ਪੋਜੇਵਾਲ ਸਰਾਂ, 19 ਦਸੰਬਰ (ਨਵਾਂਗਰਾਂਈ)-ਜ਼ਿਲ੍ਹਾ ਪ੍ਰੀਸ਼ਦ ਦੇ ਜ਼ੋਨ ਪੋਜੇਵਾਲ ਤੋਂ ਨਵੇਂ ਬਣੇ ਮੈਂਬਰ ਕਰਨਵੀਰ ਕਟਾਰੀਆ ਅਤੇ ਬਲਾਕ ਸੰਮਤੀ ਜ਼ੋਨ ਪੋਜੇਵਾਲ ਤੋਂ ਨਵੇਂ ਬਣੇ ਮੈਂਬਰ ਭੁਪਿੰਦਰ ਸਿੰਘ ਲੱਕੀ ਕਟਾਰੀਆ ਵਲੋਂ ਆਪਣੀ ਜਿੱਤ ਲਈ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਪਿੰਡ ਪੋਜੇਵਾਲ ਵਿਖੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਜਾ ਕੇ ਮੱਥਾ ਟੇਕਿਆ | ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕਾ ਸੰਤੋਸ਼ ਕਟਾਰੀਆ ਵੀ ਸਨ | ਉਨ੍ਹਾਂ ਕਿਹਾ ਕਿ ਬਲਾਚੌਰ ਹਲਕੇ ਦੀਆਂ ਸਾਰੀਆਂ ਪਾਰਟੀਆਂ ਦਾ ਜੋਰ ਇਹਨਾਂ ਦੋਨਾਂ ਨੂੰ ਹਰਾਉਣ ਲਈ ਪੁਰਾ ਲੱਗਿਆ ਹੋਇਆ ਸੀ, ਪਰ ਪ੍ਰਮਾਤਮਾ ਦੀ ਮਿਹਰ ਨਾਲ ਉਹਨਾਂ ਨੂੰ ਜਿੱਤ ਨਸੀਬ ਹੋਈ ਹੈ | ਇਸ ਮੌਕੇ ਉਨ੍ਹਾਂ ਨਾਲ ਅਸੋਕ ਕੁਮਾਰ ਕਟਾਰੀਆ, ਹਰੀ ਕਿਸ਼ਨ, ਸਤਪਾਲ, ਸੁਰਿੰਦਰ ਕੁਮਾਰ, ਪਵਨ ਕੁਮਾਰ ਸਰਪੰਚ ਪੋਜੇਵਾਲ, ਪਰੇਮ ਚੰਦ ਮੈਹਰ, ਰਵਿੰਦਰ ਕੁਮਾਰ ਨੀਟੂ, ਭੂਸ਼ਣ ਕੁਮਾਰ ਆਦਿ ਵੀ ਹਾਜਰ ਸਨ |