ਬੰਗਾ, 19 ਦਸੰਬਰ (ਧਰਮਵੀਰ ਪਾਲ)-ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਕਲੱਬ ਮੈਂਬਰਾਂ ਦੀ ਹਾਜ਼ਰੀ 'ਚ ਕਲੱਬ ਡਾਇਬਟੀਜ਼ ਚੇਅਰਮੇਨ ਅਮਰਜੀਤ ਸਿੰਘ ਨਾਗਰਾ ਦੇ ਸਹਿਯੋਗ ਨਾਲ ਪੰਜਵਾਂ ਬਲੱਡ ਸ਼ੂਗਰ ਚੈਕਅੱਪ ਕੈਂਪ ਪਾਲ ਲੈਬੋਰਟਰੀ ਬੰਗਾ ਵਿਖੇ ਲਗਾਇਆ ਗਿਆ | ਡਾਇਬਟੀਜ਼ ਚੇਅਰਮੇਨ ਅਮਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਇਸ ਕੈਂਪ ਦੌਰਾਨ ਕੁੱਲ 177 ਮਰੀਜ਼ਾਂ ਦੀ ਸ਼ੁਗਰ ਟੈਸਟ ਕੀਤੀ ਗਈ, ਜਿਸ ਵਿੱਚ 33 ਮਰੀਜ਼ਾਂ ਦੀ ਸ਼ੁਗਰ ਦੀ ਬੀਮਾਰੀ ਸਾਹਮਣੇ ਆਈ ਅਤੇ ਉਨ੍ਹਾਂ ਨੂੰ ਸਪੈਸ਼ਲਿਸਟ ਡਾਕਟਰ ਕੋਲ ਇਲਾਜ਼ ਕਰਵਾਉਣ ਅਤੇ ਪ੍ਰਹੇਜ਼ ਕਰਨ ਅਤੇ ਕਸਰਤ ਕਰਨ ਲਈ ਕਿਹਾ ਗਿਆ | ਪ੍ਰਧਾਨ ਮੀਨੂੰ ਭੁੱਟਾ ਨੇ ਕਿਹਾ ਕਿ ਲਾਇਨਜ਼ ਕਲੱਬ ਬੰਗਾ ਸਿਮਰਨ ਵਲੋਂ ਲਗਾਇਆ ਸ਼ੂਗਰ ਕੈਂਪ ਇੱਕ ਸ਼ਲਾਘਾਯੋਗ ਕਾਰਜ ਹੈ | ਦੇਸ਼ ਅੰਦਰ ਹਰ ਸਾਲ ਸ਼ੂਗਰ ਦੇ ਮਰੀਜ਼ਾ ਦੀ ਗਿਣਤੀ 'ਚ ਭਾਰੀ ਵਾਧਾ ਹੋ ਰਿਹਾ ਹੈ ਜੋ ਚਿੰਤਾ ਦਾ ਵਿਸ਼ਾ ਹੈ | ਇਸ ਮੌਕੇ ਕਲੱਬ ਪ੍ਰਧਾਨ ਮੀਨੂੰ ਭੁੱਟਾ ਨੇ ਦੱਸਿਆ ਕਿ ਇਹ ਪ੍ਰੋਜੈਕਟ ਉਨ੍ਹਾਂ ਦੇ ਕਲੱਬ ਦਾ ਪੰਜਵਾਂ ਪ੍ਰੋਜੈਕਟ ਹੈ ਤੇ ਆਉਣ ਵਾਲੇ ਦਿਨਾਂ 'ਚ ਕਲੱਬ ਵਲੋਂ ਵੱਧ ਤੋਂ ਵੱਧ ਪ੍ਰੋਜੈਕਟ ਲਗਾਏ ਜਾਣਗੇ | ਇਸ ਮੌਕੇ ਰੋਹਿਤ ਚੋਪੜਾ, ਹਰਨੇਕ ਸਿੰਘ, ਸ਼ਰਨਦੀਪ ਦੋਸਾਂਝ, ਕਮਲਜੀਤ ਰਾਏ, ਰਮਨਦੀਪ ਸਿੰਘ, ਗੁਰਮੀਤ ਸਿੰਘ, ਸੁਧੀਰ ਕੁਮਾਰ, ਲਾਭਦੀਪ ਸਿੰਘ, ਜਸਵੀਰ ਸਿੰਘ, ਪਿ੍ਆ ਚੋਪੜਾ, ਵਨੀਤਾ ਕੁਮਾਰੀ, ਸੋਨੀਆ ਰਾਏ, ਹਰਮਨਪ੍ਰੀਤ ਕੌਰ, ਕਮਲਜੀਤ ਕੌਰ, ਕੁਲਵਿੰਦਰ ਕੌਰ, ਬਲਵਿੰਦਰ ਕੌਰ, ਸਨਪ੍ਰੀਤ ਸਿੰਘ, ਨਿਧੀ ਕਪੂਰ, ਪਿ੍ਯੰਕਾ ਕਲਸੀ, ਤਨਵੀਰ ਸਿੰਘ, ਮਨਜੋਤ ਕੌਰ, ਵਿਕਾਸ ਚੋਪੜਾ, ਆਰਤੀ ਚੋਪੜਾ ਆਦਿ ਹਾਜ਼ਰ ਸਨ |