ਪੋਜੇਵਾਲ ਸਰਾਂ/ਮਜਾਰੀ ਸਾਹਿਬਾ, 19 ਦਸੰਬਰ (ਨਵਾਂਗਰਾਈਾ, ਨਿਰਮਲਜੀਤ ਚਾਹਲ)-ਸਿੱਖਿਆ ਵਿਭਾਗ ਪੰਜਾਬ ਵੱਲੋਂ ਲੜਕੀਆਂ ਦੀ ਆਤਮ ਸਰੁੱਖਿਆ ਲਈ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਰਾਣੀ ਲਕਸ਼ਮੀ ਬਾਈ ਆਤਮ ਰਕਸਾ ਪ੍ਰੀਕਸ਼ਨ ਤਹਿਤ ਲੜਕੀਆਂ ਨੂੰ ਕਰਾਟੇ ਸਿਖਾਏ ਜਾਂਦੇ ਹਨ | ਇਸੇ ਤਹਿਤ ਸਰਕਾਰੀ ਹਾਈ ਸਕੂਲ ਕੌਲਗੜ ਵਿਖੇ ਰਾਣੀ ਲਕਸ਼ਮੀ ਬਾਈ ਬਲਾਕ ਪੱਧਰੀ ਕਰਾਟੇ ਪ੍ਰਤੀਯੋਗਤਾ ਬਲਾਕ ਨੋਡਲ ਅਫਸਰ ਗੁਰਪ੍ਰੀਤ ਸਿੰਘ ਸੈਂਪਲਾ ਅਤੇ ਮੁੱਖ ਅਧਿਆਪਕ ਰਵਿੰਦਰ ਕੁਮਾਰ ਸੁਨਿਆਰਾ ਦੀ ਅਗਵਾਈ ਵਿੱਚ ਕਰਵਾਏ ਗਏ | ਇਸ ਪ੍ਰਤੀਯੋਗਤਾ ਦਾ ਉਦਘਾਟਨ ਲੈਕ. ਕੇਵਲ ਸਿੰਘ ਅਤੇ ਕਰਾਟੇ ਕੋਚ ਰਾਮ ਕੁਮਾਰ ਨੇ ਕੀਤਾ ਤੇ ਜੇਤੂਆ ਨੂੰ ਇਨਾਮਾਂ ਦੀ ਵੰਡ ਬਲਾਕ ਨੋਡਲ ਅਫਸਰ ਗੁਰਪ੍ਰੀਤ ਸਿੰਘ ਸੈਂਪਲਾ ਨੇ ਕੀਤੀ | ਇਸ ਪ੍ਰਤੀਯਿੋਗਤਾ ਵਿੱਚ ਬਲਾਕ ਦੇ 26 ਮਿਡਲ, ਹਾਈ ਤੇ ਸੈਕੰਡਰੀ ਸਕੂਲਾਂ ਨੇ ਭਾਗ ਲਿਆ | ਇਸ ਮੌਕੇ ਜਜਮੈਂਟ ਦੀ ਭੂਮਿਕਾ ਰਾਮ ਕੁਮਾਰ ਕਰਾਟੇ ਕੋਚ ਦੀ ਟੀਮ ਵਲੋਂ ਕੀਤੀ ਗਈ | ਪਹਿਲੇ ਵਰਗ 6ਵੀਂ ਤੋਂ 8ਵੀਂ ਦੇ ਭਾਰ 35 ਕਿਲੋ ਵਿੱਚ ਮੰਜੂ ਸਮਿਸ ਮੌਜੋਵਾਲ ਮਜਾਰਾ ਨੇ ਪਹਿਲਾਂ, ਅਰਸ਼ਪ੍ਰੀਤ ਚਾਂਦਪੁਰ ਰੁੜਕੀ ਨੇ ਦੂਸਰਾ ਤੇ ਮਾਨਵੀ ਦਿਆਲ ਨੇ ਤੀਸਰਾ | ਭਾਰ 40 ਕਿਲੋ ਵਿੱਚ ਗਗਨਜੋਤ ਕੌਰ ਚਾਂਦਪੁਰ ਰੁੜਕੀ ਨੇ ਪਹਿਲਾਂ, ਹਿਮਾਂਸੀ ਦਿਆਲ ਨੇ ਦੂਸਰਾ, ਮਹਿਕ ਜੈਨਪੁਰ ਨੇ ਤੀਸਰਾ | ਭਾਰ 45 ਤੋਂ ਵੱਧ ਕਿਲੋ ਵਿੱਚ ਸਿਮਰਨ ਚਾਂਦਪੁਰ ਰੁੜਕੀ ਨੇ ਪਹਿਲਾਂ, ਸਿਮਰਨ ਚੰਦਿਆਣੀ ਖੁਰਦ ਨੇ ਦੁਸਰਾ, ਨੰਦਿਕਾ ਦਿਆਲ ਨੇ ਤੀਸਰਾ | ਭਾਰ 45 ਕਿਲੋ ਤੋਂ ਘੱਟ ਵਿੱਚ ਆਂਚਲ ਮੌਜੋਵਾਲ ਮਜਾਰਾ ਨੇ ਪਹਿਲ਼ਾਂ, ਮਾਨਵੀ ਦਿਆਲ ਨੇ ਦੂਸਰਾ, ਹਰਸ਼ਪ੍ਰੀਤ ਕੌਰ ਚਾਂਦਪੁਰ ਰੁੜਕੀ ਨੇ ਤੀਸਰਾ | ਦੂਜੇ ਵਰਗ 9ਵੀਂ ਤੋਂ 10ਵੀਂ ਭਾਰ 40 ਕਿਲੋ ਵਿੱਚ ਰਾਜਵਿੰਦਰ ਕੌਰ ਕੌਲਗੜ ਨੇ ਪਹਿਲਾ, ਅਰਸਿਤਾ ਬਕਾਪੁਰ ਨੇ ਦੂਸਰਾ, ਗ਼ਾਸਮੀਨ ਰੱਕੜਾਂ ਢਾਹਾਂ ਨੇ ਤੀਸਰਾ | ਭਾਰ 45 ਕਿਲੋ ਤੋਂ ਘੱਟ ਵਿੱਚ ਸਿਮਰਨ ਬਕਾਪੁਰ ਨੇ ਪਹਿਲਾ, ਪੁਜਾ ਕੌਲਗੜ ਨੇ ਦੂਸਰਾ, ਬਲਜਿੰਦਰ ਕੌਰ ਬਛੌੜੀ ਨੇ ਤੀਸਰਾ | ਭਾਰ 50 ਕਿਲੋ ਤੋਂ ਵੱਧ ਵਿੱਚ ਕਰਮਪ੍ਰੀਤ ਕੌਰ ਕੌਲਗੜ ਨੇ ਪਹਿਲਾਂ, ਸਾਨੀਆ ਸੰਧੂ ਕੁੱਕੜਸ਼ੂਹਾ ਨੇ ਦੂਸਰਾ, ਹਰਜੋਤ ਕੌਰ ਚਾਂਦਪੁਰ ਰੁੜਕੀ ਨੇ ਤੀਸਰਾ | ਭਾਰ 50 ਕਿਲੋ ਤੋਂ ਘੱਟ ਵਿੱਚ ਦਲਜੀਤ ਕੌਰ ਮਾਲੇਵਾਲ ਨੇ ਪਹਿਲਾ, ਮਨੀਸ਼ਾ ਕੌਲਗੜ ਨੇ ਦੂਸਰਾ, ਮਮਤਾ ਬਕਾਪੁਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਲੈਕ. ਕੇਵਲ ਸਿੰਘ ਬਲਾਚੌਰ, ਲੈਕ. ਰਜਿੰਦਰ ਕੁਮਾਰ, ਰਵਿੰਦਰ ਕੁਮਾਰ ਸਾਹਿਬਾ, ਬਲਦੇਵ ਰਾਜ, ਨਰੇਸ ਕੁਮਾਰ ਚਾਂਦਪੁਰ ਰੁੜਕੀ, ਕੁਲਵਿੰਦਰ ਸਿੰਘ ਪੈਲੀ, ਵਿਸ਼ਾਲ ਸਰਮਾ ਦਾ ਵਿਸ਼ੇਸ਼ ਯੋਗਦਾਨ ਰਿਹਾ |