15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਅਣਸੁਖਾਵੀਅਾ ਘਟਨਾਵਾਂ ਤੋਂ ਬਚਣ ਲਈ ਟ੍ਰੈਫਿਕ ਨਿਯਮਾਂ ਦੀ ਪਾਲਣਾ ਜ਼ਰੂਰੀ -ਪਠਲਾਵਾ ਸੰਸਥਾ <br/>

Ad Position 21
No active advertisement
ਅਜੀਤ ਡੈਸਕ 20-12-2025
ਬੰਗਾ, 19 ਦਸੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਪੂਰੇ ਉਤਰੀ ਭਾਰਤ ਵਿਚ ਸਰਦੀ ਦਾ ਮੌਸਮ ਆਪਣੀ ਚਰਮਸੀਮਾਂ ਵੱਲ ਨੂੰ ਵਧ ਰਿਹਾ ਹੈ, ਨਾਲ ਨਾਲ ਸੰਘਣੀ ਧੁੰਦ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ | ਅਜਿਹੇ ਮੌਸਮ ਵਿਚ ਸੜਕੀ ਦੁਰਘਟਨਾਵਾਂ ਵਿਚ ਬੇਤਹਾਸ਼ਾ ਵਾਧਾ ਹੋ ਰਿਹਾ ਹੈ | ਅਜਿਹੀਆਂ ਦੁਰਘਟਨਾਵਾਂ ਤੋਂ ਬਚਣ ਲਈ ਸੜਕੀ ਆਵਾਜਾਈ ਨਿਯਮਾਂ ਦੀ ਪਾਲਣਾ ਕਰਨਾ ਬੁਹਤ ਜ਼ਰੂਰੀ ਹੈ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲਾ ਸ਼ਹੀਦ ਭਗਤ ਸਿੰਘ ਨਗਰ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ, ਪ੍ਰਧਾਨ ਪ੍ਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ.ਕੇ, ਸਰਪ੍ਰਸਤ ਬਲਵੀਰ ਸਿੰਘ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਵਿੱਤ ਸਕੱਤਰ ਲੈਕਚਰਾਰ ਤਰਸੇਮ ਪਠਲਾਵਾ, ਸੰਦੀਪ ਕੁਮਾਰ ਗੌੜ ਅਤੇ ਉਪ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ ਨੇ ਇੱਕਸੁਰ ਵਿਚ ਆਮ ਲੋਕਾਂ ਨੂੰ ਜਾਗਰੂਕ ਕਰਦਿਆਂ ਆਖਿਆ ਕਿ ਸੰਘਣੀ ਧੁੰਦ ਦੇ ਮੌਸਮ ਵਿਚ ਆਪਣਾ ਵਾਹਨ ਚਲਾਉਂਦੇ ਸਮੇਂ ਪੂਰੀ ਸਾਵਧਾਨੀ ਵਰਤਦੇ ਹੋਏ ਆਪਣੀ ਨਿਗਾਹ ਅਤੇ ਧਿਆਨ ਬਿਲਕੁਲ ਸਾਹਮਣੇ ਰੱਖਿਆ ਜਾਵੇ | ਲੋੜ ਪੈਣ 'ਤੇ ਵਾਈਪਰ ਦੀ ਵਰਤੋਂ ਕਰਦਿਆਂ ਸ਼ੀਸ਼ੇ ਨੂੰ ਸਾਫ਼ ਕਰਦੇ ਰਹਿਣਾ ਚਾਹੀਦਾ ਹੈ | ਜਦੋਂ ਸਾਹਮਣੇ ਬਿਜੀਬਿਲਟੀ ਬੁਹਤ ਘੱਟ ਹੋਵੇ ਤਾਂ ਓਵਰਟੇਕ ਨਾ ਕਰੋ | ਲਾਈਟਾਂ ਦਾ ਇਸਤੇਮਾਲ ਕੀਤਾ ਜਾਣਾ ਬੁਹਤ ਜ਼ਰੂਰੀ ਹੈ | ਸੰਸਥਾ ਵਲੋਂ ਸਰਕਾਰ ਅਤੇ ਲੋਕਲ ਪ੍ਰਸ਼ਾਸਨ ਨੂੰ ਵੀ ਅਪੀਲ ਕਰਦਿਆਂ ਆਖਿਆ ਕਿ ਪੇਂਡੂ ਲਿੰਕ ਸੜਕਾਂ 'ਤੇ ਵੀ ਚਮਕਦਾਰ ਚਿੱਟੀ ਪੱਟੀ ਨੂੰ ਲਗਾਉਣਾ ਜ਼ਰੂਰੀ ਬਣਾਇਆ ਜਾਵੇ |

Ad Position 22
No active advertisement
ਪਿਛਲੀ ਖ਼ਬਰ ਹਲਕਾ ਵਾਸੀਆਂ ਨੇ ਕਾਂਗਰਸ ਪਾਰਟੀ ਨੂੰ ਬਖਸ਼ਿਆ ਵੱਡਾ ਮਾਣ -ਸੰਧੂ, ਧੌਲ, ਆਦੋਆਣਾ <br/> ਅਗਲੀ ਖ਼ਬਰ ਸਕੂਲ ਆਫ ਐਮੀਨੈਂਸ ਮਹਿੰਦੀਪੁਰ ਵਿਖੇ ਕਰਵਾਇਆ ਸਾਇੰਸ ਮੇਲਾ <br/>
Ad Position 24