ਨਵਾਂਸ਼ਹਿਰ, 21 ਦਸੰਬਰ (ਹਰਮਿੰਦਰ ਸਿੰਘ ਪਿੰਟੂ) - ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕਰੀਹਾ ਵਿਖੇ ਬਲਾਕ ਪੱਧਰੀ ਗਣਿਤ ਮੇਲਾ ਕਰਵਾਇਆ ਗਿਆ | ਜਿਸ 'ਚ ਨਵਾਂਸ਼ਹਿਰ ਬਲਾਕ ਦੇ ਸਕੂਲਾਂ ਤੋਂ ਵਿਦਿਆਰਥੀਆਂ ਨੇ ਭਾਗ ਲਿਆ | ਹਾਈ ਪੱਧਰ ਦੇ ਮੁਕਾਬਲੇ 'ਚ ਵਿਦਿਆਰਥਣ ਹਰਨੀਤ ਕੌਰ ਨੇ ਥੀਮ ਰੀਕ੍ਰਿਸ਼ੇਨਲ ਮੈਥੇਮੈਟਿਕਸ 'ਚ ਦੂਸਰਾ ਸਥਾਨ ਪ੍ਰਾਪਤ ਕੀਤਾ | ਸਰਕਾਰੀ ਹਾਈ ਸਕੂਲ ਸ਼ਹਾਬਪੁਰ ਵਿਖੇ ਮੁੱਖ ਅਧਿਆਪਕ ਗੁਰਨੇਕ ਸਿੰਘ ਮੱਲ੍ਹੀ, ਰੀਨਾ ਦੇਵੀ, ਨਵਜੋਤ ਕੌਰ, ਹਰਜੀਤ ਕੌਰ, ਨਵਜੋਤ ਸ਼ਰਮਾ, ਰਿਤਿਕਾ, ਰੇਖਾ ਸੂਦ, ਰਜਨੀ ਬਾਲਾ ਅਤੇ ਮੈਡਮ ਨੀਲਮ ਨੇ ਹਰਨੀਤ ਕੌਰ ਨੂੰ ਟਰਾਫੀ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹਾਜ਼ਰ ਉਸਦੇ ਮਾਤਾ-ਪਿਤਾ ਅਰਵਿੰਦਰ ਸਿੰਘ ਅਤੇ ਪਰਮਜੀਤ ਕੌਰ ਨੂੰ ਸਮੂਹ ਸਟਾਫ਼ ਨੇ ਵਧਾਈ ਦਿੱਤੀ ਅਤੇ ਚੰਗੇ ਭਵਿੱਖ ਦੀ ਕਾਮਨਾ ਕੀਤੀ |