10 ਤੋਂ ਭਰਥਲਾ (ਬੀ.ਸੀ) ਤੋਂ ਮਹਿੰਦਰ ਪਾਲ ਕਾਂਗਰਸ ਨੂੰ ਹੱਥ ਪੰਜਾਂ ਅਤੇ ਲਖਵਿੰਦਰ ਦਾਸ (ਆਪ) ਨੂੰ ਝਾੜੂ, ਜ਼ੋਨ-11 ਮੁੱਤੋਂ (ਇਸਤਰੀ) ਤੋਂ ਹਰਜਿੰਦਰ ਕੌਰ (ਆਪ) ਨੂੰ ਝਾੜੂ, ਬਿਮਲਾ ਦੇਵੀ ਕਾਂਗਰਸ ਨੂੰ ਹੱਥ ਪੰਜਾਂ ਅਤੇ ਰਿੰਪੀ ਸ਼੍ਰੋਮਣੀ ਅਕਾਲੀ ਦਲ ਨੂੰ ਚੋਣ ਨਿਸ਼ਾਨ ਤੱਕੜੀ ਮਿਲਿਆ ਹੈ | ਇਸੇ ਤਰਾਂ ਜ਼ੋਨ-12 ਗਹੂੰਣ (ਇਸਤਰੀ) ਤੋਂ ਸੁਰਿੰਦਰ ਕੌਰ ਸ਼ੋ੍ਰਮਣੀ ਅਕਾਲੀ ਦਲ ਨੂੰ ਤੱਕੜੀ, ਜੋਗਿੰਦਰ ਕੌਰ (ਆਪ) ਨੂੰ ਝਾੜੂ ਅਤੇ ਰੀਨਾ ਰਾਣੀ ਕਾਂਗਰਸ ਨੂੰ ਹੱਥ ਪੰਜਾਂ, ਜ਼ੋਨ-13 ਫ਼ਤਿਹਗੜ੍ਹ ਉਰਫ਼ ਸੁੱਧਾਮਾਜਰਾ (ਜਨਰਲ) ਤੋਂ ਪਵਨ ਕੁਮਾਰ ਸ਼੍ਰੋਮਣੀ ਅਕਾਲੀ ਦਲ ਨੂੰ ਤੱਕੜੀ, ਨਾਨਕ ਸਿੰਘ ਬਾਠ ਕਾਂਗਰਸ ਨੂੰ ਹੱਥ ਪੰਜਾਂ ਅਤੇ ਜੁਝਾਰ ਸਿੰਘ (ਆਪ) ਨੂੰ ਝਾੜੂ ਚੋਣ ਨਿਸ਼ਾਨ ਮਿਲਿਆ | ਇਸੇ ਤਰਾਂ ਗੱਲ ਕਰਦੇ ਹਾਂ ਜ਼ੋਨ-14 ਕੰਗਣਾ ਬੇਟ ਜਨਰਲ ਦੀ ਜਿੱਥੇ ਰਣਵੀਰ ਸਿੰਘ ਆਮ ਆਦਮੀ ਪਾਰਟੀ ਨੂੰ ਝਾੜੂ, ਸਤਪਾਲ ਚੰਦ ਬਹੁਜਨ ਸਮਾਜ ਪਾਰਟੀ ਨੂੰ ਹਾਥੀ ਅਤੇ ਅਵਤਾਰ ਸਿੰਘ ਕਾਂਗਰਸ ਨੂੰ ਹੱਥ ਪੰਜਾਂ ਚੋਣ ਨਿਸ਼ਾਨ ਅਲਾਟ ਕੀਤਾ ਗਿਆ | ਜ਼ੋਨ-15 ਮਹਿਤਪੁਰ (ਇਸਤਰੀ) ਤੋਂ ਗੁਰਸ਼ਰਨ ਕੌਰ (ਆਪ) ਨੂੰ ਝਾੜੂ, ਕਾਂਤਾ ਦੇਵੀ ਕਾਂਗਰਸ ਨੂੰ ਹੱਥ ਪੰਜਾਂ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਅਮਰਜੀਤ ਕੌਰ ਨੂੰ ਤੱਕੜੀ ਚੋਣ ਨਿਸ਼ਾਨ ਮਿਲਿਆ | ਜ਼ੋਨ-16 ਸਿੰਬਲ ਮਜਾਰਾ (ਐਸ.ਸੀ ਇਸਤਰੀ) ਤੋਂ ਅਮਰਜੀਤ ਕਾਂਗਰਸ ਨੂੰ ਹੱਥ ਪੰਜਾਂ, ਸੀਤਲ ਕੁਮਾਰੀ (ਆਪ) ਨੂੰ ਝਾੜੂ, ਦਰਸ਼ਨ ਕੌਰ ਬਹੁਜਨ ਸਮਾਜ ਪਾਰਟੀ ਨੂੰ ਹਾਥੀ ਚੋਣ ਨਿਸ਼ਾਨ ਮਿਲਿਆ ਹੈ ਅਤੇ ਜ਼ੋਨ ਨੰਬਰ-17 ਭੱਦੀ (ਇਸਤਰੀ) ਤੋਂ ਰੀਨੂੰ ਰਾਣੀ (ਆਜ਼ਾਦ) ਚੋਣ ਮੈਦਾਨ ਵਿੱਚ ਹਨ |