ਪੋਜੇਵਾਲ ਸਰਾਂ/ਟੱਪਰੀਆ ਖੁਰਦ, 19 ਦਸੰਬਰ (ਨਵਾਂਗਰਾਈਾ, ਨਾਨੋਵਾਲੀਆ)-ਬ੍ਰਹਮ ਸਾਗਰ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਗੁਰਗੱਦੀ ਪ੍ਰੰਪਰਾ ਦੇ ਦੂਜੇ ਗੱਦੀਨਸ਼ੀਨ ਲਾਲ ਦਾਸ ਭੁਰੀਵਾਲਿਆਂ ਦਾ ਜਨਮ ਦਿਨ 20, 21, 22 ਦਸੰਬਰ ਨੂੰ ਰਾਮਸਰ ਮੋਕਸ਼ ਧਾਮ ਟੱਪਰੀਆਂ ਖੁਰਦ ਵਿਖੇ ਗੁਰਗੱਦੀ ਦੇ ਵਰਤਮਾਨ ਗੁਰਦਗੱਦੀ ਨਸ਼ੀਨ ਸਤਿਗੁਰੂ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲ਼ਿਆ ਦੀ ਸਰਪ੍ਰਸਤੀ ਹੇਠ ਮਨਾਇਆ ਜਾ ਰਿਹਾ ਹੈ | ਸਮਾਗਮ ਨੂੰ ਸੁਚਾਰੂ ਅਤੇ ਸਰਧਾਂ ਪੂਰਵਕ ਮਨਾਉਣ ਸਬੰਧੀ ਵੱਖ-ਵੱਖ ਨਗਰਾਂ ਦੀ ਸੰਗਤ ਵੱਢੀ ਗਿਣਤੀ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਰਾਮਸਰ ਮੋਕਸ ਧਾਮ ਵਿੱਚ ਪਹੁੰਚ ਕੇ ਬੜੀ ਹੀ ਸਰਦਾਂ ਅਤੇ ਉਤਸ਼ਾਹ ਨਾਲ ਸੇਵਾ ਨਿਭਾ ਰਹੀ ਹੈ | ਇਸ ਪੋ੍ਰਗਰਾਮ ਦੀ ਵਿਸਥਾਰ ਸਹਿਤ ਜਾਣਕਾਰੀ ਦਿੰਦਿਆ ਟਰੱਸਟ ਮੈਂਬਰਾਂ ਨੇ ਦੱਸਿਆ ਕਿ ਭੂਰੀਵਾਲੇ ਗਰੀਬਦਾਸੀ ਸੰਪਰਦਾਇ ਗੁਰੂਗੱਦੀ ਦੇ ਵਰਤਮਾਨ ਗੱਦੀ ਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲ਼ਿਆਂ ਦੀ ਸਰਪ੍ਰਸਤੀ ਹੇਠ ਮਨਾਏ ਜਾ ਰਹੇ ਇਸ ਵਿਸ਼ਾਲ ਸਮਾਗਮ ਵਿੱਚ ਦੇਸ ਵਿਦੇਸ਼ ਤੋਂ ਸੰਗਤਾਂ ਸਮੂਲੀਅਤ ਕਰਨਗੀਆਂ | ਮੈਂਬਰਾਂ ਅਨੁਸਾਰ 20 ਦਸੰਬਰ ਨੂੰ ਤਿੰਨ ਰੋਜ਼ਾ ਸੰਤ ਸਮਾਗਮ ਦੀ ਸ਼ੁਰੂਆਤ ਮੌਕੇ ਅਚਾਰੀਆ ਚੇਤਨਾ ਨੰਦ ਭੂਰੀਵਾਲੇ ਅਚਾਰੀਆ ਬਾਬਾ ਗਰੀਬਦਾਸ ਰਚਿਤ ਬਾਣੀ ਦੇ ਆਖੰਡ ਪਾਠਾਂ ਦੇ ਪ੍ਰਕਾਸ਼ ਕਰਨਗੇ | 21 ਦਸੰਬਰ ਨੂੰ ਮੱਧ ਦੀ ਬਾਣੀ ਦੇ ਭੋਗ ਪਾਏ ਜਾਣਗੇ | ਇਸ ਦਿਨ ਵਿਸ਼ਾਲ ਮੈਡੀਕਲ ਕੈਂਪ ਆਯੋਜਿਨ ਕੀਤਾ ਜਾਵੇਗਾ, ਜਿਸ ਵਿੱਚ ਵੱਖ-ਵੱਖ ਬਿਮਾਰੀਆਂ ਦੇ ਮਾਹਿਰ ਡਾਕਟਰ ਫਰੀ ਚੈੱਕਅਪ ਕਰਨਗੇ ਅਤੇ ਮੁਫ਼ਤ ਦਵਾਈਆ ਦਿੱਤੀਆਂ ਜਾਣਗੀਆਂ ਤੇ ਖੂਨਦਾਨ ਕੈਂਪ ਵੀ ਲਗਾਇਆ ਜਾਵੇਗਾ | 22 ਦਸੰਬਰ ਨੂੰ ਤਿੰਨ ਦਿਨਾਂ ਸੰਤ ਸਮਾਗਮ ਦੀ ਪੂਰਨ ਆਹੂਤੀ ਅਤੇ ਬਾਣੀ ਦੇ ਆਖੰਡ ਪਾਠਾਂ ਦੇ ਭੋਗ ਅਚਾਰੀਆ ਚੇਤਨਾ ਨੰਦ ਮਹਾਰਾਜ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ ਪਾਏ ਜਾਣਗੇ | ਤਿੰਨੋਂ ਦਿਨ ਰਾਤ ਨੂੰ ਸੰਧਿਆ ਆਰਤੀ ਉਪਰੰਤ ਅਨੇਕਾਂ ਉੱਚਕੋਟੀ ਦੇ ਸੰਤ ਮਹਾਂਪੁਰਸ ਆਪਣੇ ਅਨਮੋਲ ਵਚਨਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ |