23-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਸਕਾਟਲੈਂਡ ’ਚ ਨਸ਼ਿਆਂ ਕਾਰਨ ਮੌਤਾਂ 11 ਫ਼ੀਸਦੀ ਵਧੀਆਂ, 2025 ਦੌਰਾਨ 1133 ਜਾਨਾਂ ਗਈਆਂ

ਗਲਾਸਗੋ, 23 ਸਤੰਬਰ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਵਿੱਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਮੁੜ ਵਧ ਗਈਆਂ ਹਨ। ਸਕਾਟਲੈਂਡ ਦੇ ਕੌਮੀ ਰਿਕਾਰਡ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2025 ਵਿੱਚ 1133 ਮੌਤਾਂ ਦਰਜ ਹੋਈਆਂ। ਇਹ 2024 ...

Ad Position 21
No active advertisement
ਅਜੀਤ ਡੈਸਕ 24-09-2026

ਗਲਾਸਗੋ, 23 ਸਤੰਬਰ (ਹਰਜੀਤ ਸਿੰਘ ਦੁਸਾਂਝ) - ਸਕਾਟਲੈਂਡ ਵਿੱਚ ਨਸ਼ਿਆਂ ਕਾਰਨ ਹੋਣ ਵਾਲੀਆਂ ਮੌਤਾਂ ਮੁੜ ਵਧ ਗਈਆਂ ਹਨ। ਸਕਾਟਲੈਂਡ ਦੇ ਕੌਮੀ ਰਿਕਾਰਡ ਦਫ਼ਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਸਾਲ 2025 ਵਿੱਚ 1133 ਮੌਤਾਂ ਦਰਜ ਹੋਈਆਂ। ਇਹ 2024 ਦੀਆਂ 1017 ਮੌਤਾਂ ਨਾਲੋਂ 116 ਵੱਧ ਹਨ, ਭਾਵ 11 ਫ਼ੀਸਦੀ ਦਾ ਵਾਧਾ। ਹਾਲਾਂਕਿ ਇਹ ਗਿਣਤੀ 2020 ਦੇ ਸਭ ਤੋਂ ਉੱਚੇ ਅੰਕੜੇ 1339 ਤੋਂ ਘੱਟ ਹੈ, ਪਰ ਪਿਛਲੇ ਸਾਲ ਦਾ ਅੰਕੜਾ ਹੁਣ ਤੱਕ ਦਾ ਛੇਵਾਂ ਸਭ ਤੋਂ ਉੱਚਾ ਅੰਕੜਾ ਹੈ। ਮਰਦਾਂ ਵਿੱਚ ਮੌਤਾਂ 19 ਫ਼ੀਸਦੀ ਵਧ ਕੇ 830 ਹੋ ਗਈਆਂ, ਜਦਕਿ ਔਰਤਾਂ ਵਿੱਚ 5 ਫ਼ੀਸਦੀ ਘਟ ਕੇ 303 ਰਹੀਆਂ। ਮਰਨ ਵਾਲਿਆਂ ਦੀ ਔਸਤ ਉਮਰ 46 ਸਾਲ ਸੀ।

ਗਲਾਸਗੋ ਸਿਟੀ, ਡੰਡੀ ਸਿਟੀ ਅਤੇ ਉੱਤਰੀ ਏਅਰਸ਼ਾਇਰ ਸਮੇਤ ਛੇ ਕੌਂਸਲ ਖੇਤਰਾਂ ਦੀ ਪੰਜ ਸਾਲਾ ਮੌਤ ਦਰ ਸਕਾਟਲੈਂਡ ਦੀ ਔਸਤ ਤੋਂ ਉੱਪਰ ਰਹੀ। ਮੌਤਾਂ ਵਿੱਚ ਸਭ ਤੋਂ ਵੱਧ ਓਪੀਓਇਡ ਕਿਸਮ ਦੇ ਨਸ਼ੇ ਸ਼ਾਮਲ ਸਨ, ਜਿਨ੍ਹਾਂ ਦਾ ਸਬੰਧ 881 ਮੌਤਾਂ ਨਾਲ ਸੀ। ਕੋਕੀਨ 589 ਅਤੇ ਬਹੁਤ ਤਾਕਤਵਰ ਬਣਾਵਟੀ ਓਪੀਓਇਡ ‘ਨਾਈਟਾਜ਼ੀਨ’ 247 ਮੌਤਾਂ ਵਿੱਚ ਸ਼ਾਮਲ ਪਾਏ ਗਏ।

Ad Position 22
No active advertisement
ਪਿਛਲੀ ਖ਼ਬਰ ਦੇਸ਼ ’ਚ ਜੋ ਹੋ ਰਿਹਾ, ਯਕੀਨ ਕਰਨਾ ਔਖਾ- ਬਿਲ ਕਲਿੰਟਨ ਅਗਲੀ ਖ਼ਬਰ ਭਾਰਤੀ ਮਹਿਲਾ ਹਾਕੀ ਟੀਮ ਦੀ ਲਗਾਤਾਰ ਤੀਸਰੀ ਜਿੱਤ
Ad Position 24