ਬਹਿਰਾਮ, 21 ਦਸੰਬਰ (ਸਰਬਜੀਤ ਸਿੰਘ ਰਾਣਾ) - ਚੌਧਰੀ ਮੀਨਾ ਸੂੰਢ ਦੀ ਅਗਵਾਈ 'ਚ ਜ਼ਿਲ੍ਹਾ ਪ੍ਰੀਸ਼ਦ ਜੋਨ ਕੁਲਥਮ ਅਤੇ ਬਲਾਕ ਸੰਮਤੀ ਜੋਨ ਮੇਹਲੀ ਤੇ ਸੰਧਵਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਨੂੰ ਵੋਟਰਾਂ ਵੱਲੋਂ ਦਿੱਤੇ ਗਏ ਸਮਰਥਨ ਅਤੇ ਪਾਰਟੀ ਵਰਕਰਾਂ ਵਲੋਂ ਕੀਤੀ ਗਈ ਮਿਹਨਤ ਲਈ ਬਹੁਤ-ਬਹੁਤ ਧੰਨਵਾਦੀ ਹਾਂ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸੀਨੀਅਰ ਕਾਂਗਰਸੀ ਆਗੂ ਧਰਮ ਸਿੰਘ ਜੱਸੋਮਜਾਰਾ ਨੇ ਇਥੇ ਵੋਟਰਾਂ ਦਾ ਧੰਨਵਾਦ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕ ਸਵ: ਚੌਧਰੀ ਤਰਲੋਚਨ ਸਿੰਘ ਸੂੰਢ ਨੂੰ ਬਹੁਤ ਪਿਆਰ ਅਤੇ ਸਤਿਕਾਰ ਦਿੰਦੇ ਸਨ ਅਤੇ ਉਸੇ ਤਰ੍ਹਾਂ ਉਨ੍ਹਾਂ ਵਲੋਂ ਚੌਧਰੀ ਮੀਨਾ ਸੂੰਢ ਨੂੰ ਵੀ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਜਿਸ ਦੀ ਬਦੌਲਤ ਕਾਂਗਰਸ ਪਾਰਟੀ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਜਿੱਤ ਪ੍ਰਾਪਤ ਕੀਤੀ | ਇਸ ਮੌਕੇ 'ਤੇ ਚੌਧਰੀ ਮੀਨਾ ਸੂੰਢ, ਰਜਿੰਦਰ ਸ਼ਰਮਾ ਉਪ ਪ੍ਰਧਾਨ, ਹਰਭਜਨ ਸਿੰਘ ਭਰੋਲੀ, ਬਲਾਕ ਸੰਮਤੀ ਮੈਂਬਰ ਰਜਨੀ, ਮੁਹੰਮਦ ਰਫ਼ੀਕ, ਗੁਰਿੰਦਰ ਸਿੰਘ ਅਟਵਾਲ, ਸਤਪਾਲ ਪੰਚ, ਮੋਹਨ ਲਾਲ, ਜੋਗਿੰਦਰ ਰਾਮ, ਮਨਜੀਤ ਕੌਰ ਪੰਚ ਆਦਿ ਹਾਜ਼ਰ ਸਨ |