15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-12-2025

ਸੜੋਆ ਸਕੂਲ ਦੇ ਵਿਦਿਆਰਥੀਆਂ ਨੇ ਲਾਇਆ ਵਿੱਦਿਅਕ ਟੂਰ <br/>

Ad Position 21
No active advertisement
ਅਜੀਤ ਡੈਸਕ 20-12-2025
ਸੜੋਆ, 19 ਦਸੰਬਰ (ਹਰਮੇਲ ਸਹੁੰਗੜ੍ਹਾ)-ਸਰਕਾਰੀ ਸਕੂਲ ਸੜੋਆ ਵੱਲੋਂ ਵਿਦਿਆਰਥੀਆਂ ਦਾ ਕਰਤਾਰਪੁਰ ਸਥਿਤ ਸੈਂਟਰ ਆਫ ਐਕਸੀਲੈਂਸ ਫਾਰ ਵੈਜੀਟੇਬਲ ਵਿਖੇ ਇੱਕ ਰੋਜ਼ਾ ਟੂਰ ਕਰਾਇਆ ਗਿਆ | ਇਸ ਵਿੱਦਿਅਕ ਟੂਰ ਵਿੱਚ ਨੌਵੀਂ ਤੋਂ ਬਾਂਰਵੀਂ ਜਮਾਤ ਦੇ ਵਿਦਿਆਰਥੀਆਂ ਨੇ ਜੋ ਕਿ ਖੇਤੀਬਾੜੀ ਵਿਸ਼ੇ ਨਾਲ ਸੰਬੰਧ ਰੱਖਦੇ ਹਨ ਨੇ ਭਾਗ ਲਿਆ | ਵਿਦਿਆਰਥੀਆਂ ਨੂੰ ਵਰਤਮਾਨ ਸਮੇਂ ਵਿੱਚ ਪੌਲੀ ਹਾਊਸ ਵਿੱਚ ਕੀਤੀ ਜਾਂਦੀ ਸਬਜ਼ੀ ਦੀ ਕਾਸ਼ਤ ਦੀ ਮਹੱਤਤਾ, ਤਕਨੀਕ ਅਤੇ ਇਸ ਦੇ ਵਿਸਥਾਪਨ ਲਈ ਸਰਕਾਰ ਵੱਲੋਂ ਦਿੱਤੀ ਜਾਂਦੀ ਮਦਦ ਸਬੰਧੀ ਡਾ. ਅਨਮੋਲਦੀਪ ਸਿੰਘ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ | ਇਸ ਮੌਕੇ ਵਿਦਿਅਕ ਟੂਰ ਦੀ ਅਗਵਾਈ ਵਿਸ਼ਾ ਅਧਿਆਪਕ ਰਣਜੀਤ ਸਿੰਘ, ਸੁਰਿੰਦਰ ਪਾਲ ਸਿੰਘ, ਨਾਰੰਜਨਜੋਤ ਸਿੰਘ ਅਤੇ ਬਲਜਿੰਦਰ ਸਿੰਘ ਕਲਰਕ ਨੇ ਕੀਤੀ |

Ad Position 22
No active advertisement
ਪਿਛਲੀ ਖ਼ਬਰ ਕਰਨਵੀਰ ਕਟਾਰੀਆ ਅਤੇ ਲੱਕੀ ਕਟਾਰੀਆ ਨੇ ਵੱਖ-ਵੱਖ ਧਾਰਮਿਕ ਸਥਾਨਾਂ 'ਤੇ ਮੱਥਾ ਟੇਕਿਆ <br/> ਅਗਲੀ ਖ਼ਬਰ ਕੁਲਥਮ ਤੋਂ ਕਾਂਗਰਸ ਦੇ ਜੇਤੂ ਉਮੀਦਵਾਰ ਬਿਮਲਾ ਦੇਵੀ ਬੰਗਾ ਵਲੋਂ ਵੋਟਰਾਂ ਦਾ ਧੰਨਵਾਦ <br/>
Ad Position 24