24-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-12-2025

ਬਾਬਾ ਬੁੱਧ ਸਿੰਘ ਦੇ 100 ਸਾਲਾ ਜਨਮ ਦਿਨ ਮੌਕੇ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਕਰਵਾਇਆ ਸਮਾਗਮ <br/>

Ad Position 21
No active advertisement
ਅਜੀਤ ਡੈਸਕ 08-12-2025
ਪੋਜੇਵਾਲ ਸਰਾਂ, 7 ਦਸੰਬਰ (ਨਵਾਂਗਰਾਈਾ) - ਬੀਤ ਅਤੇ ਕੰਢੀ ਦੇ ਇਲਾਕੇ ਵਿੱਚ ਸਿਹਤ ਅਤੇ ਵਿੱਦਿਅਕ ਸਹੂਲਤਾਂ ਮੁਹੱਈਆ ਕਰਵਾ ਰਹੀ ਚੈਰੀਟੇਬਲ ਸੰਸਥਾ ਗੁਰੂ ਨਾਨਕ ਮਿਸ਼ਨ ਇੰਟਰਨੈਸ਼ਨਲ ਚੈਰੀਟੇਬਲ ਟਰੱਸਟ ਨਵਾਂਗਰਾਂ ਕੁੱਲਪੁਰ ਦੇ ਬਾਨੀ ਪ੍ਰਧਾਨ ਬਾਬਾ ਬੁੱਧ ਸਿੰਘ ਢਾਹਾਂ ਦਾ ਸੌ ਸਾਲਾ ਜਨਮ ਦਿਨ ਗੁਰੂ ਨਾਨਕ ਮਿਸ਼ਨ ਹਸਪਤਾਲ ਕੁੱਕੜ ਮਜਾਰਾ ਵਿਖੇ ਬਹੁਤ ਪਿਆਰ ਅਤੇ ਸ਼ਰਧਾ ਨਾਲ ਮਨਾਇਆ ਗਿਆ | ਇਸ ਮੌਕੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੇ ਭੋਗ ਉਪਰੰਤ ਭਾਈ ਸਾਹਿਬ ਭਾਈ ਗੁਰਪ੍ਰੀਤ ਸਿੰਘ ਬੰਗਾ ਅਤੇ ਭਾਈ ਅਮਰਜੀਤ ਸਿੰਘ ਜੀ ਤਾਨ ਪਟਿਆਲਾ ਦੇ ਜਥਿਆਂ ਨੇ ਗੁਰਬਾਣੀ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ | ਇਸ ਮੌਕੇ 'ਤੇ ਦੇਸ਼ ਵਿਦੇਸ਼ ਤੋਂ ਸੰਗਤਾਂ ਸਮਾਗਮ ਵਿੱਚ ਹਿੱਸਾ ਲੈਣ ਵਾਸਤੇ ਪਹੁੰਚੀਆਂ ਹੋਈਆਂ ਸਨ | ਸਮੂਹ ਸੰਗਤਾਂ ਨੇ ਬਾਬਾ ਜੀ ਨੂੰ ਆਪਣੇ ਸਤਿਕਾਰ ਭੇਟ ਕਰਦਿਆਂ ਹੋਇਆਂ ਹਾਜ਼ਰੀ ਲਗਵਾਈ | ਇਸ ਮੌਕੇ 'ਤੇ ਟਰੱਸਟ ਪ੍ਰਧਾਨ ਬੀਬੀ ਸੁਸ਼ੀਲ ਕੌਰ, ਸਰਦਾਰ ਬਲਵੀਰ ਸਿੰਘ ਬੈਂਸ ਨੇ ਆਈਆਂ ਸੰਗਤਾਂ ਨੂੰ ਜੀ ਆਇਆਂ ਨੂੰ ਆਖਿਆ | ਟਰੱਸਟ ਮੈਂਬਰ ਅਤੇ ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲਿਆਂ ਦੇ ਸਲਾਹਕਾਰ ਦੀਪਕ ਬਾਲੀ ਨੇ ਬਾਬਾ ਬੁੱਧ ਸਿੰਘ ਢਾਹਾਂ ਦੇ ਸੰਘਰਸ਼ ਸਬੰਧੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ | ਇਸ ਮੌਕੇ ਉੱਘੇ ਲੇਖਕ ਐਸ. ਅਸ਼ੋਕ ਭੌਰਾ, ਬਰਜਿੰਦਰ ਸਿੰਘ ਹੁਸੈਨਪੁਰੀ ਮੁੱਖ ਪ੍ਰਬੰਧਕ ਨਰੋਆ ਪੰਜਾਬ ਸੰਸਥਾ, ਸਰਦਾਰ ਸੁਰਜੀਤ ਸਿੰਘ ਪ੍ਰਧਾਨ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਨਵਾਂਸ਼ਹਿਰ ਨੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਜੀ ਨੇ ਜੋ ਸੇਵਾ ਦੇ ਕਾਰਜ ਪੰਜਾਬ ਦੇ ਪੇਂਡੂ ਇਲਾਕਿਆਂ ਵਿੱਚ ਕੀਤੇ ਹਨ ਉਹ ਬੇਮਿਸਾਲ ਹਨ | ਸਿੱਖ ਪੰਥ ਦੇ ਮਹਾਨ ਪ੍ਰਚਾਰਕ ਗਿਆਨੀ ਬਲਵੀਰ ਸਿੰਘ ਚੰਗਿਆੜਾ ਨੇ ਬਾਬਾ ਜੀ ਵੱਲੋਂ ਕੈਨੇਡਾ ਅਤੇ ਪੰਜਾਬ ਦੀ ਧਰਤੀ 'ਤੇ ਕੀਤੇ ਸੰਘਰਸ਼ ਸਬੰਧੀ ਵਿਚਾਰ ਸੰਗਤਾਂ ਨਾਲ ਸਾਂਝੇ ਕੀਤੇ | ਇਸ ਤੋਂ ਇਲਾਵਾ ਸੰਗਤਾਂ ਨੂੰ ਮੋਹਣ ਲਾਲ ਬੰਗਾ ਸਾਬਕਾ ਵਿਧਾਇਕ, ਬੀਬਾ ਕੁਲਵੰਤ, ਡਾ. ਜੰਗ ਬਹਾਦਰ ਸਿੰਘ ਰਾਏ ਅੰਤਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ | ਟਰੱਸਟ ਦੇ ਮੁੱਖ ਪ੍ਰਬੰਧਕ ਸ. ਰਘਬੀਰ ਸਿੰਘ ਨੇ ਸਾਰੇ ਪ੍ਰੋਗਰਾਮ ਅਤੇ ਮੰਚ ਦੀ ਸੰਚਾਲਨਾ ਕੀਤੀ | ਇਸ ਮੌਕੇ 'ਤੇ ਹੋਰਨਾਂ ਤੋਂ ਇਲਾਵਾ ਸਰਦਾਰ ਸੁੱਚਾ ਸਿੰਘ ਲੋਹਗੜ੍ਹ, ਭਾਈ ਸਾਹਿਬ ਭਾਈ ਜੋਗਾ ਸਿੰਘ ਜੀ ਹਜੂਰੀ ਰਾਗੀ, ਸਰਦਾਰ ਸਰੂਪ ਸਿੰਘ ਪੂੰਨੀ, ਡਾ. ਜਸਬੀਰ ਕੌਰ ਪਟਿਆਲਾ, ਸਤਪਾਲ ਅਸੀਮ, ਸਰਦਾਰ ਇੰਦਰਜੀਤ ਸਿੰਘ ਵਾਰੀਆ, ਬੀਬੀ ਅਮਰਜੀਤ ਕੌਰ, ਬੀਬੀ ਹਰਭਜਨ ਕੌਰ, ਬਲਜੀਤ ਸਿੰਘ ਭਾਰਾਪੁਰ, ਡਾ. ਹਰਵਿੰਦਰ ਸਿੰਘ ਬਾਠ, ਪ੍ਰੋ. ਮਨਜੀਤ ਕੌਰ ਫਗਵਾੜਾ, ਮਾਸਟਰ ਦੀਪ ਸਿੰਘ ਭੀਣ, ਪਰਮਜੀਤ ਸਿੰਘ ਠੁਕਰਾਲ, ਸਤਨਾਮ ਸਿੰਘ ਪਾਬਲਾ, ਦਰਸ਼ਨ ਸਿੰਘ ਮੱਟੂ, ਸੁਰਿੰਦਰ ਮੋਹਨ ਸਾਬਕਾ ਡੀ. ਐਸ. ਪੀ, ਸੁਆਮੀ ਕਿ੍ਸ਼ਨਾ ਨੰਦ, ਅਰੁਣ ਘਈ, ਕਰਨੈਲ ਸਿੰਘ ਮਾਨ, ਗੁਰਨਾਮ ਸਿੰਘ ਜੈਨਪੁਰ, ਬਾਬਾ ਮਲਕੀਅਤ ਸਿੰਘ ਬੁੱਢਾ ਦਲ ਗੜ੍ਹਸ਼ੰਕਰ, ਡਾ. ਮਧੂ ਪਰਾਸ਼ਰ, ਪਿ੍ੰਸੀਪਲ ਬਲਜੀਤ ਕੌਰ, ਬੀਬੀ ਸੁਰਿੰਦਰ ਕੌਰ ਬੈਂਸ, ਡਾ. ਸੁੱਖੀ ਬਰਾੜ, ਅਮਰੀਕ ਸਿੰਘ ਕਲੇਰ ਨਕੋਦਰ, ਸੰਤ ਬਾਬਾ ਉਂਕਾਰ ਸਿੰਘ ਚੈਰੀਟੇਬਲ ਹਸਪਤਾਲ ਮਹਿਤਪੁਰ ਉਲੱਦਣੀ ਤੋਂ ਹਾਜ਼ਰ ਸਨ ਅਤੇ ਹੋਰ ਉੱਘੀਆਂ ਸਖਸ਼ੀਅਤਾਂ ਹਾਜ਼ਰ ਸਨ | ਇਸ ਤੋਂ ਇਲਾਵਾ ਗੁਰਸੇਵਾ ਨਰਸਿੰਗ ਸਕੂਲ ਦੇ ਵਿਦਿਆਰਥੀ ਅਤੇ ਬੱਬਰ ਖਾਲਸਾ ਮੈਮੋਰੀਅਲ ਕਾਲਜ ਗੜ੍ਹਸ਼ੰਕਰ ਦੇ ਵਿਦਿਆਰਥੀਆਂ ਨੇ ਹਾਜ਼ਰੀ ਭਰੀ | ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਭਾਈ ਸਾਹਿਬ ਭਾਈ ਗੁਰਮੀਤ ਸਿੰਘ ਨੇ ਸਮਾਗਮ ਦੀ ਸਮਾਪਤੀ ਦੀ ਅਰਦਾਸ ਕੀਤੀ ਅਤੇ ਸੰਗਤਾਂ ਨੂੰ ਹੁਕਮਨਾਮਾ ਸਰਵਣ ਕਰਵਾਇਆ | ਟਰੱਸਟ ਵੱਲੋਂ ਅਦਾਰੇ ਦੇ ਮੁੱਢ ਤੋਂ ਰਹੇ ਸਹਿਯੋਗੀ ਸੱਜਣਾਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਬਸਪਾ ਦੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਮੈਂਬਰ ਸ਼ਾਨ ਨਾਲ ਜਿੱਤਣਗੇ-ਜ਼ਿਲ੍ਹਾ ਜਨਰਲ ਸਕੱਤਰ ਬਸਰਾ <br/> ਅਗਲੀ ਖ਼ਬਰ ਡਾ. ਭੀਮ ਰਾਓ ਅੰਬੇਡਕਰ ਦੇ ਪ੍ਰੀਨਿਰਵਾਣ ਦਿਵਸ ਮੌਕੇ ਸੰਵਿਧਾਨ, ਲੋਕਤੰਤਰ ਅਤੇ ਭਾਈਚਾਰਕ ਏਕਤਾ ਦਾ ਸੱਦਾ
Ad Position 24