ਬਲਾਚੌਰ, 21 ਦਸੰਬਰ (ਦੀਦਾਰ ਸਿੰਘ ਬਲਾਚੌਰੀਆ)-ਨਸ਼ਿਆਂ ਖ਼ਿਲਾਫ਼ ਪੁਲਿਸ ਪ੍ਰਸ਼ਾਸਨ ਦੀ ਜਾਰੀ ਮੁਹਿੰਮ ਤਹਿਤ ਥਾਣਾ ਬਲਾਚੌਰ ਸਦਰ ਦੀ ਪੁਲਿਸ ਵੱਲੋਂ ਇੱਕ ਵਿਅਕਤੀ ਨੂੰ 4 ਗ੍ਰਾਮ ਹੈਰੋਇਨ ਸਮੇਤ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਹੈ | ਥਾਣਾ ਮੁਖੀ ਬਿਕਰਮ ਸਿੰਘ ਰੌੜੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਏ.ਐਸ.ਆਈ ਮਨੋਹਰ ਲਾਲ ਪੁਲਿਸ ਪਾਰਟੀ ਨਾਲ ਜੇਰੇ ਗਸ਼ਤ ਗਹੂੰਣ-ਰੱਕੜਾਂ ਬੇਟ ਸ਼ਮਸ਼ਾਨ ਘਾਟ ਵੱਲੋਂ ਜਾ ਰਹੇ ਸੀ ਤਾਂ ਪੁਲਿਸ ਪਾਰਟੀ ਨੂੰ ਦੇਖ ਕੇ ਇੱਕ ਨੌਜਵਾਨ ਘਬਰਾਹਟ ਵਿੱਚ ਆ ਗਿਆ ਅਤੇ ਮੋਮੀ ਲਿਫਾਫੀ ਸੜਕ ਨੇ ਸੁੱਟ ਦਿੱਤੀ ਅਤੇ ਸ਼ੱਕ ਦੇ ਆਧਾਰਤ ਪੁਲਿਸ ਪਾਰਟੀ ਨੇ ਸ਼ੱਕੀ ਵਿਅਕਤੀ ਨੂੰ ਕਾਬੂ ਕਰ ਲਿਆ ਅਤੇ ਸੁੱਟੀ ਗਈ ਲਿਫਾਫੀ ਦੀ ਜਾਂਚ ਕੀਤੀ ਤਾਂ ਉਸ ਵਿਚੋਂ 4 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ | ਕਾਬੂ ਕੀਤੇ ਨੌਜਵਾਨ ਨੇ ਆਪਣੀ ਪਹਿਚਾਣ ਕਿਰਨਦੀਪ ਉਰਫ਼ ਕਰਨ ਵਾਸੀ ਪਿੰਡ ਟਕਾਰਲਾ ਦੱਸਿਆ | ਜਿਸ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ |